PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਾਬਾ ਫਰੀਦ ਯੂਨੀਵਰਸਿਟੀ ਦਾ ਸਪਸ਼ਟੀਕਰਨ: ਸਿਰਫ਼ NEET ਪਾਸ ਕਰਨ ਨਾਲ ਨਹੀਂ ਮਿਲੇਗੀ BDS ਵਿੱਚ ਦਾਖਲੇ ਦੀ ਗਰੰਟੀ

ਨਵੀਂ ਦਿੱਲੀ- ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ ਅੱਜ ਸਪਸ਼ਟ ਕੀਤਾ ਕਿ ਸਿਰਫ਼ ਕੌਮੀ ਯੋਗਤਾ-ਕਮ-ਦਾਖਲਾ ਟੈਸਟ (ਨੀਟ) ਪਾਸ ਕਰਨ ਨਾਲ ਹੀ ਬੈਚਲਰ ਆਫ਼ ਡੈਂਟਲ ਸਰਜਰੀ (ਬੀ ਡੀ ਐੱਸ) ਕੋਰਸ ਲਈ ਡੈਂਟਲ ਕਾਲਜਾਂ ਵਿੱਚ ਸੀਟ ਦੀ ਗਰੰਟੀ ਨਹੀਂ ਮਿਲੇਗੀ। ਯੂਨੀਵਰਸਿਟੀ ਵੱਲੋਂ ਜਾਰੀ ਇੱਕ ਅਧਿਕਾਰਤ ਸਰਕੂਲਰ ਅਨੁਸਾਰ, ਉਮੀਦਵਾਰਾਂ ਨੂੰ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਸਖ਼ਤ ਮਾਪਦੰਡਾਂ ਨੂੰ ਵੀ ਪੂਰਾ ਕਰਨਾ ਲਾਜ਼ਮੀ ਹੋਵੇਗਾ। ਇਹ ਸਰਕੂਲਰ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਡੈਂਟਲ ਐਜੂਕੇਸ਼ਨ ਬੋਰਡਾਂ ਦੁਆਰਾ ਜਾਰੀ ਨਿਰਦੇਸ਼ਾਂ ਅਤੇ ਦਿਸ਼ਾ-ਨਿਰਦੇਸ਼ਾਂ ਦੇ ਅਧਾਰ ‘ਤੇ ਜਾਰੀ ਕੀਤਾ ਗਿਆ ਹੈ।

ਯੂਨੀਵਰਸਿਟੀ ਨੇ ਇਸ ਨਿਯਮ ਦੀ ਸਖ਼ਤੀ ਨਾਲ ਪਾਲਣਾ ਕਰਨ ‘ਤੇ ਜ਼ੋਰ ਦਿੱਤਾ। ਉਮੀਦਵਾਰਾਂ ਦਾ ਆਪਣੀ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ/ਬਾਇਓਟੈਕਨਾਲੋਜੀ ਅਤੇ ਅੰਗਰੇਜ਼ੀ ਵਿੱਚ ਵੱਖਰੇ ਤੌਰ ‘ਤੇ ਪਾਸ ਹੋਣਾ ਲਾਜ਼ਮੀ ਹੈ। ਜਨਰਲ ਵਰਗ ਦੇ ਵਿਦਿਆਰਥੀਆਂ ਲਈ ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ/ਬਾਇਓਟੈਕਨਾਲੋਜੀ ਵਿੱਚ ਕੁੱਲ ਮਿਲਾ ਕੇ ਘੱਟੋ-ਘੱਟ 50 ਫੀਸਦੀ ਅੰਕ ਹੋਣੇ ਜ਼ਰੂਰੀ ਹਨ।

ਰਾਖਵੇਂ ਐੱਸਸੀ/ਐੱਸਟੀ/ਓਬੀਸੀ (SC/ST/OBC) ਵਰਗਾਂ ਲਈ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ/ਬਾਇਓਟੈਕਨਾਲੋਜੀ ਵਿੱਚ ਘੱਟੋ-ਘੱਟ ਕੁੱਲ 40 ਫੀਸਦੀ ਅੰਕਾਂ ਦੀ ਲੋੜ ਹੈ। ਚੱਲਣ-ਫਿਰਨ ਸੰਬੰਧੀ ਅਪਾਹਜਤਾ (locomotory disability of lower limbs) ਵਾਲੇ ਉਮੀਦਵਾਰਾਂ  ਲਈ ਮੁੱਖ ਵਿਗਿਆਨ ਵਿਸ਼ਿਆਂ ਵਿੱਚ ਘੱਟੋ-ਘੱਟ 45 ਫੀਸਦੀ ਕੁੱਲ ਅੰਕ ਹੋਣੇ ਜ਼ਰੂਰੀ ਹਨ। ਜਿਹੜੇ ਉਮੀਦਵਾਰ ਨੀਟ ਮੈਰਿਟ ਸੂਚੀ ਵਿੱਚ ਯੋਗਤਾ ਪ੍ਰਾਪਤ ਕਰਦੇ ਹਨ ਪਰ 12ਵੀਂ ਜਮਾਤ ਵਿੱਚ ਵਿਗਿਆਨ ਵਿਸ਼ਿਆਂ ਵਿੱਚ ਲੋੜੀਂਦੀ ਕੁੱਲ ਪ੍ਰਤੀਸ਼ਤਤਾ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦੇ ਹਨ, ਉਹ ਬੀ ਡੀ ਐੱਸ ਦਾਖਲੇ ਲਈ ਆਪਣੀ ਯੋਗਤਾ ਗੁਆ ਦੇਣਗੇ।

Related posts

ਹੁਣ ਬਿਨਾਂ ਪ੍ਰਵਾਨਗੀ ਵਿਦੇਸ਼ ਨਹੀਂ ਜਾ ਸਕਣਗੇ ਸਰਪੰਚ

On Punjab

ਆਰ.ਐਸ.ਐਸ. ਨੇ ਔਰੰਗਜ਼ੇਬ ਵਿਵਾਦ ਤੋਂ ਖ਼ੁਦ ਨੂੰ ਲਾਂਭੇ ਕਰਦਿਆਂ ਨਾਗਪੁਰ ਹਿੰਸਾ ਦੀ ਨਿਖੇਧੀ ਕੀਤੀ

On Punjab

ਡੇਰਾ ਰਾਧਾਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਜਥੇਦਾਰ ਹਰਪ੍ਰੀਤ ਸਿੰਘ ਦਰਮਿਆਨ ‘ਗੁਪਤ ਮੁਲਾਕਾਤ’

On Punjab