PreetNama
ਫਿਲਮ-ਸੰਸਾਰ/Filmy

200 ਕਰੋੜ ਦੇ ਸ਼ਾਹੀ ਵਿਆਹ ‘ਚ ਕੈਟਰੀਨਾ ਨੇ ਲਾਏ ਠੁਮਕੇ, ਬਾਦਸ਼ਾਹ ਨੇ ਕੀਤਾ ਰੈਪ

ਨਵੀਂ ਦਿੱਲੀਕੈਟਰੀਨਾ ਕੈਫ ਦੀ ਹਾਲ ਹੀ ‘ਚ ਰਿਲੀਜ਼ ਫ਼ਿਲਮ ‘ਭਾਰਤ’ ਨੇ 200 ਕਰੋੜ ਦੀ ਕਮਾਈ ਕਰ ਲਈ ਹੈ। ਹੁਣ ਕਟਰੀਨਾ ਦੇ ਡਾਂਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੇ ਹਨ। ਜੋ ਉਸ ਨੇ ਫ਼ਿਲਮ ਦੀ ਖੁਸ਼ੀ ‘ਚ ਨਹੀ ਸਗੋਂ ਓਮੀ ‘ਚ ਹੋਏ ਸ਼ਾਹੀ ਵਿਆਹ ‘ਚ ਕੀਤਾ। ਉੱਤਰਾਖੰਡ ਦੇ ਓਲੀ ‘ਚ 200 ਕਰੋੜ ਦਾ ਵਿਆਹ ਹੋਇਆਜੋ ਅੱਜਕਲ੍ਹ ਸੁਰਖੀਆਂ ‘ਚ ਹੈ।

ਇਸ ਵਿਆਹ ‘ਚ ਅਦਾਕਾਰਾ ਕੈਟਰੀਨਾ ਤੋਂ ਇਲਾਵਾ ਰੈਪਰ ਬਾਦਸ਼ਾਹ ਤੇ ਟੀਵੀ ਸਟਾਰ ਸੁਰਭੀ ਜੋਤੀ ਵੀ ਸ਼ਾਮਲ ਹੋਈ ਸੀ। ਵਿਆਹ ਐਨਆਰਆਈ ਗੁਪਤਾ ਭਰਾਵਾਂ ਦੇ ਪੁੱਤਰਾਂ ਦਾ ਸੀ। ਇਸ ਦਾ ਜਸ਼ਨ 18 ਜੂਨ ਤੋਂ 22 ਜੂਨ ‘ਚ ਹੋਣਾ ਹੈ। ਇਨ੍ਹਾਂ ਹੀ ਨਹੀਂਇਸ ਆਲੀਸ਼ਾਨ ਵਿਆਹ ‘ਤੇ ਹਾਈਕੋਰਟ ਨੇ ਪ੍ਰਸਾਸ਼ਨ ਨੂੰ ਨਜ਼ਰ ਰੱਖਣ ਦੀਆਂ ਹਿਦਾਇਤਾਂ ਵੀ ਦਿੱਤੀਆਂ ਹਨ।

ਕਾਰੋਬਾਰੀ ਅਜੇ ਗੁਪਤਾ ਦੇ ਇੱਕ ਬੇਟੇ ਦਾ ਵਿਆਹ 20 ਜੂਨ ਨੂੰ ਹੋ ਚੁੱਕਿਆ ਹੈ ਜਦਕਿ ਦੂਜੇ ਬੇਟੇ ਦਾ ਵਿਆਹ 22 ਜੂਨ ਨੂੰ ਹੋਣਾ ਹੈ। ਇਸ ਸ਼ਾਹੀ ਵਿਆਹ ‘ਚ ਕਈ ਸਿਤਾਰਿਆਂ ਨੂੰ ਪ੍ਰਫਾਰਮ ਕਰਨ ਲਈ ਬੁਲਾਇਆ ਗਿਆ ਸੀ। ਇਸ ਦੇ ਨਾਲ ਹੀ ਸ਼ਾਹੀ ਵਿਆਹ ‘ਚ ਸਜਾਵਟ ਲਈ ਖ਼ੂਬਸੂਰਤ ਫੁੱਲ ਸਵਿਟਜ਼ਰਲੈਂਡ ਤੋਂ ਮੰਗਵਾਏ ਗਏ ਸੀ ਜਿਨ੍ਹਾਂ ‘ਤੇ ਕਰੋੜ ਦਾ ਖ਼ਰਚ ਆਇਆ। ਵਿਆਹ ਸਮਾਗਮ ਲਈ ਓਲੀ ਦੀਆਂ ਸੜਕਾਂ ਨੂੰ ਵੀ ਫੁੱਲਾਂ ਨਾਲ ਸਜਾਇਆ ਗਿਆ।

Related posts

Deepika Padukone ਨੇ ਲਗਾਇਆ ਸੀ ਅਮਿਤਾਭ ਬੱਚਨ ’ਤੇ ਚੋਰੀ ਕਰਨ ਦਾ ਦੋਸ਼, ਐਕਟਰ ਨੇ ਦਿੱਤਾ ਇਹ ਜਵਾਬ!

On Punjab

ਨਸ਼ਾ ਕਰ ਫਿਲਮ ਦੇ ਸੈੱਟ ‘ਤੇ ਆਇਆ ਸੀ ਅਦਾਕਾਰ, ਵਿਲੇਨ ਦੇ ਮਾਰਿਆ ਸੀ ਥੱਪੜ

On Punjab

ਨਿਮਰਤ ਅਤੇ ਅਕਸ਼ੈ ਨੇ ‘ਰੰਗ’ ਨਾਲ ਰੌਣਕਾਂ ਲਾਈਆਂ

On Punjab