PreetNama
ਖੇਡ-ਜਗਤ/Sports News

ਭਾਰਤ ਦੀ ਆਸਟ੍ਰੇਲੀਆ ‘ਤੇ ਸ਼ਾਨਦਾਰ ਜਿੱਤ, ਬਣੇ ਕਈ ਰਿਕਾਰਡ

ਲੰਡਨ: ਭਾਰਤੀ ਟੀਮ ਨੇ ਕ੍ਰਿਕੇਟ ਪ੍ਰੇਮੀਆਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਐਤਵਾਰ ਨੂੰ ਓਵਲ ਵਿੱਚ ਖੇਡੇ ਗਏ ਮੈਚ ਦੌਰਾਨ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਮਾਤ ਦੇ ਦਿੱਤੀ। ਭਾਰਤ ਨੇ ਆਸਟ੍ਰੇਲੀਆ ਨੂੰ 353 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ਵਿੱਚ 50 ਓਵਰਾਂ ਵਿੱਚ ਕੰਗਾਰੂ ਟੀਮ ਨੇ ਪੂਰੀਆਂ ਵਿਕਟਾਂ ਗੁਆ ਕੇ 316 ਦੌੜਾਂ ਬਣਾ ਸਕੀ ਸੀ।

ਜਿੱਥੇ ਭਾਰਤੀ ਬੱਲੇਬਾਜ਼ਾਂ ਨੇ ਚੰਗੀ ਖੇਡ ਦਾ ਮੁਜ਼ਾਹਰਾ ਕੀਤਾ ਅਤੇ ਸ਼ਿਖਰ ਧਵਨ ਨੇ ਸ਼ਾਨਦਾਰ ਸੈਂਕੜਾ ਲਾਇਆ, ਉੱਥੇ ਹੀ ਗੇਂਦਬਾਜ਼ਾਂ ਨੇ ਵੀ ਆਪਣਾ ਦਮ ਦਿਖਾਇਆ। ਇਸ ਦੌਰਾਨ ਭਾਰਤੀ ਟੀਮ ਨੇ ਕਈ ਰਿਕਾਰਡ ਵੀ ਬਣਾ ਦਿੱਤੇ। ਪਹਿਲਾ ਰਿਕਾਰਡ ਇਹ ਜਿੱਤ ਆਸਟ੍ਰੇਲੀਆ ਖ਼ਿਲਾਫ਼ ਭਾਰਤ ਦੀ ਇਹ 50ਵੀਂ ਜਿੱਤ ਸੀ, ਜਦਕਿ ਵਿਸ਼ਵ ਕੱਪ ਵਿੱਚ ਭਾਰਤ ਦੀ ਇਹ ਲਗਾਤਾਰ ਦੂਜੀ ਜਿੱਤ ਸੀ।

ਭਾਰਤ ਨੇ ਇਸ ਜਿੱਤ ਨਾਲ ਵਿਸ਼ਵ ਕੱਪ ਦੇ 20 ਸਾਲ ਦੇ ਇਤਿਹਾਸ ਨੂੰ ਵੀ ਪਲਟ ਦਿੱਤਾ। ਦਰਅਸਲ, ਆਸਟ੍ਰੇਲੀਆ ਟੀਮ 20 ਸਾਲ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਦੌਰਾਨ ਟੀਚੇ ਦਾ ਪਿੱਛਾ ਕਰਦਿਆਂ ਹੋਇਆ ਮੈਚ ਹਾਰੀ ਹੈ। ਇਸ ਤੋਂ ਪਹਿਲਾਂ ਸੰਨ 1999 ਵਿੱਚ ਪਾਕਿਸਤਾਨ ਖ਼ਿਲਾਫ਼ ਟੀਚੇ ਦਾ ਪਿੱਛਾ ਕਰਦਿਆਂ ਆਸਟ੍ਰੇਲੀਆ 10 ਦੌੜਾਂ ‘ਤੇ ਮੈਚ ਹਾਰ ਗਈ ਸੀ। ਇਸ ਤੋਂ ਬਾਅਦ 19 ਸਾਲ ਲਗਾਤਾਰ ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਨੇ ਟੀਚੇ ਦਾ ਪਿੱਛਾ ਕਰਦਿਆਂ ਹਰ ਵਾਰ ਜਿੱਤ ਦਰਜ ਕੀਤੀ ਹੈ। ਪਰ ਭਾਰਤ ਨੇ ਇਸ ਰਿਕਾਰਡ ਨੂੰ ਵੀ ਤੋੜ ਦਿੱਤਾ।

ਭਾਰਤੀ ਟੀਮ ਨੇ ਇੱਕ ਹੋਰ ਉਪਲਬਧੀ ਹਾਸਲ ਕਰਦਿਆਂ ਆਸਟ੍ਰੇਲੀਆ ਦੇ ਜੇਤੂ ਰੱਥ ਨੂੰ ਰੋਕਣ ਦਾ ਮਾਣ ਵੀ ਹਾਸਲ ਕਰ ਲਿਆ ਹੈ। ਆਸਟ੍ਰੇਲੀਆ ਨੇ ਵਿਸ਼ਵ ਕੱਪ ਵਿੱਚ ਅੱਠ ਮੈਚ ਜਿੱਤੇ ਸਨ ਜਿਸ ਨੂੰ ਭਾਰਤ ਨੇ ਰੋਕ ਦਿੱਤਾ ਹੈ।

Related posts

ਕੋਹਲੀ ਤੇ ਵਿਲੀਅਮਸਨ 11 ਸਾਲ ਬਾਅਦ ਟੱਕਰੇ, ਕੋਹਲੀ ਤੋਂ ਖਾ ਚੁੱਕੇ ਮਾਤ

On Punjab

ਨਹੀਂ ਹੋਵੇਗਾ ‘ਦੀਦੀ ਬਨਾਮ ਦਾਦਾ’ ਦਾ ਮੁਕਾਬਲਾ, ਸੌਰਵ ਗਾਂਗੁਲੀ ਬੰਗਾਲ ‘ਚ ਨਹੀਂ ਲੜਨਗੇ ਚੋਣ

On Punjab

ਏਸ਼ੀਅਨ ਖੇਡਾਂ ਜੇਤੂ ਖਿਡਾਰਨ ਨੇ ਕਬੂਲਿਆ, ‘ਹਾਂ ਮੈਂ ਸਮਲਿੰਗੀ’

On Punjab