PreetNama
ਖੇਡ-ਜਗਤ/Sports News

ਸਿੰਧੂ ਤੇ ਸਮੀਰ ਦੀ ਦਮਦਾਰ ਸ਼ੁਰੂਆਤ

ਸਿਡਨੀ : ਆਸਟ੍ਰੇਲੀਆ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਪੀਵੀ ਸਿੰਧੂ ਨੇ ਇੰਡੋਨੇਸ਼ੀਆ ਦੀ ਚੋਈਰੂਨਿੱਸਾ ਨੂੰ 21-14, 21-9 ਨਾਲ, ਸਮੀਰ ਨੇ ਮਲੇਸ਼ੀਆ ਦੇ ਲੀ ਜੀ ਜੀਆ ਨੂੰ 21-15, 16-21, 21-12 ਨਾਲ, ਬੀ ਸਾਈ ਪ੍ਰਣੀਤ ਨੇ ਕੋਰੀਆ ਦੇ ਲੀ ਡੋਂਗ ਕਿਊਨ ਨੂੰ 21-16, 21-14 ਨਾਲ, ਪਾਰੂਪੱਲੀ ਕਸ਼ਯਪ ਨੇ ਥਾਈਲੈਂਡ ਦੇ ਸੁਪਾਨਿਊ ਨੂੰ 21-16, 21-15 ਨਾਲ ਹਰਾਇਆ। ਪ੍ਰਣਯ ਪਹਿਲੇ ਗੇੜ ਵਿਚ ਲਿਨ ਡੈਨ ਹੱਥੋਂ 18-21, 19-21 ਨਾਲ ਹਾਰ ਗਏ। ਮਰਦ ਡਬਲਜ਼ ਵਿਚ ਸਾਤਿਵਕ ਤੇ ਚਿਰਾਗ ਨੇ ਹਮਵਤਨ ਮਨੂ ਤੇ ਸੁਮਿਤ ਦੀ ਜੋੜੀ ਨੂੰ 21-12, 21-16 ਨਾਲ ਹਰਾਇਆ ਜਦਕਿ ਅਸ਼ਵਿਨੀ ਤੇ ਸਿੱਕੀ ਰੈੱਡੀ ਨੂੰ ਕੋਰੀਆ ਦੀ ਬਾਏਕ ਤੇ ਕਿਮ ਹਾਏ ਰਿਨ ਨੇ 21-14, 21-13 ਨਾਲ ਮਾਤ ਦਿੱਤੀ।

Related posts

ਗੌਤਮ ਦਾ ਬਿਸ਼ਨ ਸਿੰਘ ਬੇਦੀ ‘ਤੇ ਗੰਭੀਰ ਇਲਜ਼ਾਮ, ਕਿਹਾ ਮੁੰਡੇ ਲਈ ਵੱਡਾ ‘ਫੇਵਰ’ ਚਾਹੁੰਦੇ ਸੀ..!

On Punjab

ਅਧਿਐਨ ਅਨੁਸਾਰ ਬੱਚਿਆਂ ‘ਚ ਸਰੀਰਕ ਮਿਹਨਤ ਨਾਲ ਦੂਰ ਹੋ ਸਕਦੀਆਂ ਨੇ ਮੋਟਾਪੇ ਦੀਆਂ ਸਮੱਸਿਆਵਾਂ

On Punjab

ਮੀਰਾਬਾਈ ਨੇ ਵਿਸ਼ਵ ਰਿਕਾਰਡ ਨਾਲ ਕੀਤਾ ਓਲੰਪਿਕ ਲਈ ਕੁਆਲੀਫਾਈ

On Punjab