PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

Shimla Police ਵੱਲੋਂ ਪੰਜਾਬ ਤੋਂ ਅੰਤਰਰਾਜੀ ਚਿੱਟਾ ਤਸਕਰ ਗ੍ਰਿਫ਼ਤਾਰ

ਸ਼ਿਮਲਾ-  ਸ਼ਿਮਲਾ ਪੁਲੀਸ ਨੇ ਇੱਕ ਫ਼ਰਾਰ ਅੰਤਰਰਾਜੀ ਚਿੱਟਾ (ਹੈਰੋਇਨ) ਤਸਕਰ ਨੂੰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਹੈ। ਹਾਲ ਹੀ ਵਿੱਚ ਬੇਨਕਾਬ ਹੋਏ ਇੱਕ ਨਸ਼ਾ ਤਸਕਰੀ ਨੈੱਟਵਰਕ ਵਿੱਚ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਉਹ ਪੁਲੀਸ ਤੋਂ ਬਚਣ ਲਈ ਉੱਥੇ ਲੁਕਿਆ ਹੋਇਆ ਸੀ। ਮੁਲਜ਼ਮ ਦੀ ਪਛਾਣ ਯੁਗਰਾਜ ਵਾਸੀ ਕੋਟੀ, ਤਹਿਸੀਲ ਜੁੰਗਾ (ਸ਼ਿਮਲਾ) ਵਜੋਂ ਹੋਈ ਹੈ। ਉਹ ਜ਼ਿਲ੍ਹੇ ਦੇ ਕੋਟੀ ਅਤੇ ਜੁੰਗਾ ਇਲਾਕਿਆਂ ਵਿੱਚ ਚਿੱਟੇ ਦੀ ਤਸਕਰੀ ਵਿੱਚ ਸ਼ਾਮਲ ਸੀ।

ਪੁਲੀਸ ਅਨੁਸਾਰ, ਉਸ ਦੀ ਸ਼ਮੂਲੀਅਤ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੁਲੀਸ ਨੇ 16 ਅਕਤੂਬਰ, 2026 ਨੂੰ ਲੋਅਰ ਚੱਕਰ ਇਲਾਕੇ ਵਿੱਚੋਂ ਹੀਨਾ ਨਾਮ ਦੀ ਇੱਕ ਔਰਤ ਨੂੰ ਲਗਪਗ 56 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਹ ਕਾਰਵਾਈ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲੀਸ ਨੇ ਉਸ ਦੀ ਕਿਰਾਏ ਦੀ ਰਿਹਾਇਸ਼ ‘ਤੇ ਛਾਪਾ ਮਾਰ ਕੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਸੀ। ਇਸ ਕਾਰਵਾਈ ਤੋਂ ਬਾਅਦ ਹੀ ਯੁਗਰਾਜ ਫ਼ਰਾਰ ਚੱਲ ਰਿਹਾ ਸੀ। ਔਰਤ ਵਿਰੁੱਧ ਐੱਨ ਡੀ ਪੀ ਐੱਸ (NDPS) ਐਕਟ, 1985 ਦੀਆਂ ਧਾਰਾਵਾਂ 21 ਅਤੇ 29 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ।

ਜਾਂਚ ਵਿੱਚ ਸਾਹਮਣੇ ਆਇਆ ਕਿ ਯੁਗਰਾਜ ਉਸ ਔਰਤ ਨਾਲ ਮਿਲ ਕੇ ਇਸ ਰਿਹਾਇਸ਼ ਤੋਂ ਚਿੱਟਾ ਤਸਕਰੀ ਦਾ ਨੈੱਟਵਰਕ ਚਲਾ ਰਿਹਾ ਸੀ ਅਤੇ ਸ਼ਿਮਲਾ, ਕੋਟੀ, ਜੁੰਗਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਨਸ਼ਾ ਸਪਲਾਈ ਕਰਦਾ ਸੀ। ਪੁਲੀਸ ਨੂੰ ਉਸ ਦੇ ਟਿਕਾਣੇ ਦਾ ਪਤਾ ਲੱਗਣ ਤੋਂ ਬਾਅਦ ਸਪੈਸ਼ਲ ਸੈੱਲ ਦੀ ਇੱਕ ਟੀਮ ਪੰਜਾਬ ਭੇਜੀ ਗਈ ਅਤੇ ਉਸ ਨੂੰ ਹੁਸ਼ਿਆਰਪੁਰ ਦੇ ਮੁਕੇਰੀਆਂ ਤੋਂ ਗ੍ਰਿਫ਼ਤਾਰ ਕਰਕੇ ਸ਼ਿਮਲਾ ਲਿਆਂਦਾ ਗਿਆ।

ਸ਼ਿਮਲਾ ਦੇ ਸੀਨੀਅਰ ਪੁਲੀਸ ਕਪਤਾਨ (ਐੱਸ ਐੱਸ ਪੀ) ਗੌਰਵ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮ ਇਸ ਸਮੇਂ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ‘ਤੇ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਕਈ ਹੋਰ ਅੰਤਰਰਾਜੀ ਨਸ਼ਾ ਤਸਕਰਾਂ ਨਾਲ ਵੀ ਸਬੰਧ ਹਨ ਅਤੇ ਇਸ ਤੋਂ ਪਹਿਲਾਂ ਪੰਜਾਬ ਪੁਲੀਸ ਵੱਲੋਂ ਵੀ ਉਸ ਨੂੰ ਐੱਸ ਏ ਐੱਸ ਨਗਰ (ਮੁਹਾਲੀ) ਤੋਂ 20 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਐੱਸ ਐੱਸ ਪੀ ਨੇ ਕਿਹਾ ਕਿ ਪੁਲੀਸ ਇਸ ਨੈੱਟਵਰਕ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਪਛਾਣ ਕਰ ਰਹੀ ਹੈ।

Related posts

ਸਰਬ ਪਾਰਟੀ ਵਫ਼ਦਾਂ ਨੇ ਜਾਪਾਨ ਅਤੇ ਯੂਏਈ ਵਿੱਚ ‘ਅਪਰੇਸ਼ਨ ਸਿੰਧੂਰ’ ਬਾਰੇ ਦਿੱਤੀ ਜਾਣਕਾਰੀ

On Punjab

Watch Video : ਖੇਤੀ ਭਵਨ ‘ਚ ਕੁਲਦੀਪ ਧਾਲੀਵਾਲ ਦੀ ਛਾਪੇਮਾਰੀ, ਬਹੁਗਿਣਤੀ ਅਫ਼ਸਰ ਤੇ ਮੁਲਾਜ਼ਮ ਸੀਟ ‘ਤੇ ਨਹੀਂ ਮਿਲੇ

On Punjab

ਸ਼੍ਰੋਅਦ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਸੁਖਬੀਰ ਬਾਦਲ ਦੇ ਅਸਤੀਫ਼ੇ ਦੀਆਂ ਸਿਰਫ਼ ਅਫਵਾਹਾਂ-ਭੂੰਦੜ

On Punjab