PreetNama
ਖਬਰਾਂ/News

ਵਿਦੇਸ਼ ਜਾਣ ਲਈ ਰਿਸ਼ਤੇਦਾਰ ਨੇ ਕੀਤਾ ਮਾਸੀ ਤੇ ਭਰਾ ਦਾ ਕਤਲ, ਪਟਿਆਲਾ ਡਬਲ ਮਰਡਰ ਦੀ ਜਾਂਚ ਦੌਰਾਨ ਹੋਇਆ ਵੱਡਾ ਖੁਲਾਸਾ

ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਘਰ ‘ਚ ਲੁੱਟ ਕਰਨ ਆਏ ਰਿਸ਼ਤੇਦਾਰ ਨੇ ਹੀ ਮਾਂ ਪੁੱਤ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ। ਇਸ ਖੁਲਾਸਾ ਪਟਿਆਲਾ ਦੇ ਸ਼ਹੀਦ ਉਧਮ ਸਿੰਘ ਨਗਰ ਵਿਚ ਹੋਏ ਦੋਹਰੇ ਕਤਲ ਦੀ ਜਾਂਚ ਦੌਰਾਨ ਹੋਇਆ ਹੈ। ਐੱਸਐਸਪੀ ਵਰੁਣ ਸ਼ਰਮਾ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਮਾਮਲੇ ‘ਚ ਹਰਜੀਤ ਸਿੰਘ ਉਰਫ ਕਾਕਾ ਵਾਸੀ ਬੁੰਦੀ ਰਾਜਸਥਾਨ ਨੂੰ ਗ੍ਰਿਫ਼ਤਾਰ ਕੀਤਾ ਹੈ ਜੋਕਿ ਮ੍ਰਿਤਕ ਜਸਵੀਰ ਕੌਰ ਦਾ ਰਿਸ਼ਤੇਦਾਰ ਵਿਚ ਭਾਣਜਾ ਲੱਗਦਾ ਹੈ ਤੇ ਘਰ ਵਿਚ ਆਉਣਾ-ਜਾਣਾ ਵੀ ਸੀ।ਗੁਰਜੀਤ ਨੇ ਐਮਐੱਸਸੀ ਕੀਤੀ ਹੋਈ ਹੈ, ਕਈ ਮਹੀਨੇ ਤੋਂ ਪਟਿਆਲਾ ਰਹਿ ਰਿਹਾ ਸੀ। ਇਹ ਵਿਦੇਸ਼ ਜਾਣ ਦਾ ਇੱਛੁਕ ਦੀ ਪਰ ਉਸਦਾ ਇਹ ਸੁਪਨਾ ਪੈਸੇ ਦੀ ਘਾਟ ਕਰਕੇ ਪੂਰਾ ਨਹੀਂ ਹੋ ਰਿਹਾ ਸੀ।

ਬੇਰੁਜ਼ਗਾਰ ਗੁਰਜੀਤ ਨੇ ਆਪਣੀ ਹੀ ਮਾਸੀ ਦੇ ਘਰ ਲੁੱਟ ਦੀ ਯੋਜਨਾ ਬਣਾਈ। 26 ਜੁਲਾਈ ਨੂੰ ਚਾਕੂ ਲੈਕੇ ਜਸਵੀਰ ਕੌਰ ਦੇ ਘਰ ਦਾਖਲ ਹੋਇਆ ਅਤੇ ਆਉਂਦਿਆ ਹੀ ਆਪਣੀ ਮਾਸੀ ਜਸਵੀਰ ਕੌਰ ਦੀ ਗਰਦਨ, ਪਿੱਠ ਤੇ ਸਿਰ ‘ਤੇ ਚਾਕੂ ਨਾਲ ਕਈ ਵਾਰ ਕਰ ਦਿੱਤੇ। ਰੌਲਾ ਪੈਂਦਾ ਸੁਣ ਕੇ ਜਸਵੀਰ ਦਾ ਲੜਕਾ ਜੱਗੀ ਕਮਰੇ ‘ਚੋਂ ਬਾਹਰ ਆਇਆ ਤਾਂ ਉਸਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਦੋਵਾਂ ਦਾ ਕਤਲ ਕਰਨ ਤੋਂ ਬਾਅਦ ਲਾਸ਼ਾਂ ਘਸੀਟ ਕੇ ਗੁਸਲਖਾਨੇ ‘ਚ ਸੁਟ ਦਿੱਤੀਆਂ। ਇਸ ਤੋਂ ਬਾਅਦ ਮਾਸੀ ਦੇ ਕੰਨ ਵਿੱਚ ਪਾਈਆਂ ਸੋਨੇ ਦੀਆਂ ਵਾਲਿਆਂ, ਘਰ ‘ਚ ਪਈ ਕਰੀਬ 7 ਹਜ਼ਾਰ ਨਗਦੀ, ਚਾਂਦੀ ਦੇ ਗਹਿਣੇ ਆਦਿ ਚੁੱਕ ਲਾਏ। ਕਾਤਲ ਵਾਰਦਾਤ ਨੂੰ ਅੰਜਾਮ ਦੇਕੇ ਘਰ ਨੂੰ ਅੰਦਰੋਂ ਬੰਦ ਕਰਕੇ ਕੰਧ ਟੱਪ ਕੇ ਫ਼ਰਾਰ ਹੋ ਗਿਆ

ਐੱਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਨੂੰ ਐਸਪੀ ਸਰਫ਼ਰਾਜ਼ ਮੁਹੰਮਦ, ਡੀਐੱਸਪੀ ਜਸਵਿੰਦਰ ਟਿਵਾਣਾ, ਸੀਆਈਏ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਥਾਣਾ ਮੁਖੀ ਪਰਦੀਪ ਬਾਜਵਾ ਦੀਆਂ ਟੀਮਾਂ ਨੇ 48 ਘੰਟੇ ‘ਚ ਸੁਲਝਾ ਕੇ ਮੁਲਜ਼ਮ ਨੂੰ ਗਿਰਫ਼ਤਾਰ ਕੀਤਾ ਹੈ।

Related posts

ਸਵਰਗ ਦਾ ਸੁਪਨਾ ਦਿਖਾ ਬਾਬੇ ਨੇ 909 ਸ਼ਰਧਾਲੂਆਂ ਤੋਂ ਕਰਵਾਈ ਖੁਦਕੁਸ਼ੀ, ਸਭ ਤੋਂ ਵੱਡਾ ਸਮੂਹਿਕ ਕਤਲਕਾਂਡ

On Punjab

14 ਮਾਰਚ ਨੂੰ ਦੇਸ਼ ਦੇ ਲੱਖਾਂ ਕਿਸਾਨ ਦਿੱਲੀ ਦੇ ਰਾਮਲੀਲਾ ਗਰਾਊਂਡ ਵਿਖੇ ਕਰਨਗੇ ਮਹਾਂ ਪੰਚਾਇਤ : SKM

On Punjab

ਸਿਆਚਿਨ ’ਚ ਤਾਇਨਾਤ ਜਵਾਨਾਂ ਨੂੰ ਮਿਲੇਗੀ ਹਾਈ ਸਪੀਡ ਇੰਟਰਨੈੱਟ ਸੇਵਾ

On Punjab