PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਪੰਜਾਬੀ ਦਾ ਕਾਰਾ, ਸਮਲਿੰਗੀਆਂ ਦੀ ਪਰੇਡ ‘ਚ ਬੰਦੂਕ ਦੀ ਦਹਿਸ਼ਤ

ਵਾਸ਼ਿੰਗਟਨ: ਪੰਜਾਬੀ ਮੂਲ ਦੇ ਅਮਰੀਕੀ ਵਿਅਕਤੀ ਨੂੰ ਆਪਣੀ ਬੰਦੂਕ ਨਾਲ ਸਮਲਿੰਗੀ ਭਾਈਚਾਰੇ ਦੇ ਲੋਕਾਂ ਨੂੰ ਡਰਾਉਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਲੋਕ ਵਿੱਚ ਆਪਣੇ ਭਾਈਚਾਰੇ ਦੇ ਹੱਕਾਂ ਦੀ ਰਾਖੀ ਲਈ ਪਰੇਡ ਕੱਢ ਰਹੇ ਸਨ। ਇਸੇ ਦੌਰਾਨ 38 ਸਾਲਾ ਆਫ਼ਤਾਬਜੀਤ ਸਿੰਘ ਨੇ ਆਪਣੀ ਬੰਦੂਕ ਕੱਢ ਲਈ।

ਦਰਅਸਲ, ਉਹ ਕਿਸੇ ਹੋਰ ਵਿਅਕਤੀ ਨੂੰ ਧਮਕਾਉਣਾ ਚਾਹੁੰਦਾ ਸੀ ਪਰ ਇਹ ਭੁੱਲ ਗਿਆ ਕਿ ਉੱਥੇ ਹੋਰ ਵੀ ਲੋਕ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਉੱਥੇ ਗੋਲ਼ੀਆਂ ਚੱਲਣ ਦੇ ਕਾਫੀ ਖੜਾਕ ਸੁਣੇ ਪਰ ਪੁਲਿਸ ਨੇ ਅਜਿਹੀ ਘਟਨਾ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਰੈਲੀ ਵਿੱਚ ਮੌਜੂਦ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ, ਜਿਸ ਦੌਰਾਨ ਕਈਆਂ ਦੇ ਫੱਟੜ ਹੋਣ ਦੀ ਵੀ ਖ਼ਬਰ ਹੈ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਆਫ਼ਤਾਬਜੀਤ ਕੋਲੋਂ ਬੀਬੀ ਗੰਨ ਬਰਾਮਦ ਕੀਤੀ ਹੈ, ਜੋ ਹਵਾ ਵਿੱਚ ਧਾਤੂ ਦੇ ਟੁਕੜਿਆਂ ‘ਤੇ ਨਿਸ਼ਾਨੇ ਲਾਉਣ ਲਈ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ। ਉਸ ਕੋਲ ਇਸ ਬੰਦੂਕ ਨੂੰ ਰੱਖਣ ਲਈ ਕੋਈ ਅਧਿਕਾਰਤ ਦਸਤਾਵੇਜ਼ ਜਾਂ ਲਾਈਸੰਸ ਆਦਿ ਵੀ ਮੌਜੂਦ ਨਹੀਂ ਸੀ। ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Related posts

ਸੇਵਾਦਾਰ ਕੋਰੋਨਾ ਪੌਜ਼ੇਟਿਵ ਆਉਣ ਮਗਰੋਂ ਮਸ਼ਹੂਰ ਗੁਰਦੁਆਰਾ ਕੀਤਾ ਬੰਦ

On Punjab

160 ਕਰੋੜ ਰੁਪਏ ਦੀ ਲਾਗਤ ਨਾਲ ਸਹਿਕਾਰੀ ਬੈਂਕਾਂ ਨੂੰ ਅਪਗ੍ਰੇਡ ਕਰਨ ਦਾ ਕਾਰਜ ਜਾਰੀ

On Punjab

Imran khan Injured: ਇਮਰਾਨ ਖਾਨ ਨੇ ਤਿੰਨ ਲੋਕਾਂ ‘ਤੇ ਹੱਤਿਆ ਦੀ ਕੋਸ਼ਿਸ਼ ਦਾ ਲਗਾਇਆ ਦੋਸ਼, ਸ਼ਾਹਬਾਜ਼ ਸ਼ਰੀਫ ਦਾ ਵੀ ਲਿਆ ਨਾਂ

On Punjab