PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

Kapil Sharma ਦੇ ਘਰ ਬਾਹਰ ਨਹੀਂ ਚੱਲੀ ਗੋਲੀ!

ਅੰਮ੍ਰਿਤਸਰ-  ਕਮੇਡੀਅਨ ਕਪਿਲ ਸ਼ਰਮਾ ਦੇ ਅੰਮ੍ਰਿਤਸਰ ਸਥਿਤ ਘਰ ਦੇ ਬਾਹਰ ਗੋਲੀਬਾਰੀ ਹੋਣ ਦੀ ਚਰਚਾ ਨੂੰ ਪੁਲੀਸ ਨੇ ਅਫਵਾਹ ਕਰਾਰ ਦਿੱਤਾ ਹੈ। ਇਥੇ ਸ਼ਹਿਰ ਵਿੱਚ ਇਹ ਚਰਚਾ ਚੱਲ ਰਹੀ ਸੀ ਕਿ ਕਮੇਡੀਅਨ ਕਪਿਲ ਸ਼ਰਮਾ ਦੇ ਅੰਮ੍ਰਿਤਸਰ ਸਥਿਤ ਹੋਲੀ ਸਿਟੀ ਵਿਖੇ ਘਰ ਦੇ ਬਾਹਰ ਗੋਲੀ ਚੱਲੀ ਹੈ। ਇਸ ਘਰ ਵਿੱਚ ਉਸ ਦੀ ਭੈਣ ਰਹਿ ਰਹੀ ਹੈ।

ਥਾਣਾ ਕੰਟੋਨਮੈਂਟ ਦੇ ਏਰੀਆ ਵਿੱਚ ਗੋਲੀ ਚੱਲਣ ਦੀ ਅਫਵਾਹ ਸਬੰਧੀ ਵਾਇਰਲ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ ਕਮਲਜੀਤ ਸਿੰਘ ਏਸੀਪੀ ਵੈਸਟ ਨੇ ਦੱਸਿਆ ਕਿ ਕਪਿਲ ਸ਼ਰਮਾ ਦੇ ਘਰ ਦੇ ਬਾਹਰ ਗੋਲੀ ਚੱਲਣ ਦੀ ਇਹ ਵਾਇਰਲ ਵੀਡੀਓ ਅਫਵਾਹ ਹੈ। ਉਨ੍ਹਾਂ ਨੇ ਆਖਿਆ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਹ ਅਫਵਾਹ ਫੈਲਾਈ ਗਈ ਹੈ । ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਮੌਕੇ ਤੇ ਜਾ ਕੇ ਲੋੜੀਂਦੀ ਜਾਂਚ ਕੀਤੀ ਗਈ ਹੈ ਅਤੇ ਰਾਤ ਜਾਂ ਸਵੇਰ ਵੇਲੇ ਗੋਲੀ ਚੱਲਣ ਦੀ ਕੋਈ ਵੀ ਅਜਿਹੀ ਘਟਨਾ ਨਹੀਂ ਵਾਪਰੀ ਹੈ।

ਏਸੀਪੀ ਨੇਮੀਡੀਆ ਨੂੰ ਵੀ ਬਿਨਾਂ ਜਾਂਚ ਪਰਖ ਦੇ ਅਜਿਹਿਆ ਖਬਰਾਂ ਲਾਉਣ ਤੋਂ ਗੁਰੇਜ ਕਰਨ ਬਾਰੇ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਇਲਾਕੇ ਵਿੱਚ ਅੱਜ ਕਪਿਲ ਸ਼ਰਮਾ ਦੇ ਘਰ ਅੱਗੇ ਗੋਲੀ ਚੱਲਣ ਬਾਰੇ ਵੱਖ ਵੱਖ ਚਰਚਾਵਾਂ ਸਾਹਮਣੇ ਆ ਰਹੀਆਂ ਸਨ। ਹਾਲਾਂਕਿ ਇਸ ਬਾਰੇ ਕੋਈ ਪੁਖਤਾ ਰਿਪੋਰਟ ਸਾਹਮਣੇ ਨਹੀਂ ਆਈ ਸੀ। ਵਧ ਰਹੀਆਂ ਅਫਵਾਹਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਅਧਿਕਾਰਤ ਤੌਰ ’ਤੇ ਇਸ ਨੂੰ ਅਫਵਾਹ ਕਰਾਰ ਦਿੱਤਾ ਗਿਆ ਹੈ। ਦੱਸਣ ਯੋਗ ਹੈ ਕਿ ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ਕੈਪਸ ਕੈਫੇ ਦੇ ਬਾਹਰ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

Related posts

ਟਰੰਪ ‘ਤੇ ਭਾਰੀ ਪੈਣਗੇ ਬਾਇਡਨ, ਅਮਰੀਕੀ ਚੋਣਾਂ ਤੋਂ ਪਹਿਲਾਂ ਖੁਲਾਸਾ

On Punjab

ਗਰਮੀ ਦੇ ਕਹਿਰ ਕਾਰਨ ਸਕੂਲਾਂ ਅਤੇ ਦਫ਼ਤਰਾਂ ਦਾ ਸਮਾਂ ਬਦਲਿਆ

On Punjab

Japan Earthquake: ਜਾਪਾਨ ‘ਚ ਭੂਚਾਲ ਦੇ 72 ਘੰਟਿਆਂ ਪਿੱਛੋਂ ਜਿਊਂਦਾ ਮਿਲਿਆ ਬਜ਼ੁਰਗ

On Punjab