PreetNama
ਸਮਾਜ/Social

ਅੰਬਰੋਂ ਵਰ੍ਹਦੀ ਅੱਗ ਨੇ ਲਈਆਂ ਦੇਸ਼ ‘ਚ 30 ਜਾਨਾਂ, ਪਿਛਲੇ 75 ਸਾਲਾਂ ਦਾ ਰਿਕਾਰਡ ਟੁੱਟਿਆ

ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਗਰਮੀ ਕਹਿਰਵਾਨ ਸਾਬਤ ਹੋ ਰਹੀ ਹੈ। ਪੰਜਾਬ ਸਮੇਤ ਉੱਤਰ ਭਾਰਤ ਵਿੱਚ ਪਾਰਾ 45 ਡਿਗਰੀ ਤੋਂ ਵੀ ਪਾਰ ਕਰ ਚੁੱਕਾ ਹੈ। ਸ਼ੁੱਕਰਵਾਰ ਨੂੰ ਗਰਮੀ ਨੇ ਪਿਛਲੇ 75 ਸਾਲਾਂ ਦੇ ਰਿਕਾਰਡ ਤੋੜਦਿਆਂ ਪਾਰਾ 50.8 ਡਿਗਰੀ ਸੈਂਟੀਗ੍ਰੇਡ ਤਕ ਪਹੁੰਚਾ ਦਿੱਤਾ। ਅਜਿਹੇ ਵਿੱਚ ਉੱਤਰ ਭਾਰਤ ਦੇ ਕੁਝ ਹਿੱਸਿਆਂ ‘ਚ ਰੈੱਡ ਐਲਰਟ ਜਾਰੀ ਕਰ ਦਿੱਤਾ ਗਿਆ ਹੈ। ਪੂਰੇ ਦੇਸ਼ ਵਿੱਚ ਜਾਰੀ ਹੀਟ ਵੇਵ ਕਾਰਨ ਹੁਣ ਤਕ 30 ਜਣਿਆਂ ਦੀ ਮੌਤ ਦੀ ਖ਼ਬਰ ਹੈ। ਇਨ੍ਹਾਂ ਵਿੱਚ ਪੰਜਾਬ ਦੇ ਵੀ ਦੋ ਵਿਅਕਤੀ ਸ਼ਾਮਲ ਹਨ, ਜਦਕਿ ਗਰਮੀ ਕਾਰਨ ਸਭ ਤੋਂ ਵੱਧ ਯਾਨੀ 17 ਮੌਤਾਂ ਤੇਲੰਗਾਨਾ ਸੂਬੇ ਵਿੱਚ ਦਰਜ ਕੀਤੀਆਂ ਗਈਆਂ ਹਨ।

ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦੋ-ਤਿੰਨ ਦਿਨਾਂ ਤਕ ਹਾਲੇ ਰਾਹਤ ਦੀ ਕੋਈ ਖ਼ਬਰ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਾਲਤ ਬੇਹੱਦ ਗੰਭੀਰ ਹਨ, ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਬਿਹਾਰ, ਝਾਰਖੰਡ, ਤੇ ਮਹਾਰਾਸ਼ਟਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲੂ ਕਹਿਰ ਢਾਹ ਰਹੀ ਹੈ। ਕਰਨਾਟਕ ਵਿੱਚ ਚਾਰੇ ਦੀ ਕਮੀ ਤੇ ਗਰਮੀ ਕਾਰਨ ਕਿਸਾਨ ਆਪਣੇ ਪਸ਼ੂ ਵੇਚਣ ਲਈ ਮਜਬੂਰ ਹਨ।

Related posts

ਜੀਐੱਸਟੀ ਦਰਾਂ ’ਚ ਕਟੌਤੀ: ਆਰਥਿਕ ਤੇ ਸਿਆਸੀ ਪਹਿਲੂ

On Punjab

ਮੁਲਜ਼ਮਾਂ ਦੇ ਚਿਹਰੇ ’ਤੇ ਲਾਏ ਇਮੋਜੀ (ਕਾਰਟੂਨ), ਐਸਪੀ ਦੀ ਸੋਸ਼ਲ ਮੀਡੀਆ ਪੋਸਟ ਵਾਇਰਲ

On Punjab

ਵਿਸ਼ਵ ਸਿਹਤ ਅਸੈਂਬਲੀ: ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ਾਂ ਨੂੰ ਯੋਗ ਦਿਵਸ ’ਚ ਹਿੱਸਾ ਲੈਣ ਦਾ ਸੱਦਾ

On Punjab