PreetNama
ਫਿਲਮ-ਸੰਸਾਰ/Filmy

200 ਕਰੋੜ ਦੇ ਸ਼ਾਹੀ ਵਿਆਹ ‘ਚ ਕੈਟਰੀਨਾ ਨੇ ਲਾਏ ਠੁਮਕੇ, ਬਾਦਸ਼ਾਹ ਨੇ ਕੀਤਾ ਰੈਪ

ਨਵੀਂ ਦਿੱਲੀ: ਕੈਟਰੀਨਾ ਕੈਫ ਦੀ ਹਾਲ ਹੀ ‘ਚ ਰਿਲੀਜ਼ ਫ਼ਿਲਮ ‘ਭਾਰਤ’ ਨੇ 200 ਕਰੋੜ ਦੀ ਕਮਾਈ ਕਰ ਲਈ ਹੈ। ਹੁਣ ਕਟਰੀਨਾ ਦੇ ਡਾਂਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੇ ਹਨ। ਜੋ ਉਸ ਨੇ ਫ਼ਿਲਮ ਦੀ ਖੁਸ਼ੀ ‘ਚ ਨਹੀ ਸਗੋਂ ਓਮੀ ‘ਚ ਹੋਏ ਸ਼ਾਹੀ ਵਿਆਹ ‘ਚ ਕੀਤਾ। ਉੱਤਰਾਖੰਡ ਦੇ ਓਲੀ ‘ਚ 200 ਕਰੋੜ ਦਾ ਵਿਆਹ ਹੋਇਆ, ਜੋ ਅੱਜਕਲ੍ਹ ਸੁਰਖੀਆਂ ‘ਚ ਹੈ।

ਇਸ ਵਿਆਹ ‘ਚ ਅਦਾਕਾਰਾ ਕੈਟਰੀਨਾ ਤੋਂ ਇਲਾਵਾ ਰੈਪਰ ਬਾਦਸ਼ਾਹ ਤੇ ਟੀਵੀ ਸਟਾਰ ਸੁਰਭੀ ਜੋਤੀ ਵੀ ਸ਼ਾਮਲ ਹੋਈ ਸੀ। ਵਿਆਹ ਐਨਆਰਆਈ ਗੁਪਤਾ ਭਰਾਵਾਂ ਦੇ ਪੁੱਤਰਾਂ ਦਾ ਸੀ। ਇਸ ਦਾ ਜਸ਼ਨ 18 ਜੂਨ ਤੋਂ 22 ਜੂਨ ‘ਚ ਹੋਣਾ ਹੈ। ਇਨ੍ਹਾਂ ਹੀ ਨਹੀਂ, ਇਸ ਆਲੀਸ਼ਾਨ ਵਿਆਹ ‘ਤੇ ਹਾਈਕੋਰਟ ਨੇ ਪ੍ਰਸਾਸ਼ਨ ਨੂੰ ਨਜ਼ਰ ਰੱਖਣ ਦੀਆਂ ਹਿਦਾਇਤਾਂ ਵੀ ਦਿੱਤੀਆਂ ਹਨ।

ਕਾਰੋਬਾਰੀ ਅਜੇ ਗੁਪਤਾ ਦੇ ਇੱਕ ਬੇਟੇ ਦਾ ਵਿਆਹ 20 ਜੂਨ ਨੂੰ ਹੋ ਚੁੱਕਿਆ ਹੈ ਜਦਕਿ ਦੂਜੇ ਬੇਟੇ ਦਾ ਵਿਆਹ 22 ਜੂਨ ਨੂੰ ਹੋਣਾ ਹੈ। ਇਸ ਸ਼ਾਹੀ ਵਿਆਹ ‘ਚ ਕਈ ਸਿਤਾਰਿਆਂ ਨੂੰ ਪ੍ਰਫਾਰਮ ਕਰਨ ਲਈ ਬੁਲਾਇਆ ਗਿਆ ਸੀ। ਇਸ ਦੇ ਨਾਲ ਹੀ ਸ਼ਾਹੀ ਵਿਆਹ ‘ਚ ਸਜਾਵਟ ਲਈ ਖ਼ੂਬਸੂਰਤ ਫੁੱਲ ਸਵਿਟਜ਼ਰਲੈਂਡ ਤੋਂ ਮੰਗਵਾਏ ਗਏ ਸੀ ਜਿਨ੍ਹਾਂ ‘ਤੇ 5 ਕਰੋੜ ਦਾ ਖ਼ਰਚ ਆਇਆ। ਵਿਆਹ ਸਮਾਗਮ ਲਈ ਓਲੀ ਦੀਆਂ ਸੜਕਾਂ ਨੂੰ ਵੀ ਫੁੱਲਾਂ ਨਾਲ ਸਜਾਇਆ ਗਿਆ।

Related posts

ਡਰੱਗਸ ਦੇ ਇਲਜ਼ਾਮਾਂ ਮਗਰੋਂ ਵਿੱਕੀ ਕੌਸ਼ਲ ਨੇ ਫੌਜ ਲਈ ਪਕਾਈਆਂ ਰੋਟੀਆਂ

On Punjab

Happy Birthday Ayesha Takia: ਬਚਪਨ ’ਚ ਸ਼ਾਹਿਦ ਕਪੂਰ ਦੇ ਨਾਲ ਕੀਤੀ ਸੀ ਐਡ, ਹੋਈ ਸੀ ਖੂਬ ਵਾਇਰਲ

On Punjab

ਸੋਨਮ ਕਪੂਰ ਨੇ ਖ਼ਾਸ ਅੰਦਾਜ਼ ‘ਚ ਕੀਤਾ ਬਰਥ ਡੇਅ ਵਿਸ਼, ਦੇਖੋ ਭਰਾ ਨਾਲ ਬਚਪਨ ਦੀਆਂ ਇਹ ਤਸਵੀਰਾਂ

On Punjab