62.49 F
New York, US
June 16, 2025
PreetNama
ਸਮਾਜ/Social

ਮਾਛੀਵਾੜਾ ਇਲਾਕੇ ਦੇ ਨੌਜਵਾਨ ਦੀ ਇਟਲੀ ‘ਚ ਮੌਤ, ਬਿਲਡਿੰਗ ਦੀ ਉਸਾਰੀ ਦੌਰਾਨ ਤੀਸਰੀ ਮੰਜ਼ਿਲ ਤੋਂ ਹੇਠਾਂ ਗਿਰਿਆ

ਨੇੜੇ ਪਿੰਡ ਲੁਬਾਣਗੜ੍ਹ ਦੇ ਨੌਜਵਾਨ ਅਵਤਾਰ ਸਿੰਘ (40) ਦੀ ਇਟਲੀ ਵਿਖੇ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਅਵਤਾਰ ਸਿੰਘ ਇਟਲੀ ਦੇ ਜ਼ਿਲ੍ਹਾ ਮੈਂਟੂਆ ਵਿਖੇ ਆਪਣੀ ਪਤਨੀ ਤੇ ਬੱਚੇ ਸਮੇਤ ਰਹਿ ਰਿਹਾ ਸੀ ਅਤੇ ਉੱਥੇ ਇਮਾਰਤਾਂ ਦੀ ਕੰਸਟ੍ਰਕਸ਼ਨ ਦਾ ਕੰਮ ਕਰਦਾ ਸੀ। ਇਮਾਰਤ ਦੀ ਉਸਾਰੀ ਦੌਰਾਨ ਉਸਦਾ ਤੀਸਰੀ ਮੰਜ਼ਿਲ ਤੋਂ ਪੈਰ ਫਿਸਲ ਗਿਆ ਜਿਸ ਕਾਰਨ ਉਹ ਜਮੀਨ ’ਤੇ ਆ ਗਿਰਿਆ ਅਤੇ ਉਸਦੀ ਉਸਦੀ ਮੌਤ ਹੋ ਗਈ। ਨੌਜਵਾਨ ਅਵਤਾਰ ਸਿੰਘ ਦੀ ਮੌਤ ਦੀ ਖ਼ਬਰ ਜਿਉਂ ਹੀ ਪਿੰਡ ਲੁਬਾਣਗਡ਼੍ਹ ਵਿਖੇ ਉਸਦੇ ਮਾਪਿਆਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੂੰ ਗਹਿਰਾ ਸਦਮਾ ਲੱਗਿਆ। ਮ੍ਰਿਤਕ ਨੌਜਵਾਨ ਦੇ ਪਿਤਾ ਬਹਾਦਰ ਸਿੰਘ ਪਿੰਡ ਵਿਚ ਖੇਤੀਬਾਡ਼ੀ ਕਰਦੇ ਹਨ ਅਤੇ ਅਵਤਾਰ ਸਿੰਘ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ਜੋ ਕਿ ਰੁਜ਼ਗਾਰ ਲਈ ਇਟਲੀ ਗਿਆ ਹੋਇਆ ਸੀ। ਮ੍ਰਿਤਕ ਅਵਤਾਰ ਸਿੰਘ ਪਿਛਲੇ ਸਾਲ ਹੀ ਆਪਣੇ ਪਿੰਡ ਆਇਆ ਸੀ ਅਤੇ ਉਹ ਬਹੁਤ ਹੀ ਮਿਲਾਪਡ਼ੇ ਸੁਭਾਅ ਦਾ ਮਾਲਕ ਸੀ ਪਰ ਉਸਦੀ ਮੌਤ ਕਾਰਨ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ। ਮ੍ਰਿਤਕ ਨੌਜਵਾਨ ਅਵਤਾਰ ਸਿੰਘ ਦੀ ਪਤਨੀ ਤੇ 2 ਸਾਲਾਂ ਬੱਚਾ ਇਟਲੀ ਵਿਖੇ ਹੀ ਉਸਦੇ ਨਾਲ ਰਹਿੰਦੇ ਹਨ ਅਤੇ ਉੱਥੇ ਰਹਿੰਦੇ ਉਸਦੇ ਸਾਥੀਆਂ ਵਲੋਂ ਮ੍ਰਿਤਕ ਦੀ ਲਾਸ਼ ਨੂੰ ਪਿੰਡ ਲੁਬਾਣਗੜ੍ਹ ਵਿਖੇ ਭੇਜਣ ਲਈ ਯਤਨ ਕੀਤੇ ਜਾ ਰਹੇ ਹਨ।

Related posts

ਹਾਸ਼ਿਮ ਬਾਬਾ ਗੈਂਗ ਦਾ ਸ਼ੂਟਰ ਸੋਨੂੰ ਮਟਕਾ ਐਨਕਾਊਂਟਰ ‘ਚ ਢੇਰ, ਜਾਣੋ ਉਸ ਦੇ ਅਪਰਾਧਾਂ ਦੀ ਕੁੰਡਲੀ

On Punjab

ਕਾਫਲਿਅਾਂ ਨਾਲ ਚੱਲਣ

Pritpal Kaur

ਅਮਰੀਕੀ ਹਵਾਈ ਫ਼ੌਜ ਨੇ ਤਾਲਿਬਾਨੀ ਟਿਕਾਣਿਆਂ ‘ਤੇ ਸੁੱਟੇ ਬੰਬ, ਸ਼ੇਬਗਾਰਨ ‘ਚ 200 ਤੋਂ ਜ਼ਿਆਦਾ ਅੱਤਵਾਦੀ ਢੇਰ

On Punjab