51.82 F
New York, US
October 26, 2026
PreetNama
ਫਿਲਮ-ਸੰਸਾਰ/Filmy

ਸਲਮਾਨ ਖ਼ਾਨ ਫਿਰ ਮੁਸੀਬਤ ‘ਚ, ਕੋਰਟ ਤੋਂ ਵਾਰਨਿੰਗ

ਮੁੰਬਈ: ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖ਼ਾਨ ਦੀਆਂ ਮੁਸ਼ਕਲਾਂ ਇੱਕ ਵਾਰ ਫੇਰ ਤੋਂ ਵਧ ਸਕਦੀਆਂ ਹਨ। ਜੋਧਪੁਰ ਕੋਰਟ ਨੇ ਸਲਮਾਨ ਨੂੰ ਵਾਰਨਿੰਗ ਦਿੱਤੀ ਹੈ ਕਿ ਜੇਕਰ ਉਹ ਅਗਲੀ ਸੁਣਵਾਈ ਵੇਲੇ ਕੋਰਟ ‘ਚ ਪੇਸ਼ ਨਹੀਂ ਹੋਏ ਤਾਂ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ। ਸਲਮਾਨ ਨੂੰ ਪਿਛਲੇ ਸਾਲ ਅਦਾਲਤ ਨੇ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਦੋਸ਼ੀ ਕਰਾਰ ਦਿੰਦੇ ਹੋਏ ਪੰਜ ਸਾਲ ਦੀ ਸਜ਼ਾ ਸੁਣਾਈ ਸੀ।

ਹੇਠਲੀ ਅਦਾਲਤ ਦੇ ਇਸ ਫੈਸਲੇ ਨੂੰ ਸਲਮਾਨ ਖ਼ਾਨ ਵੱਲੋਂ ਜ਼ਿਲ੍ਹਾ ਅਦਾਲਤ ‘ਚ ਚੁਣੌਤੀ ਦਿੱਤੀ ਗਈ। ਇਸ ਤੋਂ ਬਾਅਦ ਵੱਡੀ ਅਦਾਲਤ ਨੇ ਸ਼ਰਤ ਰੱਖ ਜ਼ਮਾਨਤ ਦਿੱਤੀ ਸੀ। ਇਸੇ ਮਾਮਲੇ ‘ਚ ਸੁਣਵਾਈ ਨੂੰ ਲੈ ਕੇ ਸਲਮਾਨ ਨੇ ਅੱਜ ਕੋਰਟ ਸਾਹਮਣੇ ਪੇਸ਼ ਹੋਣਾ ਸੀ ਪਰ ਉਹ ਨਹੀਂ ਪਹੁੰਚੇ। ਇਸ ਤੋਂ ਨਾਰਾਜ਼ ਜੱਜ ਨੇ ਖ਼ਾਨ ਨੂੰ ਵਾਰਨਿੰਗ ਦਿੱਤੀ ਹੈ ਕਿ ਜੇਕਰ ਉਹ ਅਗਲੀ ਸੁਣਵਾਈ ‘ਚ ਸਮੇਂ ‘ਤੇ ਕੋਰਟ ਨਹੀਂ ਪਹੁੰਚੇ ਤਾਂ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ।

5 ਅਪਰੈਲ, 2018 ਨੂੰ ਹੇਠਲੀ ਅਦਾਲਤ ਨੇ 1998 ‘ਚ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਨੂੰ ਦੋਸ਼ੀ ਮੰਨਦੇ ਹੋਏ ਪੰਜ ਸਾਲ ਦੀ ਸਜ਼ਾ ਸੁਣਾਈ ਸੀ। ਜਦਕਿ ਇਸ ਮਾਮਲੇ ‘ਚ ਬਾਕੀ ਸਾਥੀਆਂ ਸੈਫ ਅਲੀ, ਨੀਲਮ, ਸੋਨਾਲੀ ਬੇਂਦਰੇ ਤੇ ਤੱਬੂ ਨੂੰ ਬਰੀ ਕਰ ਦਿੱਤਾ ਸੀ।

Related posts

ਉਰਵਸ਼ੀ ਨੂੰ ਬੋਨੀ ਦੇ Touch ਕਰਨ ‘ਤੇ ਮਚਿਆ ਸੀ ਹੰਗਾਮਾ , ਹੁਣ ਅਦਾਕਾਰਾ ਨੇ ਕਹੀ ਇਹ ਗੱਲ

On Punjab

ਕਰੀਨਾ ਕਪੂਰ ਦੀ ਬੇਬੀ ਬੰਪ ‘ਚ ਲੇਟੈਸਟ ਫੋਟੋ, ਫੈਨਸ ਦੇ ਦਿਲਾਂ ‘ਤੇ ਛਾਈ ਬੇਬੋ

On Punjab

Qismat-2 ਦੇ ਫੈਨਜ਼ ਦੀ ਉਡੀਕ ਹੋਈ ਖਤਮ, ਰਿਲੀਜ਼ਿੰਗ ਡੇਟ ਦਾ ਹੋਇਆ ਐਲਾਨ

On Punjab