58.57 F
New York, US
October 29, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭੂਚੋ ਮੰਡੀ ’ਚ ਗ਼ੈਰ-ਕਾਨੂੰਨੀ ਗੋਦਾਮ ’ਤੇ ਛਾਪਾ: ਸ਼ੱਕੀ ਖਾਦਾਂ ਤੇ ਕੀਟਨਾਸ਼ਕਾਂ ਦੇ ਭੰਡਾਰ ਸਮੇਤ ਡੀਲਰ ਖ਼ਿਲਾਫ਼ ਕੇਸ ਦਰਜ

ਬਠਿੰਡਾ- ਨਥਾਣਾ ਪੁਲੀਸ ਨੇ ਭੂਚੋ ਮੰਡੀ ਸਥਿਤ ਇੱਕ ਅਣ-ਅਧਿਕਾਰਤ ਗੋਦਾਮ ਵਿੱਚ ਵੱਡੇ ਪੱਧਰ ’ਤੇ ਸ਼ੱਕੀ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਜਮ੍ਹਾਂ ਰੱਖਣ ਦੇ ਦੋਸ਼ ਹੇਠ ਇੱਕ ਖਾਦ ਡੀਲਰ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਗੋਦਾਮ ਵਿੱਚੋਂ ਸ਼ੱਕੀ ਖਾਦਾਂ ਤੋਂ ਇਲਾਵਾ ਕੁਝ ਚਿੱਟੇ ਰੰਗ ਦੇ ਥੈਲੇ, ਜਿਨ੍ਹਾਂ ਵਿੱਚ ਕੋਈ ਅਣਪਛਾਤੀ ਸਮੱਗਰੀ ਭਰੀ ਹੋਈ ਸੀ, ਅਤੇ ਵੱਖ-ਵੱਖ ਮਾਰਕਾ ਕੰਪਨੀਆਂ ਦੇ ਨਾਵਾਂ ਵਾਲੇ ਖ਼ਾਲੀ ਗੱਟੇ ਵੀ ਬਰਾਮਦ ਕੀਤੇ ਗਏ ਹਨ। ਮੁਲਜ਼ਮ ਦੀ ਪਛਾਣ ਐੱਸ.ਆਰ. ਗੋਇਲ ਟਰੇਡਿੰਗ, ਭੂਚੋ ਮੰਡੀ ਦੇ ਮਾਲਕ ਵਿਸ਼ਾਲ ਗੋਇਲ ਵਜੋਂ ਹੋਈ ਹੈ।

ਨਥਾਣਾ ਦੇ ਖਾਦ ਇੰਸਪੈਕਟਰ ਸੁਖਪ੍ਰੀਤ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਮੁਤਾਬਕ, ਵਿਭਾਗ ਨੂੰ ਮਿਲੀ ਇੱਕ ਗੁਪਤ ਸੂਹ ਦੇ ਆਧਾਰ ’ਤੇ ਬੁੱਧਵਾਰ ਨੂੰ ਉਕਤ ਗੋਦਾਮ ਦੀ ਅਚਨਚੇਤ ਚੈਕਿੰਗ ਕੀਤੀ ਗਈ ਸੀ। ਇੰਸਪੈਕਟਰ ਸੁਖਪ੍ਰੀਤ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਛਾਪੇਮਾਰੀ ਦੌਰਾਨ ਫ਼ਰਮ ਦਾ ਮਾਲਕ ਗੋਦਾਮ ਦੀ ਮਨਜ਼ੂਰੀ, ਸਟਾਕ ਰਜਿਸਟਰ ਅਤੇ ਉੱਥੇ ਰੱਖੇ ਗਏ ਸਾਮਾਨ ਦੇ ਖ਼ਰੀਦ ਬਿੱਲਾਂ ਸਮੇਤ ਕੋਈ ਵੀ ਲੋੜੀਂਦਾ ਦਸਤਾਵੇਜ਼ ਪੇਸ਼ ਕਰਨ ਵਿੱਚ ਅਸਫ਼ਲ ਰਿਹਾ।

ਉਨ੍ਹਾਂ ਅੱਗੇ ਦੱਸਿਆ ਕਿ ਜ਼ਬਤ ਕੀਤੀਆਂ ਗਈਆਂ ਸ਼ੱਕੀ ਖਾਦਾਂ ਦੀ ਗੁਣਵੱਤਾ ਪਰਖਣ ਲਈ ਨਮੂਨੇ (ਸੈਂਪਲ) ਜਾਂਚ ਵਾਸਤੇ ਪ੍ਰਯੋਗਸ਼ਾਲਾ ਵਿੱਚ ਭੇਜੇ ਜਾ ਰਹੇ ਹਨ। ਇਸ ਦੇ ਨਾਲ ਹੀ ਬਰਾਮਦ ਕੀਤੇ ਗਏ ਕੀਟਨਾਸ਼ਕਾਂ ਬਾਰੇ ਬਣਦੀ ਕਾਨੂੰਨੀ ਕਾਰਵਾਈ ਸਬੰਧਤ ਕੀਟਨਾਸ਼ਕ ਇੰਸਪੈਕਟਰ ਵੱਲੋਂ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਖ਼ਾਦ ਕੰਟਰੋਲ ਆਰਡਰ 1985 ਦੀ ਧਾਰਾ 7 ਤੇ 8, ਜ਼ਰੂਰੀ ਵਸਤਾਂ ਐਕਟ 1955 ਦੀ ਧਾਰਾ 3 ਤੇ 7 ਅਤੇ ਕੀਟਨਾਸ਼ਕ ਐਕਟ 1968 ਦੀਆਂ ਢੁਕਵੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

Related posts

ਪ੍ਰਤਾਪ ਸਿੰਘ ਬਾਜਵਾ ਨੇ ਡੱਲੇਵਾਲ ਨਾਲ ਕੀਤੀ ਮੁਲਾਕਾਤ, ਕਿਹਾ- ਨਰਿੰਦਰ ਮੋਦੀ ਤੇ ਭਗਵੰਤ ਮਾਨ ਝੂਠਾਂ ਦਾ ਖੱਟਿਆ ਖਾ ਰਹੇ

On Punjab

ਮਦੀਨਾ ਬੱਸ ਹਾਦਸਾ: ਭਿਆਨਕ ਹਾਦਸੇ ਵਿੱਚ ਡਰਾਈਵਰ ਨੇੜੇ ਬੈਠਾ ਸਿਰਫ਼ ਇੱਕ ਭਾਰਤੀ ਬਚਿਆ

On Punjab

Farmers Protest : ਪੰਜਾਬ ਤੋਂ ਮਿਲਿਆ ਦਿੱਲੀ ਪੁਲਿਸ ਨੂੰ ਸਭ ਤੋਂ ਵੱਡਾ ਚੈਲੰਜ, ਲੱਖਾ ਸਿਧਾਣਾ ਬੋਲਿਆ- ਆ ਰਿਹਾ ਹਾਂ ਕੁੰਡਲੀ ਬਾਰਡਰ

On Punjab