64.98 F
New York, US
September 30, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜਲੰਧਰ ਰੈਲੀ: ਉੱਜੜੇ ਪਰਿਵਾਰਾਂ ਦੇ ਦੁੱਖ ਸੁਣਨਗੇ ਅਮਿਤ ਸ਼ਾਹ;ਨਸ਼ਿਆਂ ਤੋਂ ਪੀੜਤ ਪਰਿਵਾਰਾਂ ਨਾਲ ਕਰਨਗੇ ਮਿਲਣੀ

ਜਲੰਧਰ-  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੇ ਪੰਜਾਹ ਦੇ ਕਰੀਬ ਦੁਖੀ ਪਰਿਵਾਰਾਂ ਨੂੰ ਮਿਲਣਗੇ, ਜਿਨ੍ਹਾਂ ਦੇ ਜੀਅ ਨਸ਼ਿਆਂ ਕਾਰਨ ਇਸ ਜਹਾਨੋਂ ਚਲੇ ਗਏ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੀੜਤ ਪਰਿਵਾਰਾਂ ਨਾਲ ਆਹਮੋ-ਸਾਹਮਣੇ ਗੱਲਬਾਤ ਕਰਨਗੇ ਅਤੇ ਉਨ੍ਹਾਂ ਦੇ ਘਰਾਂ ਦੀ ਕਹਾਣੀ ਨੂੰ ਜਾਣਨ ਦੀ ਕੋਸ਼ਿਸ਼ ਕਰਨਗੇ। ਪੰਜਾਬ ਭਾਜਪਾ ਵੱਲੋਂ ਅੱਜ ਜਲੰਧਰ ਵਿੱਚ ਪੰਜਾਹ ਦੇ ਕਰੀਬ ਅਜਿਹੇ ਪਰਿਵਾਰ ਬੁਲਾਏ ਗਏ ਹਨ, ਜਿਨ੍ਹਾਂ ਦੇ ਇੱਕ ਤੋਂ ਜ਼ਿਆਦਾ ਕਮਾਊ ਜੀਅ ਨਸ਼ਿਆਂ ਦੀ ਭੇਟ ਚੜ੍ਹ ਗਏ ਹਨ।

ਕੇਂਦਰੀ ਗ੍ਰਹਿ ਮੰਤਰੀ ਅੱਜ ਜਲੰਧਰ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਇਨ੍ਹਾਂ ਪੀੜਤ ਪਰਿਵਾਰਾਂ ਦੇ ਦੁੱਖ ਸੁਣਨਗੇ। ਇਨ੍ਹਾਂ ਪਰਿਵਾਰਾਂ ਲਈ ਵੱਖਰੇ ਟੈਂਟ ਦਾ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ’ ਯਾਤਰਾ ਦੀ ਅੱਜ ਸਮਾਪਤੀ ਹੈ ਅਤੇ ਇਸ ਮੌਕੇ ਭਾਜਪਾ ਜਲੰਧਰ ਵਿੱਚ ਵੱਡੀ ਰੈਲੀ ਕਰ ਰਹੀ ਹੈ। ਭਾਜਪਾ ਦੀ ਸੀਨੀਅਰ ਲੀਡਰਸ਼ਿਪ ਚਾਹੁੰਦੀ ਹੈ ਕਿ ਕੇਂਦਰ ਸਰਕਾਰ ਨਸ਼ਿਆਂ ਦੇ ਭੰਨੇ ਉਨ੍ਹਾਂ ਪਰਿਵਾਰਾਂ ਦੀ ਮਦਦ ਦਾ ਐਲਾਨ ਕਰੇ, ਜਿਨ੍ਹਾਂ ਦੇ ਪੂਰੇ ਪਰਿਵਾਰ ਹੀ ਉੱਜੜ ਗਏ ਹਨ।

ਵੇਰਵਿਆਂ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋ ਰਹੀ ਵੱਡੀ ਰੈਲੀ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਦੀ ‘ਆਪ’ ਸਰਕਾਰ ’ਤੇ ਤਾਬੜਤੋੜ ਹਮਲੇ ਬੋਲਣਗੇ। ਗ੍ਰਹਿ ਮੰਤਰੀ ਰੈਲੀ ਵਿੱਚ ਨਸ਼ਿਆਂ ਦੇ ਸੰਦਰਭ ਵਿੱਚ ਕਿਸੇ ਨਵੇਂ ਪ੍ਰੋਗਰਾਮ ਦਾ ਵੀ ਐਲਾਨ ਕਰ ਸਕਦੇ ਹਨ। ਪੰਜਾਬ ਦੇ ਬਹੁਗਿਣਤੀ ਆਗੂ ਇਸ ਹੱਕ ਵਿੱਚ ਵੀ ਹਨ ਕਿ ਪੰਜਾਬ ਦੀ ਕਿਸਾਨੀ ਲਈ ਕੋਈ ਨਾ ਕੋਈ ਵੱਡਾ ਐਲਾਨ ਹੋਣਾ ਚਾਹੀਦਾ ਹੈ। ਅੱਜ ਦੀ ਰੈਲੀ ਵਿੱਚ ਪੰਜਾਬ ਦੀ ਅਮਨ-ਕਾਨੂੰਨ ਦੀ ਵਿਵਸਥਾ ਦੀ ਵੀ ਗੂੰਜ ਪੈ ਸਕਦੀ ਹੈ।

Related posts

ਨੀਲ ਆਰਮਸਟ੍ਰਾਂਗ ਨੂੰ ਚੰਨ ’ਤੇ ਪਹੁੰਚਾਉਣ ਵਾਲੇ ਪਾਇਲਟ ਮਾਈਕਲ ਕਾਲਿੰਨਸ ਦੀ ਕੈਂਸਰ ਨਾਲ ਮੌਤ

On Punjab

ਮਨਮੋਹਨ ਸਿੰਘ ਦਾ ਵੱਡਾ ਹਮਲਾ: ਮੋਦੀ ਦੇ 5 ਸਾਲ ਬੇਹੱਦ ਭਿਆਨਕ ਤੇ ਡਰਾਉਣੇ, ਉਸ ਨੂੰ ਬਾਹਰ ਕੱਢੋ

On Punjab

ਪੰਜਾਬ ਦੀ ਮਾਨ ਸਰਕਾਰ ਦਾ ਨਸ਼ਾ ਕਾਰੋਬਾਰ ‘ਤੇ ਵੱਡਾ ਐਕਸ਼ਨ, ਫ਼ਰੀਦਕੋਟ ‘ਚ ਡਰੱਗ ਤਸਕਰ ਸਮੇਤ 7 ਗ੍ਰਿਫ਼ਤਾਰ

On Punjab