PreetNama
ਫਿਲਮ-ਸੰਸਾਰ/Filmy

ਨੀਤਾ ਅੰਬਾਨੀ ਦੇ ਬੈਗ ‘ਚ ਲੱਗੇ ਨੇ 240 ਹੀਰੇ, ਕੀਮਤ ਦਾ ਅੰਦਾਜ਼ਾ ਲਾਉਣਾ ਔਖਾ

ਮੁੰਬਈ: ਰਿਲਾਇੰਸ ਫਾਉਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਦੀ ਫੋਟੋ ਸੋਸ਼ਲ ਮੀਡੀਆ ‘ਤੇ ਧੂਮ ਮਚਾ ਰਹੀ ਹੈ। ਇਸ ਵਾਰ ਫੋਟੋ ਦੇ ਵਾਇਰਲ ਹੋਣ ਪਿੱਛੇ ਇਸ ਦਾ ਕਾਰਨ ਕੁਝ ਹੋਰ ਹੈ। ਉਂਝ ਤਾਂ ਇਸ ਤਸਵੀਰ ‘ਚ ਕੁਝ ਖਾਸ ਨਹੀਂ ਪਰ ਜੇਕਰ ਧਿਆਨ ਨੀਤਾ ਦੇ ਬੈਗ ਵਲ ਜਾਂਦਾ ਹੈ ਪਤਾ ਲੱਗਦਾ ਹੈ ਕਿ ਇਹ ਕੋਈ ਆਮ ਬੈਗ ਨਹੀਂ।

ਜੀ ਹਾਂ, ਨੀਤਾ ਵੱਲੋਂ ਲਏ ਬੈਗ ਹਰਮਿਸ ਹਿਮਾਲਿਆ ਬ੍ਰਿਕਿਨ ਬੈਗ ਹੈ, ਜਿਸ ਦੀ ਕੀਮਤ ਦੀ ਚਰਚਾ ਸੋਸ਼ਲ ਮੀਡੀਆ ‘ਤੇ ਹੋ ਰਹੀ ਹੈ। ਇਸ ‘ਚ 240 ਹੀਰੇ ਲੱਗੇ ਹਨ ਜਿਸ ਦੀ ਕੀਮਤ2.6 ਕਰੋੜ ਰੁਪਏ ਦੱਸੀ ਜਾ ਰਹੀ ਹੈ। ਨੀਤਾ ਦੇ ਬੈਗ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਤਸਵੀਰ ‘ਚ ਉਸ ਨਾਲ ਕਰੀਨਾ ਕਪੂਰ ਖ਼ਾਨ ਤੇ ਕ੍ਰਿਸ਼ਮਾ ਕਪੂਰ ਨਜ਼ਰ ਆ ਰਹੀਆਂ ਹਨ।ਇੱਕ ਵੈੱਬਸਾਈਟ ਮੁਤਾਬਕ ਹਿਮਾਲਿਆ ਬਿਕ੍ਰਿਨ ਨੂੰ ਨਾਈਲ ਕ੍ਰੋਕੋਡਾਇਲ ਦੀ ਚਮੜੀ ਨਾਲ ਬਣਾਇਆ ਜਾਂਦਾ ਹੈ। ਇਸ ਦਾ ਨਾਂ ਫੇਮਸ ਐਕਟਰ ਤੇ ਸਿੰਗਰ ਜੇਨ ਬਿਕ੍ਰਿਨ ਦੇ ਨਾਂ ‘ਤੇ ਰੱਖਿਆ ਗਿਆ, ਜੋ ਆਪਣੀ ਕੀਮਤ ਲਈ ਜਾਣਿਆ ਜਾਂਦਾ ਹੈ।

Related posts

ਅੰਗੂਰੀ ਭਾਬੀ ਤੋਂ ਕਿਤੇ ਸੋਹਣੀ ਹੈ ਮਨਮੋਹਨ ਤਿਵਾੜੀ ਦੀ ਲਾਈਫ ਪਤਨੀ, ਤਸਵੀਰਾਂ ‘ਚ ਦੇਖੋ ਦੋਹਾਂ ਵਿਚਲੀ ਰੋਮਾਂਟਿਕ ਕੈਮਿਸਟ੍ਰੀ

On Punjab

ਰਾਖੀ ਸਾਵੰਤ ਨੇ ਕਰਵਾਇਆ ਆਪਣੇ NRI ਫੈਨ ਨਾਲ ਵਿਆਹ, ਹੁਣ ਕਰਨਾ ਚਾਹੁੰਦੀ ਇਹ ਕੰਮ

On Punjab

ਸਿਆਸਤ ਪਸੰਦ ਨਹੀਂ, ਪਰ ਭਾਰਤ ਦੀ ਪੀਐੱਮ ਬਣਨਾ ਚਾਹੁੰਦੀ ਹਾਂ: ਪ੍ਰਿਅੰਕਾ ਚੋਪੜਾ

On Punjab