75.96 F
New York, US
June 14, 2026
PreetNama
ਫਿਲਮ-ਸੰਸਾਰ/Filmy

ਨਿਊਯਾਰਕ ਦੇ ਟਾਈਮਜ਼ ਸਿਕੁਆਇਰ ’ਤੇ ਪਲੇਅ ਹੋਇਆ ਕਰੀਨਾ ਕਪੂਰ ਖ਼ਾਨ ਦਾ ਵੀਡੀਓ, ਪਿ੍ਰਅੰਕਾ ਚੋਪੜਾ ਨੇ ਕੀਤਾ ਇਹ ਕੁਮੈਂਟ

ਰੀਨਾ ਕਪੂਰ ਖਾਨ ਨੇ ਆਪਣੇ ਕਰੀਅਰ ’ਚ ਕਈ ਬਿਹਤਰੀਨ ਫਿਲਮਾਂ ਅਤੇ ਕਿਰਦਾਰ ਨਿਭਾਏ ਹਨ। ਬਾਲੀਵੁੱਡ ਦੀ ਸਭ ਤੋਂ ਕਾਮਯਾਬ ਅਦਾਕਾਰਵਾਂ ’ਚ ਕਰੀਨਾ ਸ਼ਾਮਿਲ ਹੈ। ਕਰੀਨਾ ਹਾਲ ਹੀ ’ਚ ਬੇਹੱਦ ਉਤਸ਼ਾਹਿਤ ਨਜ਼ਰ ਆਈ, ਜਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਚ ਆਪਣਾ ਇਕ ਵੀਡੀਓ ਪੋਸਟ ਕੀਤਾ। ਇਹ ਵੀਡੀਓ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਆਈਕਾਨਿਕ ਟਾਈਮਜ਼ ਸਿਕੁਆਇਰ ਦਾ ਹੈ, ਜਿਥੇ ਇਕ ਵੱਡੇ ਬਿਲਬੋਰਡ ’ਤੇ ਕਰੀਨਾ ਕਪੂਰ ਖਾਨ ਝਿਲਮਿਲਾ ਰਹੀ ਹੈ। ਹਾਲਾਂਕਿ, ਇਹ ਵੀਡੀਓ ਇਕ ਜਿਊਲਰੀ ਬ੍ਰਾਂਡ ਦਾ ਹੈ, ਜਿਸਨੂੰ ਬੇਬੋ ਇੰਡੋਰਸ ਕਰਦੀ ਹੈ।

ਇਸ ਵੀਡੀਓ ਨਾਲ ਕਰੀਨਾ ਨੇ ਲਿਖਿਆ – ਇਕ ਬਿੱਲਬੋਰਡ ’ਤੇ ਹੀਰਿਆਂ ਅਤੇ ਸੋਨੇ ਦੀ ਤਰ੍ਹਾਂ ਝਿਲਮਿਲਾਉਂਦੇ ਹੋਏ। ਇਸਦੇ ਨਾਲ ਉਨ੍ਹਾਂ ਨੇ ਟਾਈਮਜ਼ ਸਿਕੁਆਇਰ ਐੱਨਵਾਈਸੀ ਹੈਸ਼ਟੈਗ ਲਿਖਿਆ ਹੈ। ਕਰੀਨਾ ਦੇ ਇਸ ਵੀਡੀਓ ’ਤੇ ਖ਼ੂਬ ਕੁਮੈਂਟ ਆ ਰਹੇ ਹਨ। ਉਨ੍ਹਾਂ ਦੀ ਨਨਾਣ ਅਤੇ ਸੈਫ ਅਲੀ ਖ਼ਾਨ ਦੀ ਛੋਟੀ ਭੈਣ ਸਬਾ ਅਲੀ ਖ਼ਾਨ ਨੇ ਲਿਖਿਆ – ਹਮੇਸ਼ਾ ਦੀ ਤਰ੍ਹਾਂ ਛਾਈ ਹੋਈ ਹੈ। ਉਥੇ ਹੀ ਪਿ੍ਰਅੰਕਾ ਚੋਪੜਾ ਜੋਨਸ ਨੇ ਇਮੋਜ਼ੀ ਰਾਹੀਂ ਕਰੀਨਾ ਦੀ ਪੋਸਟ ਨੂੰ ਪਸੰਦ ਕੀਤਾ ਹੈ।

ਕਰੀਨਾ ਅਤੇ ਪਿ੍ਰਅੰਕਾ ਨੇ ਇਤਰਾਜ਼ ’ਚ ਇਕੱਠੇ ਕੰਮ ਕੀਤਾ ਸੀ, ਜਿਸ ’ਚ ਅਕਸ਼ੈ ਕੁਮਾਰ ਲੀਡ ਰੋਲ ’ਚ ਸੀ। ਇਸ ਫਿਲਮ ’ਚ ਪਿ੍ਰਅੰਕਾ ਦਾ ਕਿਰਦਾਰ ਨੈਗੇਟਿਵ ਸੀ। ਬਾਅਦ ’ਚ ਸ਼ਾਹਰੁਖ ਖਾਨ ਦੀ ਫਿਲਮ ਡਾਨ ’ਚ ਪਿ੍ਰਅੰਕਾ ਚੋਪੜਾ ਨੇ ਫੀਮੇਲ ਲੀਡ ਰੋਲ ਨਿਭਾਇਆ ਸੀ। ਉਥੇ ਹੀ ਕਰੀਨਾ ਨੇ ਇਕ ਸਪੈਸ਼ਲ ਗਾਣਾ ਕੀਤਾ ਸੀ। ਕਰੀਨਾ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਹੁਣ ਅਮੀਰ ਖਾਨ ਨਾਲ ਲਾਲ ਸਿੰਘ ਚੱਡਾ ’ਚ ਨਜ਼ਰ ਆਵੇਗੀ, ਜੋ ਹਾਲੇ ਨਿਰਮਾਣ-ਅਧੀਨ ਹੈ। ਹਾਲੀਵੁੱਡ ਫਿਲਮ ਫਾਰੈਸਟ ਗੰਪ ਦੇ ਇਸ ਰੀਮੇਕ ਦੀ ਸ਼ੂਟਿੰਗ ਕਰੀਨਾ ਪੂਰੀ ਕਰ ਚੁੱਕੀ ਹੈ।

Related posts

ਪ੍ਰੇਮੀ ‘ਸ਼ੌਲ’ ਨਾਲ ਸੁਸ਼ਮਿਤਾ ਸੇਨ ਦੀ ਕੁੜਮਾਈ..!

On Punjab

Lata Mangeshkar: ਲਤਾ ਮੰਗੇਸ਼ਕਰ ਦੀ ਆਖਰੀ ਵੀਡੀਓ ਆਈ ਸਾਹਮਣੇ, ਬੇਹੱਦ ਕਮਜ਼ੋਰ ਹਾਲਤ ‘ਚ ਵਾਕ ਕਰਦੇ ਆਏ ਨਜ਼ਰ

On Punjab

ਰਣਜੀਤ ਬਾਵਾ ਨੇ ਹਾਲ ਪੁੱਛਕੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ

On Punjab