PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਰੋਮਾਣਾ ਦੀ ਕੈਨੇਡਾ ’ਚ ਐਂਟਰੀ ਰੋਕਣ ਲਈ ‘ਆਪ’ ਨੇ ਕੀਤੀ ਝੂਠੀ ਸ਼ਿਕਾਇਤ : ਕਲੇਰ

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੂੰ ਕੈਨੇਡਾ ’ਚ ਐਂਟਰੀ ਨਾ ਮਿਲਣ ਪਿੱਛੇ ‘ਆਪ’ ਦੀ ਬੌਖਲਾਹਟ ਹੈ। ਅਕਾਲੀ ਦਲ ਨੇ ਕਿਹਾ ‘ਆਪ’ ਸਰਕਾਰ ਖ਼ੁਦ ਤਾਂ ਪਰਵਾਸੀ ਭਾਈਚਾਰੇ ਬਾਰੇ ਕੁੱਝ ਵੀ ਕਰ ਨਹੀਂ ਸਕੀ ਹੈ ਅਤੇ ਬੇਪਰਦ ਹੋਣ ਦੇ ਡਰੋਂ ‘ਆਪ’ ਨੇ ਅਕਾਲੀ ਆਗੂ ਰੋਮਾਣਾ ਖ਼ਿਲਾਫ਼ ਕੈਨੇਡਾ ਦੇ ਅਧਿਕਾਰੀਆਂ ਕੋਲ ਝੂਠੀ ਸ਼ਿਕਾਇਤ ਕਰ ਦਿੱਤੀ।
ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਸਫ਼ਲ ਦੌਰੇ ਕੀਤੇ ਹਨ ਜਿਸ ਤੋਂ ਆਮ ਆਦਮੀ ਪਾਰਟੀ  ਦੀ ਸਰਕਾਰ  ਘਬਰਾਹਟ ’ਚ ਆ  ਗਈ ਹੈ।

ਕਲੇਰ ਨੇ ਦੱਸਿਆ ਕਿ ਕੌਂਸਲ ਚੋਣਾਂ ਦੌਰਾਨ ਫ਼ਰੀਦਕੋਟ ਵਿਖੇ ਪਰਮਬੰਸ ਸਿੰਘ ਰੋਮਾਣਾ ਦੇ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਸੀ ਜਿਸ ’ਚ ਰੋਮਾਣਾ ਨੂੰ ਅਗਾਊਂ ਜ਼ਮਾਨਤ ਮਿਲ ਗਈ ਸੀ ਤੇ ਉਨ੍ਹਾਂ ਨੇ ਵਿਦੇਸ਼ ਜਾਣ ਲਈ ਅਦਾਲਤ ਤੋਂ ਪ੍ਰਵਾਨਗੀ ਵੀ ਲਈ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਫ਼ਦ ਵੱਲੋਂ ਐੱਨ ਆਰ ਆਈ ਭਾਈਚਾਰੇ ਨਾਲ ਮੁਲਾਕਾਤ ਕਰਨ ਵਾਸਤੇ ਕੈਨੇਡਾ ਜਾਣ ਦਾ ਜਦੋਂ ‘ਆਪ’ ਸਰਕਾਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਰਾਹ ਰੋਕਣ ਵਾਸਤੇ ਝੂਠੀ ਸ਼ਿਕਾਇਤ ਭੇਜ ਦਿੱਤੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਅਕਾਲੀ ਦਲ ਦੇ ਵਫ਼ਦ ਦਾ ਦੌਰਾ ਰੋਕਣ ਵਾਸਤੇ ਪੂਰੀ ਵਾਹ ਲਗਾਈ। ‘ਆਪ’ ਦੀ ਝੂਠੀ ਸ਼ਿਕਾਇਤ ’ਤੇ ਹੀ ਰੋਮਾਣਾ ਦੀ ਕੈਨੇਡਾ ’ਚ ਐਂਟਰੀ ਰੋਕੀ ਗਈ।

ਕਲੇਰ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਅਜਿਹਾ ਕਰਨਾ ਐਨ ਆਰ ਆਈ ਭਾਈਚਾਰੇ ਦਾ ਅਪਮਾਨ ਹੈ ਜਿਨ੍ਹਾਂ ਦੇ ਸੱਦੇ ’ਤੇ ਰੋਮਾਣਾ ਕੈਨੇਡਾ ਜਾ  ਰਹੇ  ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਵਫ਼ਦ ਸਿਰਫ਼ ਐਨ ਆਰ ਆਈ ਭਾਈਚਾਰੇ ਨੂੰ ਮਿਲਣ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਐੱਨ ਆਰ ਆਈ ਸੰਮੇਲਨ ਕਰਵਾ ਕੇ ਅਤੇ ਐੱਨ ਆਰ ਆਈਜ਼ ਲਈ ਵਿਸ਼ੇਸ਼ ਪੁਲੀਸ ਥਾਣੇ ਸਥਾਪਿਤ ਕਰ ਪ੍ਵਾਸੀ ਭਾਈਚਾਰੇ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਗਿਆ ਸੀ ਪ੍ਰੰਤੂ ‘ਆਪ’ ਸਰਕਾਰ ਨੇ ਪਰਵਾਸੀ ਭਾਈਚਾਰੇ ਲਈ ਕੱਖ ਵੀ  ਨਹੀਂ ਕੀਤਾ।

Related posts

ਇਮਰਾਨ ਖਾਨ ਨੂੰ ਵੱਡਾ ਝਟਕਾ, ਪਾਕਿਸਤਾਨੀਆਂ ਨੇ ਅਮਰੀਕੀ ਸਾਜ਼ਿਸ਼ ਦੀ ਦਲੀਲ ਨੂੰ ਠੁਕਰਾ ਦਿੱਤਾ; ਸਰਵੇ ‘ਚ ਸਾਹਮਣੇ ਆਈ ਹਕੀਕਤ

On Punjab

Punjab Election 2022 : ਪ੍ਰਿਅੰਕਾ ਗਾਂਧੀ ਦੀ ਰੈਲੀ ‘ਚ ਰੁੱਸੇ ਨਵਜੋਤ ਸਿੱਧੂ, ਸੰਬੋਧਨ ਤੋਂ ਕੀਤਾ ਇਨਕਾਰ

On Punjab

ਪਾਕਿਸਤਾਨ ਨੂੰ ਸੂਡਾਨ ਬਣਾਈ ਚਾਹੁੰਦੀ ਹੈ PTI ਦੀ ਸੋਸ਼ਲ ਮੀਡੀਆ ਸੈਲ, ਕੇਂਦਰੀ ਮੰਤਰੀ ਨੇ ਇਮਰਾਨ ਖ਼ਾਨ ‘ਤੇ ਲਾਏ ਗੰਭੀਰ ਇਲਜ਼ਾਮ

On Punjab