PreetNama
ਖਾਸ-ਖਬਰਾਂ/Important News

ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾਣ ਦੀ ਧਮਕੀ, ਲੰਡਨ ‘ਚ ਉਤਾਰਿਆ

ਨਵੀਂ ਦਿੱਲੀ: ਬੰਬ ਧਮਾਕੇ ਦੀ ਧਮਕੀ ਤੋਂ ਬਾਅਦ ਮੁੰਬਈ ਤੋਂ ਅਮਰੀਕਾ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਵੀਰਵਾਰ ਲੰਡਨ ਦੇ ਹਵਾਈ ਅੱਡੇ ‘ਤੇ ਸੁਰੱਖਿਆ ਦੇ ਮੱਦੇਨਜ਼ਰ ਉਤਾਰਣਾ ਪਿਆ। ਏਅਰਲਾਈਨ ਨੇ ਇਹ ਜਾਣਕਾਰੀ ਦਿੱਤੀ। ਏਅਰ ਇੰਡੀਆ ਨੇ ਟਵੀਟ ਕਰ ਕਿਹਾ ਕਿ ਜਹਾਜ਼ ਨੂੰ ਲੰਡਨ ਦੇ ਸਟੈਂਸਟੇਡ ਹਵਾਈ ਅੱਡੇ ‘ਤੇ ਲੈਂਡ ਕਰਨਾ ਪਿਆ। ਏਅਰਲਾਈਨ ਨੇ ਕਿਹਾ, “ਏਆਈ 191 ਮੁੰਬਈ–ਨੇਵਾਰਕ ਬੰਬ ਧਮਾਕੇ ਦੀ ਧਮਕੀ ਕਰਕੇ 27 ਜੂਨ ਨੂੰ ਲੰਡਨ ਦੇ ਸਟੈਂਸਟੇਡ ਹਵਾਈ ਅੱਡੇ ‘ਤੇ ਉਤਾਰਨਾ ਪਿਆ।”ਅੱਜ ਸਵੇਰੇ ਮੁੰਬਈ ਤੋਂ ਪਲੇਨ ਰਵਾਨਾ ਹੋਇਆ ਸੀ ਤੇ ਅਮਰੀਕਾ ਦੇ ਨਿਊਜਰਸੀ ‘ਚ ਨੇਵਾਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ‘ਤੇ ਜਾਣਾ ਸੀ, ਪਰ ਉਸ ਦੀ ਐਮਰਜੈਂਸੀ ਲੈਂਡਿੰਗ ਪਹਿਲਾਂ ਹੀ ਸਟੈਂਸਟੇਡ ਹਵਾਈ ਅੱਡੇ ‘ਤੇ ਕਰਨੀ ਪਈ।

ਇਸ ਤੋਂ ਪਹਿਲਾਂ ਵੀ ਇੱਕ ਵਾਰ ਏਅਰ ਇੰਡੀਆ ਦੀ ਦਿੱਲੀ ਤੋਂ ਕੋਲਕਾਤਾ ਜਾਣ ਵਾਲੀ ਫਲਾਈਟ ਨੰਬਰ ਏਆਈ-020 ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਕਾਲ ਆ ਚੁੱਕੀ ਸੀ। ਇਸ ਤੋਂ ਬਾਅਦ ਜਹਾਜ਼ ਨੂੰ ਦਿੱਲੀ ‘ਚ ਲੈਂਡ ਕੀਤਾ ਗਿਆ ਸੀ ਤੇ ਇਸ ਦੀ ਸੁਰੱਖਿਆ ਜਾਂਚ ਕੀਤੀ ਗਈ ਸੀ।

Related posts

ਸ਼ਸ਼ੀ ਥਰੂਰ ਖਿਲਾਫ ਵਾਰੰਟ ਜਾਰੀ, ਜਾਣੋ ਪੂਰਾ ਮਾਮਲਾ

On Punjab

ਪੈਰਿਸ ਫੈਸ਼ਨ ਵੀਕ ’ਚ ਐਸ਼ਵਰਿਆ ਰਾਏ ਦਾ ਜਲਵਾ; ਸ਼ੇਰਵਾਨੀ ਪਾ ਲਿੰਗ ਭੇਦ ਨੂੰ ਦਿੱਤੀ ਚੁਣੌਤੀ !

On Punjab

ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਅਗਲੇ ਹਫ਼ਤੇ ਭਾਰਤ ਆਉਣਗੇ; ਮੋਦੀ ਸਰਕਾਰ ਨੂੰ ਵਪਾਰ ਸਮਝੌਤਾ ਸਿਰੇ ਚੜ੍ਹਨ ਦੀ ਉਮੀਦ

On Punjab