69.42 F
New York, US
September 21, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

SGPC ਦਾ ਨਿਜੀ ਚੈਨਲ ਖ਼ਿਲਾਫ਼ ਸਖ਼ਤ ਰੁੱਖ, ਬਿਨਾਂ ਇਜਾਜ਼ਤ ਗੁਰਬਾਣੀ ਪ੍ਰਸਾਰਿਤ ਕਰਨ ‘ਤੇ ਨੋਟਿਸ ਜਾਰੀ

ਅੰਮ੍ਰਿਤਸਰ-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦੇ ਅਣ-ਅਧਿਕਾਰਤ ਸਿੱਧੇ ਪ੍ਰਸਾਰਣ ਨੂੰ ਲੈ ਕੇ ਸਖ਼ਤ ਰੁੱਖ ਅਖਤਿਆਰ ਕੀਤਾ ਹੈ। ਸ਼੍ਰੋਮਣੀ ਕਮੇਟੀ ਨੇ ਬਿਨਾਂ ਮਨਜ਼ੂਰੀ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਗੁਰਬਾਣੀ ਦਾ ਲਾਈਵ ਪ੍ਰਸਾਰਣ ਕਰਨ ਵਾਲੇ ਇੱਕ ਨਿਜੀ ਚੈਨਲ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸਾਫ਼ ਕੀਤਾ ਹੈ ਕਿ ਮਰਿਆਦਾ ਅਤੇ ਇਕਰਾਰਨਾਮੇ ਦੀ ਉਲੰਘਣਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਮਿਲੀ ਜਾਣਕਾਰੀ ਅਨੁਸਾਰ, ਉਕਤ ਨਿਜੀ ਚੈਨਲ ਵੱਲੋਂ ਬਿਨਾਂ ਲਾਇਸੈਂਸ ਜਾਂ ਢੁਕਵੀਂ ਪ੍ਰਵਾਨਗੀ ਦੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਸੀ। SGPC ਦੇ ਬੁਲਾਰੇ ਨੇ ਦੱਸਿਆ ਕਿ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਲਈ ਕੁਝ ਖਾਸ ਧਾਰਮਿਕ ਨਿਯਮ ਅਤੇ ਮਰਿਆਦਾਵਾਂ ਤੈਅ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਪਾਲਣ ਕਰਨਾ ਹਰੇਕ ਪ੍ਰਸਾਰਕ ਲਈ ਲਾਜ਼ਮੀ ਹੈ। ਬਿਨਾਂ ਇਜਾਜ਼ਤ ਪ੍ਰਸਾਰਣ ਕਰਨ ਨਾਲ ਨਾ ਕੇਵਲ ਕਾਨੂੰਨੀ ਨਿਯਮਾਂ ਦੀ ਉਲੰਘਣਾ ਹੁੰਦੀ ਹੈ, ਸਗੋਂ ਧਾਰਮਿਕ ਮਰਿਆਦਾ ‘ਤੇ ਵੀ ਅਸਰ ਪੈਂਦਾ ਹੈ।

ਸ਼੍ਰੋਮਣੀ ਕਮੇਟੀ ਨੇ ਨੋਟਿਸ ਰਾਹੀਂ ਚੈਨਲ ਪ੍ਰਬੰਧਕਾਂ ਨੂੰ ਤੁਰੰਤ ਪ੍ਰਸਾਰਣ ਰੋਕਣ ਅਤੇ ਇਸ ਸਬੰਧੀ ਸਪੱਸ਼ਟੀਕਰਨ ਦੇਣ ਦੇ ਨਿਰਦੇਸ਼ ਦਿੱਤੇ ਹਨ। ਜੇਕਰ ਚੈਨਲ ਵੱਲੋਂ ਨੋਟਿਸ ਦਾ ਢੁਕਵਾਂ ਜਵਾਬ ਨਾ ਦਿੱਤਾ ਗਿਆ, ਤਾਂ ਸ਼੍ਰੋਮਣੀ ਕਮੇਟੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਅਦਾਲਤੀ ਅਤੇ ਹੋਰ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਕਾਰਵਾਈ ਤੋਂ ਬਾਅਦ ਹੋਰਨਾਂ ਨਿਜੀ ਮੀਡੀਆ ਅਦਾਰਿਆਂ ਵਿੱਚ ਵੀ ਹਲਚਲ ਦੇਖੀ ਜਾ ਰਹੀ ਹੈ।

Related posts

ਬੁੱਢੇ ਨਾਲੇ ਦਾ ਜ਼ਹਿਰੀਲਾ ਪਾਣੀ ਸ਼ਹਿਰੀ ਖੇਤਰ ’ਚ ਪੁੱਜਾ, ਲੋਕ ਲੇਖਾ ਕਮੇਟੀ ਵੱਲੋਂ ਕਾਰਵਾਈ ਦੀ ਚੇਤਾਵਨੀ

On Punjab

ਜੰਮੂ ਦੀ ਐਨਆਈਏ ਅਦਾਲਤ ਨੇ ਪਹਿਲਗਾਮ ਹਮਲੇ ਦੀ ਜਾਂਚ ਵਿੱਚ ਚੀਨ ਨੂੰ ਪੱਤਰ ਜਾਰੀ ਕੀਤਾ

On Punjab

ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ‘Hydroxychloroquine’ ਨੂੰ ਸੰਜੀਵਨੀ ਬੂਟੀ ਦੱਸ ਕੀਤਾ ਭਾਰਤ ਦਾ ਧੰਨਵਾਦ

On Punjab