ਅਕਸ਼ੈ ਕੁਮਾਰ ਨੇ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਨਾਲ ਜੁੜੀ ਐੱਲਓਸੀ ਦੇ ਕੋਲ ਤੁਲੈਲ ਪਿੰਡ ਦੇ ਸਕੂਲ ਦੀ ਬਿਲਡਿੰਗ ਲਈ ਇਕ ਕਰੋੜ ਰੁਪਏ ਦੀ ਰਾਸ਼ੀ ਦਾ ਦਾਨ ਦਿੱਤਾ ਹੈ। ਇਸ ਸਕੂਲ ਦਾ ਨਾਂ ਉਨ੍ਹਾਂ ਦੇ ਪਿਤਾ ਹਰਿ ਓਮ ਦੇ ਨਾਂ ’ਤੇ ਰੱਖਿਆ ਜਾਵੇਗਾ। ਅਕਸ਼ੈ ਕੁਮਾਰ ਨੇ ਅੱਜ ਦਾ ਦਿਨ ਬਾਰਡਰ ’ਤੇ ਰਹਿਣ ਵਾਲੇ ਜਵਾਨਾਂ ਨਾਲ ਮਨਾਇਆ ਹੈ। ਇਸ ਮੌਕੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਉਨ੍ਹਾਂ ਨੇ ਕਈ ਲੋਕਾਂ ਦੀ ਮਦਦ ਵੀ ਕੀਤੀ ਹੈ। ਉਨ੍ਹਾਂ ਨੇ ਜਵਾਨਾਂ ਨਾਲ ਕਾਫੀ ਸਮਾਂ ਬਤੀਤ ਕੀਤਾ।ਅਕਸ਼ੈ ਕੁਮਾਰ ਨੇ ਬਾਰਡਰ ਸਿਕਓਰਿਟੀ ਫੋਰਟ ਜਾਂ ਬੀਐੱਸਐੱਫ ਦੇ ਜਵਾਨਾਂ ਨਾਲ ਕਾਫੀ ਦਿਲਚਸਪ ਸਮਾਂ ਗੁਜਾਰਿਆ। ਉਹ ਉਨ੍ਹਾਂ ਨਾਲ ਡਾਂਸ ਵੀ ਕਰਦੇ ਨਜ਼ਰ ਆਏ। ਹੁਣ ਉਨ੍ਹਾਂ ਨੇ ਸਰਹੱਦ ’ਚ ਸਥਿਤ ਇਕ ਪਿੰਡ ਦੇ ਸਕੂਲ ਨੂੰ ਇਕ ਰੁਪਏ ਦੀ ਰਾਸ਼ੀ ਦੇਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਦੀਆਂ ਐੱਲਓਸੀ ਨਾਲ ਕਈ ਤਸਵੀਰਾਂ ਸਾਹਮਣੇ ਆਈਆਂ ਸੀ। ਇਸ ’ਚ ਉਹ ਬੀਐੱਸਐੱਫ ਦੇ ਜਵਾਨਾਂ ਨਾਲ ਡਾਂਸ ਕਰਦੇ ਨਜ਼ਰ ਆਏ ਸੀ। ਉੱਥੇ ਹੀ ਇਕ ਹੋਰ ਫੋਟੋ ’ਚ ਉਹ ਬੀਐੱਸਐੱਫ ਦੇ ਜਵਾਨਾਂ ਨਾਲ ਸਰਹੱਦ ਨਾਲ ਲੱਗਦੇ ਪਿੰਡਾਂ ’ਚ ਜਾਂਦੇ ਨਜ਼ਰ ਆਏ ਸਨ। ਉੱਥੇ ਹੀ ਇਕ ਹੋਰ ਫੋਟੋ ’ਚ ਉਹ ਬੀਐੱਸਐੱਫ ਦੇ ਜਵਾਨਾਂ ਨਾਲ ਫੋਟੋ ਖਿੱਚਵਾਉਂਦੇ ਨਜ਼ਰ ਆਏ ਸਨ।