54.7 F
New York, US
October 26, 2026
PreetNama
ਫਿਲਮ-ਸੰਸਾਰ/Filmy

ਕੰਗਨਾ ਤੇ ਰਾਜਕੁਮਾਰ ਦੀ ‘ਜਜਮੈਂਟਲ ਹੈ ਕਿਆ?’ ਦਾ ਟ੍ਰੇਲਰ ਰਿਲੀਜ਼, ਨਜ਼ਰ ਆਈ ਦਮਦਾਰ ਐਕਟਿੰਗ

ਮੁੰਬਈ: ਕੰਗਨਾ ਰਨੌਤ ਤੇ ਰਾਜਕੁਮਾਰ ਰਾਓ ਦੀ ਵਿਵਾਦਾਂ ‘ਚ ਘਿਰੀ ਫ਼ਿਲਮ “ਜਜਮੈਂਟਲ ਹੈ ਕਿਆ?” ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਟ੍ਰੇਲਰ ਦੇਖ ਦੋਵਾਂ ਦੀ ਐਕਟਿੰਗ ਕਾਫੀ ਪ੍ਰੋਮੀਸਿੰਗ ਲੱਗ ਰਹੀ ਹੈ।

ਫ਼ਿਲਮ ਦੀ ਟੈਗ ਲਾਈਨ ਹੈ ‘ਟਰੱਸਟ ਨੋ ਵਨ’ ਤੇ ਫ਼ਿਲਮ ਦੇ ਟ੍ਰੇਲਰ ‘ਚ ਇਸ ਗੱਲ ਨੂੰ ਸਾਬਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ‘ਜਜਮੈਂਟਲ ਹੈ ਕਿਆ‘ ਦੀ ਕਹਾਣੀ ਮਰਡਰ ਮਿਸਟ੍ਰੀ ਹੈ। ਇਸ ਦਾ ਸ਼ੱਕ ਕੰਗਨਾ ਤੇ ਰਾਜਕੁਮਾਰ ‘ਤੇ ਆਉਂਦਾ ਹੈ। ਦੋਵੇਂ ਹੀ ਕੁਝ ਸਿਰਫਿਰੇ ਹਨ ਜਾਂ ਅਜਿਹਾ ਹੋਣ ਦਾ ਦਿਖਾਵਾ ਕਰ ਰਹੇ ਹਨ।ਫ਼ਿਲਮ ਦੇ ਟ੍ਰੇਲਰ ‘ਚ ਰੋਮਾਂਸ, ਕਾਮੇਡੀ ਤੇ ਸਸਪੈਂਸ ਦਾ ਜ਼ਬਰਦਸਤ ਤੜਕਾ ਲਾਇਆ ਗਿਆ ਹੈ। ਦੋ ਮਿੰਟ 37 ਸੈਕਿੰਡ ਦਾ ਟ੍ਰੇਲਰ ਦੇਖਣ ਤੋਂ ਬਾਅਦ ਫ਼ਿਲਮ ਲਈ ਫੈਨਸ ਦੀ ਉਤਸੁਕਤਾ ਹੋਰ ਵਧ ਨਜ਼ਰ ਆ ਰਹੀ ਹੈ। ਲੋਕਾਂ ਵੱਲੋਂ ਟ੍ਰੇਲਰ ਨੂੰ ਖੂਬ ਰਿਸਪਾਂਸ ਮਿਲ ਰਿਹਾ ਹੈ। ਫ਼ਿਲਮ 26 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ।

Related posts

ਪਤਨੀ ਬਿਪਾਸ਼ਾ ਨਾਲ ਮਾਲਦੀਵ ਵੇਕੇਸ਼ਨ ‘ਤੇ ਕਰਣ ਸਿੰਘ ਗਰੋਵਰ

On Punjab

ਮੀਕਾ ਸਿੰਘ ਫੇਰ ਵਿਵਾਦਾਂ ‘ਚ, ਲੋਕਾਂ ਨੇ ਪਾਸਪੋਰਟ ਕੈਂਸਲ ਕਰਨ ਦੀ ਕੀਤੀ ਮੰਗ, ਜਾਣੋ ਪੂਰਾ ਮਾਮਲਾ

On Punjab

ਇਸ ਗੱਲ ਦਾ ਜ਼ਿੰਦਗੀ ਭਰ ਰਹੇਗਾ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਦੁੱਖ

On Punjab