71.91 F
New York, US
April 17, 2024
PreetNama
ਖੇਡ-ਜਗਤ/Sports News

ਉੱਘੇ ਕੌਮਾਂਤਰੀ ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਮੌਤ

ਡੀਗੜ੍ਹ: ਮੁਹਾਲੀ ਦੇ ਨਿਜੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਸ਼ਹੂਰ ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਮੌਤ ਹੋਣ ਦੀ ਖ਼ਬਰ ਹੈ। ਉਹ 37 ਵਰ੍ਹਿਆਂ ਦੇ ਸਨ। ਦੁਗਾਲ ਦੀ ਮੌਤ ਦੀ ਖ਼ਬਰ ਬਾਹਰ ਆਉਂਦੇ ਹੀ ਕਬੱਡੀ ਖੇਡ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਬਿੱਟੂ ਦੇ ਪ੍ਰਸ਼ੰਸਕਾਂ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਉਸ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।

ਬੀਤੀ 16 ਅਪ੍ਰੈਲ ਨੂੰ ਬਿੱਟੂ ਨੂੰ ਅਚਾਨਕ ਸਿਰ ‘ਚ ਦਰਦ ਮਹਿਸੂਸ ਹੋਇਆ ਸੀ। ਇਸ ਮਗਰੋਂ ਉਸ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਦੇ ਦਿਮਾਗ ਦੀ ਨਾੜੀ ਫਟਣ ਦਾ ਇਲਾਜ ਸ਼ੁਰੂ ਕਰ ਦਿੱਤਾ। ਹਾਲਤ ‘ਚ ਸੁਧਾਰ ਨਾ ਦੇਖ ਡਾਕਟਰਾਂ ਨੇ ਬਿੱਟੂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਲਈ ਰੈਫਰ ਕਰ ਦਿੱਤਾ। ਡਾਕਟਰ ਬਿੱਟੂ ਦਾ ਲਗਾਤਾਰ ਇਲਾਜ ਕਰ ਰਹੇ ਸਨ, ਪਰ ਉਸ ਨੂੰ ਬਚਾ ਨਾ ਸਕੇ।

ਕਬੱਡੀ ਖਿਡਾਰੀ ਨਰਿੰਦਰ ਸਿੰਘ ਨੂੰ ਬਿੱਟੂ ਦੁਗਾਲ ਦੇ ਨਾਂਅ ਤੋਂ ਹੀ ਮਸ਼ਹੂਰ ਸੀ ਅਤੇ ਉਸ ਦੀ ਖੇਡ ਦੇ ਕੌਮਾਂਤਰੀ ਪੱਧਰ ‘ਤੇ ਚਰਚੇ ਸਨ। ਬਿੱਟੂ ਦੁਗਾਲ ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਕਰਵਾਏ ਪਹਿਲੇ ਵਿਸ਼ਵ ਕਬੱਡੀ ਕੱਪ ਤੋਂ ਆਪਣੀ ਪਛਾਣ ਬਣਾਈ ਸੀ। ਇਸ ਤੋਂ ਬਾਅਦ ਬਿੱਟੂ ਦੀ ਪ੍ਰਸਿੱਧੀ ਚਹੁੰ ਪਾਸੇ ਫੈਲ ਗਈ। ਉਹ ਚਾਰ ਕਬੱਡੀ ਕੱਪ ਖੇਡ ਚੁੱਕਾ ਸੀ। ਕਬੱਡੀ ਮੇਲਿਆਂ ਤੋਂ ਇਲਾਵਾ ਕਈ ਪੰਜਾਬੀ ਗੀਤਾਂ ਵਿੱਚ ਵੀ ਬਿੱਟੂ ਦੀ ਖੇਡ ਦੀ ਮਿਸਾਲ ਦਿੱਤੀ ਜਾਂਦੀ ਹੈ। ਬਿੱਟੂ ਦਾ ਅੰਤਮ ਸੰਸਕਾਰ ਉਸ ਦੇ ਜੱਦੀ ਪਿੰਡ ਦੁਗਾਲ ਵਿੱਚ ਸੋਮਵਾਰ ਦੁਪਹਿਰ ਸਮੇਂ ਕੀਤਾ ਜਾਵੇਗਾ।

फटाफट ख़बरों के लिए हमे फॉलो करें फेसबुक, ट्विटर, गूगल प्लस पर और डाउनलोड करें Android Punjabi News App, iOS Punjabi News App
Web Title: famous kabaddi player bittu dugal dead during his brain haemorrhage treatment
Read all latest Punjab News headlines in Punjabi. Also don’t miss today’s Punjabi News.

Related Stories

Related posts

ਚੌਥੀ ਵਾਰ ਭਾਰਤੀ ਰਾਈਫਲ ਸੰਘ ਦੇ ਪ੍ਰਧਾਨ ਬਣੇ ਰਣਇੰਦਰ ਸਿੰਘ, ਕੁੰਵਰ ਸੁਲਤਾਨ ਜਨਰਲ ਸਕੱਤਰ ਤੇ ਰਣਦੀਪ ਮਾਨ ਖ਼ਜ਼ਾਨਚੀ ਬਣੇ

On Punjab

ਯੁਵਰਾਜ ਸਿੰਘ ਅੱਜ ਕਰਨਗੇ ਵੱਡਾ ਧਮਾਕਾ

On Punjab

ਬੰਗਲਾਦੇਸ਼ ਖਿਲਾਫ਼ ਰਾਸ਼ਿਦ ਖਾਨ ਨੇ ਤੋੜਿਆ 15 ਸਾਲ ਪੁਰਾਣਾ ਇਹ ਰਿਕਾਰਡ

On Punjab