PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

Harmanpreet ਤੇ ਟੀਮ ਨੇ ਭਾਰਤ ਲਈ ਜਿੱਤਿਆ ਪਹਿਲਾ ਗੋਲਡ ਮੈਡਲ; ਸ੍ਰੀਲੰਕਾ ਨੂੰ 147 ਦੌੜਾਂ ਨਾਲ ਪਛਾੜਿਆ

ਜਪਾਨ-  ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਸੋਨ ਤਗ਼ਮਾ ਆਪਣੇ ਨਾਂ ਕੀਤਾ ਹੈ। ਲੰਘੇ ਮੰਗਲਵਾਰ ਨੂੰ ਖੇਡੇ ਗਏ ਇੱਕਤਰਫ਼ਾ ਫ਼ਾਈਨਲ ਮੁਕਾਬਲੇ ਵਿੱਚ ਭਾਰਤ ਨੇ ਸ੍ਰੀਲੰਕਾ ਨੂੰ 147 ਦੌੜਾਂ ਦੇ ਵੱਡੇ ਫ਼ਰਕ ਨਾਲ ਕਰਾਰੀ ਹਾਰ ਦਿੱਤੀ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਦਾ ਚੱਲ ਰਹੀਆਂ ਖੇਡਾਂ ਵਿੱਚ ਇਹ ਪਹਿਲਾ ਸੋਨ ਤਗ਼ਮਾ ਹੈ, ਜੋ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸੰਭਵ ਹੋਇਆ। ਭਾਰਤ ਨੇ ਸ੍ਰੀਲੰਕਾ ਸਾਹਮਣੇ ਜਿੱਤ ਲਈ 217 ਦੌੜਾਂ ਦਾ ਪਹਾੜ ਵਰਗਾ ਟੀਚਾ ਰੱਖਿਆ ਸੀ। ਭਾਰਤ ਵੱਲੋਂ ਸਮ੍ਰਿਤੀ ਮੰਧਾਨਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 45 ਗੇਂਦਾਂ ਵਿੱਚ 79 ਦੌੜਾਂ ਬਣਾਈਆਂ, ਜਦਕਿ ਰਿਚਾ ਘੋਸ਼ ਨੇ ਆਖ਼ਰੀ ਓਵਰਾਂ ਵਿੱਚ ਤਾਬੜਤੋੜ ਬੱਲੇਬਾਜ਼ੀ ਕਰਦਿਆਂ 22 ਗੇਂਦਾਂ ਵਿੱਚ 48 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਦੀ ਬਦੌਲਤ ਭਾਰਤ ਨੇ 3 ਵਿਕਟਾਂ ਦੇ ਨੁਕਸਾਨ ’ਤੇ 216 ਦੌੜਾਂ ਬਣਾਈਆਂ, ਜੋ ਏਸ਼ਿਆਈ ਖੇਡਾਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ।

ਟੀਚੇ ਦਾ ਪਿੱਛਾ ਕਰਨ ਉੱਤਰੀ ਸ੍ਰੀਲੰਕਾ ਟੀਮ ਦੀਆਂ ਉਮੀਦਾਂ ਕਪਤਾਨ ਚਮਾਰੀ ਅੱਤਾਪੱਤੂ (21 ਗੇਂਦਾਂ ‘ਚ 29 ਦੌੜਾਂ) ’ਤੇ ਟਿਕੀਆਂ ਹੋਈਆਂ ਸਨ, ਪਰ ਉਹ ਇਕੱਲੀ ਟੀਮ ਨੂੰ ਸੰਭਾਲ ਨਹੀਂ ਸਕੀ। ਭਾਰਤੀ ਸਪਿਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਅੱਗੇ ਸ੍ਰੀਲੰਕਾ ਦੀ ਪੂਰੀ ਟੀਮ 15.4 ਓਵਰਾਂ ਵਿੱਚ ਮਹਿਜ਼ 69 ਦੌੜਾਂ ’ਤੇ ਢੇਰ ਹੋ ਗਈ। ਭਾਰਤ ਵੱਲੋਂ ਸ਼ਫ਼ਾਲੀ ਵਰਮਾ ਨੇ ਹਰਫ਼ਨਮੌਲਾ ਖੇਡ ਦਿਖਾਉਂਦਿਆਂ 48 ਦੌੜਾਂ ਬਣਾਈਆਂ ਅਤੇ 3 ਦੌੜਾਂ ਦੇ ਕੇ 2 ਵਿਕਟਾਂ ਝਟਕਾਈਆਂ। ਦੀਪਤੀ ਸ਼ਰਮਾ ਨੇ 6 ਦੌੜਾਂ ਦੇ ਕੇ 3 ਵਿਕਟਾਂ ਅਤੇ ਸ਼੍ਰੀ ਚਰਨੀ ਨੇ 2 ਵਿਕਟਾਂ ਹਾਸਲ ਕੀਤੀਆਂ।

ਇਸ ਖ਼ਿਤਾਬ ਲਈ ਭਾਰਤ ਨੂੰ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਅਤੇ ਟੀਮ ਪੂਰੇ ਟੂਰਨਾਮੈਂਟ ਵਿੱਚ ਤਿੰਨੋਂ ਮੈਚਾਂ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਉਮੀਦਾਂ ’ਤੇ ਖ਼ਰੀ ਉਤਰੀ। ਇਸ ਤੋਂ ਪਹਿਲਾਂ ਏਸ਼ੀਆ ਕੱਪ ਵਿੱਚ ਵੀ ਸ੍ਰੀਲੰਕਾ ਨੂੰ ਭਾਰਤ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੂਜੇ ਪਾਸੇ, ਪਾਕਿਸਤਾਨ ਨੇ ਬੰਗਲਾਦੇਸ਼ ਨੂੰ 31 ਦੌੜਾਂ ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਸ਼ਫ਼ਾਲੀ ਵਰਮਾ ਨੇ ਪਾਵਰਪਲੇ ਦਾ ਪੂਰਾ ਫ਼ਾਇਦਾ ਉਠਾਇਆ ਅਤੇ ਪਹਿਲੇ 6 ਓਵਰਾਂ ’ਚ ਬਿਨਾਂ ਕੋਈ ਵਿਕਟ ਗੁਆਏ 59 ਦੌੜਾਂ ਜੋੜੀਆਂ। ਦੋਵਾਂ ਨੇ ਪਹਿਲੀ ਵਿਕਟ ਲਈ 60 ਗੇਂਦਾਂ ਵਿੱਚ 99 ਦੌੜਾਂ ਦੀ ਭਾਈਵਾਲੀ ਕੀਤੀ।

ਮੰਧਾਨਾ ਨੇ ਆਪਣੀ ਪਾਰੀ ਦੌਰਾਨ 7 ਛੱਕੇ ਲਗਾਏ। ਸ਼ਫ਼ਾਲੀ ਰਿਵਰਸ ਸਵੀਪ ਖੇਡਣ ਦੇ ਚੱਕਰ ਵਿੱਚ ਚਾਮੁਡੀ ਪ੍ਰਬੋਧਾ ਦੀ ਗੇਂਦ ’ਤੇ ਕੈਚ ਆਊਟ ਹੋ ਗਈ। ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਆਈ ਕਪਤਾਨ ਹਰਮਨਪ੍ਰੀਤ ਕੌਰ (17 ਗੇਂਦਾਂ ’ਚ 19 ਦੌੜਾਂ) 15ਵੇਂ ਓਵਰ ’ਚ ਕੈਚ ਆਊਟ ਹੋ ਗਈ। ਇਸ ਤੋਂ ਬਾਅਦ ਮੰਧਾਨਾ ਵੀ ਸੈਂਕੜੇ ਵੱਲ ਵਧਦਿਆਂ ਸੁਗੰਧਿਕਾ ਕੁਮਾਰੀ ਦੀ ਗੇਂਦ ’ਤੇ ਕੈਚ ਦੇ ਬੈਠੀ। ਅਖ਼ੀਰ ਵਿੱਚ ਰਿਚਾ ਘੋਸ਼ ਨੇ 22 ਗੇਂਦਾਂ ਵਿੱਚ 3 ਛੱਕਿਆਂ ਅਤੇ 7 ਚੌਕਿਆਂ ਦੀ ਮਦਦ ਨਾਲ 49 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਟੀਮ ਦਾ ਸਕੋਰ 200 ਤੋਂ ਪਾਰ ਪਹੁੰਚਾਇਆ।

Related posts

UN on Bharat Row : ‘…ਫਿਰ ਅਸੀਂ ਅਰਜ਼ੀ ‘ਤੇ ਵਿਚਾਰ ਕਰਾਂਗੇ’, ਸੰਯੁਕਤ ਰਾਸ਼ਟਰ ਨੇ ਭਾਰਤ ਬਨਾਮ ਇੰਡੀਆ ਵਿਵਾਦ ‘ਤੇ ਦਿੱਤਾ ਅਹਿਮ ਬਿਆਨ

On Punjab

ਇਮਰਾਨ ਖਾਨ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਕਿਹਾ ਯੋਧੇ ਤੇ ਉਨ੍ਹਾਂ ਦਾ ਕੀਤਾ ਧੰਨਵਾਦ

On Punjab

ਪ੍ਰਧਾਨ ਮੰਤਰੀ ਮੋਦੀ ਨੇ ਰੂਸੀ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ: ਦੁਵੱਲੇ ਸੰਮੇਲਨ ਲਈ ਭਾਰਤ ਆਉਣ ਦਾ ਦਿੱਤਾ ਸੱਦਾ

On Punjab