PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਦਿੱਲੀ ਹਵਾਈ ਅੱਡੇ ’ਤੇ ਟਕਰਾਏ ਦੋ ਜਹਾਜ਼

ਨਵੀਂ ਦਿੱਲੀ-  ਦਿੱਲੀ ਹਵਾਈ ਅੱਡੇ ’ਤੇ ਅੱਜ ਦੁਪਹਿਰ ਵੇਲੇ ਸਪਾਈਸਜੈੱਟ ਦਾ ਜਹਾਜ਼ ਪਾਰਕਿੰਗ ਏਰੀਏ ਵਿੱਚ ਖੜ੍ਹੇ ਅਕਾਸਾ ਏਅਰਲਾਈਨ ਦੇ ਜਹਾਜ਼ ਨਾਲ ਟਕਰਾ ਗਿਆ। ਇਸ ਕਾਰਨ ਦੋਵਾਂ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਹੈ ਪਰ ਸਾਰੇ ਯਾਤਰੀ ਅਤੇ ਕਰਿਊ ਮੈਂਬਰ ਸੁਰੱਖਿਅਤ ਹਨ। ਸਪਾਈਸਜੈੱਟ ਦੇ ਬੁਲਾਰੇ ਅਨੁਸਾਰ ਇਸ ਘਟਨਾ ਵਿੱਚ ਉਨ੍ਹਾਂ ਦੇ ਜਹਾਜ਼ ਦੇ ਸੱਜੇ ਖੰਭ (ਰਾਈਟ ਵਿੰਗ) ਨੂੰ ਨੁਕਸਾਨ ਪਹੁੰਚਿਆ ਹੈ ਅਤੇ ਅਕਾਸਾ ਦੇ ਜਹਾਜ਼ ਦੇ ਪੱਖੇ ਨੂੰ ਵੀ ਸੱਟ ਵੱਜੀ ਹੈ। ਘਟਨਾ ਤੋਂ ਬਾਅਦ ਸਪਾਈਸਜੈੱਟ ਦੇ ਇਸ ਜਹਾਜ਼ ਨੂੰ ਦਿੱਲੀ ਵਿੱਚ ਹੀ ਗਰਾਊਂਡ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਦੀ ਵਰਤੋਂ ਉਡਾਣ ਲਈ ਨਹੀਂ ਕੀਤੀ ਜਾਵੇਗੀ। ਫਲਾਈਟ ਰਡਾਰ-24 ਅਨੁਸਾਰ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਲੇਹ ਤੋਂ ਆਇਆ ਸਪਾਈਸਜੈੱਟ ਦਾ ਜਹਾਜ਼ ਗੇਟ ਵੱਲ ਵਧ ਰਿਹਾ ਸੀ ਅਤੇ ਅਕਾਸਾ ਏਅਰ ਦਾ ਜਹਾਜ਼ ਹੈਦਰਾਬਾਦ ਜਾਣ ਲਈ ਪੁਸ਼ਬੈਕ ਕਰ ਰਿਹਾ ਸੀ।

ਅਕਾਸਾ ਏਅਰ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਜਹਾਜ਼ ਖੜ੍ਹਾ ਸੀ ਜਦੋਂ ਦੂਜੀ ਏਅਰਲਾਈਨ ਦਾ ਜਹਾਜ਼ ਉਸ ਨਾਲ ਟਕਰਾ ਗਿਆ। ਇਸ ਹਾਦਸੇ ਕਾਰਨ ਦਿੱਲੀ ਤੋਂ ਹੈਦਰਾਬਾਦ ਜਾ ਰਹੀ ਫਲਾਈਟ QP 1406 ਨੂੰ ਵਾਪਸ ਪਾਰਕਿੰਗ ਬੇਅ ਵਿੱਚ ਮੁੜਨਾ ਪਿਆ। ਸਾਰੇ ਯਾਤਰੀਆਂ ਅਤੇ ਕਰਿਊ ਮੈਂਬਰਾਂ ਨੂੰ ਜਹਾਜ਼ ਵਿੱਚੋਂ ਸੁਰੱਖਿਅਤ ਉਤਾਰ ਲਿਆ ਗਿਆ ਹੈ। ਅਕਾਸਾ ਦੀ ਗਰਾਊਂਡ ਟੀਮ ਯਾਤਰੀਆਂ ਨੂੰ ਜਲਦੀ ਤੋਂ ਜਲਦੀ ਹੈਦਰਾਬਾਦ ਭੇਜਣ ਲਈ ਬਦਲਵੇਂ ਇੰਤਜ਼ਾਮ ਕਰ ਰਹੀ ਹੈ।

Related posts

ਅਮਰੀਕਾ ਦੇ ਐੱਚ-1ਬੀ ਵੀਜ਼ਾ ਦੀ ਰਜਿਸਟ੍ਰੇਸ਼ਨ ਇਕ ਮਾਰਚ ਤੋਂ ਸ਼ੁਰੂ, ਸਫਲ ਬਿਨੈਕਾਰਾਂ ਦਾ ਲਾਟਰੀ ਸਿਸਟਮ ਨਾਲ ਹੋਵੇਗੀ ਚੋਣ

On Punjab

ਸਿੱਧੂ ਨੂੰ ਦਿੱਲੀ ‘ਚ ਮਿਲ ਸਕਦੀ ਵੱਡੀ ਜ਼ਿੰਮੇਵਾਰੀ

On Punjab

Sad News : ਰੋਜ਼ੀ-ਰੋਟੀ ਖ਼ਾਤਰ ਡੇਢ ਮਹੀਨਾ ਪਹਿਲਾਂ Italy ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਲਖਬੀਰ ਸਿੰਘ ਨੇ ਦੱਸਿਆ ਕਿ ਉਸਦਾ ਭਰਾ Paramvir Singh ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ‘ਤੇ ਜਾ ਰਿਹਾ ਸੀ l ਜਦੋਂ ਉਹ ਆਪਣੇ ਤਿੰਨ ਹੋਰ ਦੋਸਤਾਂ ਨਾਲ ਸਾਈਕਲ ‘ਤੇ ਸੜਕ ਪਾਰ ਕਰ ਰਿਹਾ ਸੀl ਅਚਾਨਕ ਇੱਕ ਤੇਜ਼ ਰਫਤਾਰ ਗੱਡੀ ਨੇ ਉਸ ਨੂੰ ਆਪਣੀ ਲਪੇਟ ‘ਚ ਲੈ ਲਿਆ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈl

On Punjab