69.03 F
New York, US
October 14, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪਰਾਲੀ ਦੀਆਂ ਗੱਠਾਂ ਵਾਲੀ ਫੈਕਟਰੀ ’ਚ ਅੱਗ ਲੱਗੀ

ਸਮਾਣਾ:  ਸਮਾਣਾ-ਚੀਕਾ ਰੋਡ ’ਤੇ ਪਿੰਡ ਕਮਾਸਪੁਰ ਨੇੜੇ ਸਥਿਤ ਝੋਨੇ ਦੀ ਪਰਾਲੀ ਤੋਂ ਗੱਠਾਂ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗ ਗਈ। ਅੱਗ ਕਾਰਨ ਮਸ਼ੀਨਰੀ ਅਤੇ ਪਰਾਲੀ ਦੀਆਂ ਗੱਠਾਂ ਸੜਨ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਸੂਚਨਾ ਮਿਲਣ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਸਮਾਣਾ ਦੇ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਦੁਪਹਿਰ ਕਰੀਬ 12 ਵਜੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਐੱਸ ਐੱਸ ਐੱਸ ਈਕੋ ਫ੍ਰੈਂਡਲੀ ਫੈਕਟਰੀ ਵਿੱਚ ਪਹੁੰਚ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਪਟਿਆਲਾ, ਸੰਗਰੂਰ ਅਤੇ ਸਮਾਣਾ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਾਰ-ਵਾਰ ਪਾਣੀ ਭਰ ਕੇ ਅੱਗ ਬੁਝਾਉਣ ਵਿੱਚ ਜੁਟੀਆਂ ਰਹੀਆਂ ਅਤੇ ਦੁਪਹਿਰ ਬਾਅਦ ਕਰੀਬ 4 ਵਜੇ ਤੱਕ ਅੱਗ ’ਤੇ ਕਾਬੂ ਪਾਇਆ ਗਿਆ। ਬਿਜਲੀ ਬੋਰਡ ਦੇ ਐਕਸੀਅਨ ਕੰਵਰਦੀਪ ਸਿੰਘ ਨੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਤੋਂ ਇਨਕਾਰ ਕਰਦਿਆਂ ਦੱਸਿਆ ਕਿ ਨਵੀਂ ਲਾਈਨ ਦਾ ਕੰਮ ਚੱਲ ਰਿਹਾ ਹੋਣ ਕਰਕੇ ਫੈਕਟਰੀ ਵਾਲੇ ਪਾਸੇ ਬਿਜਲੀ ਸਪਲਾਈ ਅੱਜ ਬੰਦ ਸੀ। ਫੈਕਟਰੀ ਮਾਲਕ ਮਨੀਸ਼ ਕੁਮਾਰ ਨੇ ਦੱਸਿਆ ਕਿ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

Related posts

ਚਾਰ ਲੱਖ ਰੁਪਏ ‘ਚ ਵਿਕਿਆ ਇਹ ਛੋਟਾ ਜਿਹਾ ਬੂਟਾ, ਆਖਰ ਕੀ ਹੈ ਖਾਸੀਅਤ

On Punjab

ਅਨਮੋਲ ਬਾਜਵਾ ਦੇ ਭਰਾ ਵੱਲੋਂ ਹੱਤਿਆ ਦੇ ਸਾਜ਼ਿਸ਼ਕਾਰਾਂ ਦਾ ਪਤਾ ਲਾਉਣ ਦੀ ਮੰਗ

On Punjab

ਪੰਜਾਬ ਦੀ ਜਵਾਨੀ ਦਾ ਵੱਧ ਰਿਹਾ ਨਸ਼ਿਆਂ ਪ੍ਰਤੀ ਅਕਰਸ਼ਨ..ਕਿਉਂ? (ਭਾਗ-1)

Pritpal Kaur