PreetNama
ਸਮਾਜ/Social

ਡਾਕਟਰਾਂ ਦੀ ਲਿਖਾਈ ‘ਤੇ ਵੱਡਾ ਫੈਸਲਾ

ਲਖਨਊ: ਡਾਕਟਰਾਂ ਦੀ ਲਿਖਾਈ ਪੜ੍ਹਨ ‘ਚ ਮਰੀਜ਼ਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਅਹਿਮ ਫੈਸਲਾ ਲਿਆ ਗਿਆ ਹੈ। ਇੱਥੇ ਦੀ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਸਾਰੇ ਡਾਕਟਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਹੁਣ ਦਵਾਈਆਂ ਤੇ ਜਾਂਚ ਦੇ ਨਾਂ ਵੱਡੇ ਤੇ ਸਾਫ ਅਖਰਾਂ ‘ਚ ਲਿਖਣਗੇ।

ਯੂਨੀਵਰਸਿਟੀ ਦੇ ਬੁਲਾਰੇ ਡਾ. ਸੁਧੀਰ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਮਰੀਜ਼ਾਂ, ਫਾਰਮਾਸਿਸਟ ਤੇ ਦਵਾਈਆਂ ਦੇ ਦੁਕਾਨਦਾਰਾਂ ਦੀ ਲਗਾਤਾਰ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਨੂੰ ਡਾਕਟਰਾਂ ਦੀ ਲਿਖਾਈ ਸਮਝ ਨਹੀਂ ਆਉਂਦੀ। ਇਸ ਕਰਕੇ ਕਈ ਵਾਰ ਦਵਾਈ ਜਾਂ ਜਾਂਚ ਦੇ ਨਾਂ ਗਲਤ ਪੜ੍ਹੇ ਜਾਣ ਦਾ ਡਰ ਰਹਿੰਦਾ ਹੈ। ਇਸ ਦੇ ਚੱਲਦਿਆਂ ਹੀ ਸਭ ਨੂੰ ਸਾਫ਼ ਤੇ ਵੱਡੇ ਅਖਰਾਂ ‘ਚ ਲਿਖਣ ਨੂੰ ਕਿਹਾ ਗਿਆ ਹੈ।

ਸਿੰਘ ਨੇ ਦੱਸਿਆ ਕਿ ਇਸ ਸਕੂਰਲਰ ‘ਤੇ ਅਮਲ ਵੀ ਸ਼ੁਰੂ ਹੋ ਗਿਆ ਹੈ ਤੇ ਜੇਕੇਜੀਐਮਯੂ ਦੇ ਡਾਕਟਰ ਹੁਣ ਪਰਚੀ ‘ਤੇ ਵੱਡੇ ਤੇ ਸਾਫ ਅੱਖਰਾਂ ‘ਚ ਲਿਖਣੇ ਸ਼ੁਰੂ ਕਰ ਦਿੱਤੇ ਹਨ।

Related posts

ਸੁਪਰੀਮ ਕੋਰਟ ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਪੱਤਰਕਾਰ ਦੀ ਅੰਤਰਿਮ ਜ਼ਮਾਨਤ ਬਰਕਰਾਰ

On Punjab

ਜਥੇਦਾਰ ਸਾਹਿਬਾਨ ਨੂੰ ਗੈਰ-ਰਸਮੀ ਢੰਗ ਨਾਲ ਹਟਾਉਣਾ ਅਕਾਲੀਆਂ ਦੀ ਬਦਲਾਖੋਰੀ ਵਾਲੀ ਕਾਰਵਾਈ-ਮੁੱਖ ਮੰਤਰੀ ਕਾਰਵਾਈ ਨੂੰ ਮੰਦਭਾਗਾ ਦੱਸਿਆ

On Punjab

ਉਤਰੀ ਜਪਾਨ ਵਿੱਚ 7.0 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ

On Punjab