PreetNama
ਖਾਸ-ਖਬਰਾਂ/Important News

ਉੱਤਰਦੇ ਵੇਲੇ ਜਹਾਜ਼ ਹਾਦਸਾਗ੍ਰਸਤ, 10 ਯਾਤਰੀਆਂ ਦੀ ਮੌਤ

ਡਲਾਸ: ਅਮਰੀਕਾ ਦੇ ਟੈਕਸਾਸ ‘ਚ ਛੋਟਾ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ। ਜਹਾਜ਼ ਨੇ ਐਤਵਾਰ ਸਵੇਰੇ ਐਡੀਸਨ ਏਅਰਪੋਰਟ ‘ਤੇ ਟੇਕਆਫ ਕੀਤਾ ਸੀ, ਪਰ ਆਊਟ ਆਫ਼ ਕੰਟਰੋਲ ਹੋ ਕੇ ਜਹਾਜ਼ ਹੈਂਗਰ ‘ਚ ਜਾ ਵੱਜਿਆ। ਇਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ।

ਐਡੀਸਨ ਸ਼ਹਿਰ ਦੀ ਬੁਲਾਰਾ ਮੈਰੀ ਰੋਸੇਨਲੇਥ ਮੁਤਾਬਕ, ਇਹ 2 ਇੰਜਨ ਵਾਲਾ ਛੋਟਾ ਬੀਚਕ੍ਰਾਫਟ ਬੀਈ-350 ਕਿੰਗ ਏਅਰ ਜਹਾਜ਼ ਸੀ ਜੋ ਡਲਾਸ ਤੋਂ 32 ਕਿਮੀ ਦੂਰ ਐਡੀਸਨ ਏਅਰਪੋਰਟ ‘ਤੇ ਸਵੇਰੇ ਕਰੀਬ 9 ਵਜੇ ਹਾਦਸੇ ਦਾ ਸ਼ਿਕਾਰ ਹੋ ਗਿਆ।

ਐਫਏੇਏ ਨੇ ਕਿਹਾ ਕਿ ਟੇਕਆਫ ਦੌਰਾਨ ਹੀ ਪਲੇਨ ਹੈਂਗਰ ਨਾਲ ਟਕਰਾ ਗਿਆ। ਇਸ ਤੋਂ ਤੁਰੰਤ ਬਾਅਦ ਇਸ ਨੇ ਅੱਗ ਫੜ੍ਹ ਲਈ ਤੇ ਹਾਲਾਤ ਕਾਬੂ ਕਰਨ ‘ਚ ਕਾਫੀ ਸਮਾਂ ਲੱਗ ਗਿਆ। ਇਸ ਕਰਕੇ 10 ਲੋਕਾਂ ਦੀ ਜਾਨ ਚਲੇ ਗਈ।

Related posts

ਅਡਾਨੀ ਸਮੂਹ ਅਸਾਮ ਦੇ ਵੱਖ-ਵੱਖ ਖੇਤਰਾਂ ’ਚ 50,000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ

On Punjab

WhatsApp ਹੈਕ: ਕੋਈ ਹੋਰ ਤਾਂ ਨਹੀਂ ਪੜ੍ਹ ਰਿਹੈ ਨਿੱਜੀ ਮੈਸੇਜ, ਆਸਾਨੀ ਨਾਲ ਲਗਾਓ ਪਤਾ ਕਿ ਤੁਹਾਡਾ WhatsApp ਤਾਂ ਨਹੀਂ ਹੋਇਆ ਹੈਕ

On Punjab

ਪੁਲੀਸ ਵੱਲੋਂ ਫਿਰੌਤੀ ਰੈਕਟ ਦਾ ਪਰਦਾਫਾਸ਼, ਗੈਂਗਸਟਰ ਗੋਲਡੀ ਬਰਾੜ ਦਾ ‘ਭਰਾ’ ਗ੍ਰਿਫ਼ਤਾਰ

On Punjab