31.19 F
New York, US
March 3, 2026
PreetNama
ਖਾਸ-ਖਬਰਾਂ/Important News

ਭੀੜ ਤੋਂ ਬਚਣ ਲਈ ਊਬਰ ਸ਼ੁਰੂ ਕਰੇਗੀ ਹੈਲੀਕਾਪਟਰ ਸੇਵਾ

ਮੈਲਬਰਨਤਕਨੀਕੀ ਕੰਪਨੀ ਊਬਰ ਨੇ ਟੈਕਸੀ ਤੇ ਫੂਡ ਸਰਵਿਸ ‘ਚ ਸਾਰੀ ਦੁਨੀਆ ‘ਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਕੰਪਨੀ ਹੁਣ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਨਿਊਯਾਰਕ ਦੀਆਂ ਭੀੜ ਭਰੀਆਂ ਸੜਕਾਂ ‘ਤੇ ਯੂਜ਼ਰਸ ਨੂੰ ਹੈਲੀਕਾਪਟਰ ਸੁਵਿਧਾ ਮੁਹੱਈਆ ਕਰਾਵੇਗੀ। ਆਸਟ੍ਰੇਲੀਆ ‘ਚ ਵੀ ਊਬਰ ਸੈਲਾਨੀਆਂ ਨੂੰ ਸਮੁੰਦਰ ਦੀਆਂ ਗਹਿਰਾਈਆਂ ਦਾ ਅਹਿਸਾਸ ਕਰਾਉਣ ਲਈ ਅੰਡਰਵਾਟਰ ਸਬਮਰੀਨ ਸ਼ੁਰੂ ਕਰਨ ਵਾਲੀ ਹੈ।

ਲੋਕ ਪਣਡੁੱਬੀ ਦਾ ਮਜ਼ਾ ਲੈਣ ਲਈ ਇਸ ਨੂੰ ਐਪ ਰਾਹੀਂ ਹੀ ਬੁੱਕ ਕਰ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਊਬਰ ਆਪਣੀ ਹੈਲੀਕਾਪਟਰ ਟੈਕਸੀ ਸੇਵਾ ਨੂੰ ਨਿਊਯਾਰਕ ਦੇ ਮੈਨਹਟਨ ਤੋਂ ਜਾਨ ਅੱਫ਼ ਕੈਨੇਡੀ ਏਅਰਪੋਰਟ ਤਕ ਲਈ ਸ਼ੁਰੂ ਕਰੇਗੀ। ਯਾਤਰੀਆਂ ਲਈ ਇਹ ਉਡਾਣ ਕਰੀਬ ਅੱਠ ਮਿੰਟ ਦੀ ਹੋਵੇਗੀ। ਜੁਲਾਈ ਤੋਂ ਸ਼ੁਰੂ ਹੋ ਰਹੀ ਇਸ ਸੇਵਾ ਲਈ ਯਾਰਤੀਆਂ ਨੂੰ 200 ਡਾਲਰ (ਕਰੀਬ 14 ਹਜ਼ਾਰ ਰੁਪਏਚੁਕਾਉਣੇ ਪੈਣਗੇ।

ਇਸ ਸੁਵਿਧਾ ਦਾ ਲਾਭ ਸਿਰਫ ਭੀੜ ਤੋਂ ਬਾਹਰ ਨਿਕਲਣ ਲਈ ਹੀ ਲਿਆ ਜਾ ਸਕੇਗਾ। ਸ਼ੁਰੂਆਤ ‘ਚ ਇਹ ਸੁਵਿਧਾ ਸਿਰਫ ਐਕਟਿਵ ਯੂਜ਼ਰਸ ਨੂੰ ਹੀ ਦਿੱਤੀ ਜਾਵੇਗੀ ਜਦਕਿ ਸਬਮਰੀਨ ਲਈ ਦੋ ਲੋਕਾਂ ਨੂੰ ਇੱਕ ਰਾਈਡ ਦੇ ਲਈ ਕਰੀਬ ਹਜ਼ਾਰ ਅਸਟ੍ਰੇਲੀਅਨ ਡਾਲਰ ਯਾਨੀ ਕਰੀਬ 1.5 ਲੱਖ ਰੁਪਏ ਦੇਣੇ ਪੈਣਗੇ।

Related posts

ਵਿਰੋਧ ਦਾ ਸਾਹਮਣਾ ਕਰ ਰਹੇ ਇਮਰਾਨ ਖ਼ਾਨ ਨੇ ਮਾਰਕ ਜੁਕਰਬਰਗ ਨੂੰ ਲਿਖੀ ਚਿੱਠੀ, ਫੇਸਬੁੱਕ ‘ਤੇ ਖਾਸ ਕੰਟੈਂਟ ‘ਤੇ ਪਾਬੰਦੀ ਦੀ ਕੀਤੀ ਮੰਗ

On Punjab

Joe Biden Corona Positive: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਇੱਕ ਵਾਰ ਫਿਰ ਹੋਇਆ ਕੋਰੋਨਾ ਪਾਜ਼ੇਟਿਵ, ਵੀਡੀਓ ਸ਼ੇਅਰ ਕਰ ਦਿੱਤਾ ਅੱਪਡੇਟ

On Punjab

ਈਰਾਨ ਦਾ ਅਮਰੀਕਾ ‘ਤੇ ਵੱਡਾ ਹਮਲਾ, ਇਰਾਕ ‘ਚ ਅਮਰੀਕੀ ਏਅਰਬੇਸ ‘ਤੇ ਦਾਗੇ ਚਾਰ ਰਾਕੇਟ

On Punjab