PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਮਲ ਕੌਰ ਭਾਬਹੀ ਕੇਸ ਦੇ ਹੋਮ ਸਾਜ਼ਿਸ਼ ਅੰਮ੍ਰਿਤਪਾਲ ਮਹਿਰੋਂ ਕਰਤਾ ‘ਚਮਲ ਆਪ ਨੂੰ ਪੇਸ਼ ਕਰਦਾ ਹੈ

ਬਠਿੰਡਾ-  ਕਿਸੇ ਸਮੇਂ ਸੋਸ਼ਲ ਮੀਡੀਆ ’ਤੇ ਮਕਬੂਲ ਰਹੀ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਸਨਸਨੀਖੇਜ਼ ਕਤਲ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਪੁਲੀਸ ਨੇ ਕਥਿਤ ਮੁੱਖ ਸਾਜ਼ਿਸ਼ਕਰਤਾ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਦੁਬਈ (UAE) ਤੋਂ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਹੈ।
ਹਵਾਲਗੀ ਦੀ ਕਾਰਵਾਈ ਤਹਿਤ ਉਸ ਨੂੰ ਯੂਏਈ ਅਧਿਕਾਰੀਆਂ ਤੋਂ ਹਿਰਾਸਤ ਵਿੱਚ ਲੈ ਕੇ ਬਠਿੰਡਾ ਪੁਲੀਸ ਦੀ ਟੀਮ ਚੰਡੀਗੜ੍ਹ ਹਵਾਈ ਅੱਡੇ ਰਾਹੀਂ ਅੱਜ ਬਠਿੰਡਾ ਲੈ ਕੇ ਆ ਰਹੀ ਹੈ। ਇਸ ਦੌਰਾਨ ਮਹਿਰੋਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਪੁਲੀਸ ਸੂਤਰਾਂ ਮੁਤਾਬਕ ਕੰਚਨ ਕੁਮਾਰੀ ਦਾ ਜੂਨ 2025 ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਸ ਨੂੰ ਇੱਕ ਪ੍ਰੋਮੋਸ਼ਨਲ ਇਵੈਂਟ ਦੇ ਬਹਾਨੇ ਬਠਿੰਡਾ ਬੁਲਾਇਆ ਗਿਆ ਸੀ, ਜਿੱਥੇ 9-10 ਜੂਨ ਦੀ ਰਾਤ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਪੁਲੀਸ ਅਨੁਸਾਰ, ਵਾਰਦਾਤ ਤੋਂ ਕੁਝ ਘੰਟਿਆਂ ਬਾਅਦ ਹੀ ਮਹਿਰੋਂ ਆਪਣੇ ਸਾਥੀ ਰਣਜੀਤ ਸਿੰਘ ਦੀ ਮਦਦ ਨਾਲ ਦੇਸ਼ ਛੱਡ ਕੇ ਭੱਜ ਗਿਆ ਸੀ। ਉਹ 10 ਜੂਨ 2025 ਦੀ ਸਵੇਰ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯੂਏਈ ਲਈ ਰਵਾਨਾ ਹੋ ਗਿਆ ਸੀ।

ਬਠਿੰਡਾ ਪੁਲੀਸ ਨੇ ਇਸ ਮਾਮਲੇ ਵਿੱਚ ਪਹਿਲਾਂ ਹੀ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਪਰ ਮੁੱਖ ਮੁਲਜ਼ਮ ਮਹਿਰੋਂ ਲੰਮੇ ਸਮੇਂ ਤੋਂ ਫਰਾਰ ਸੀ। ਇਸ ਦੌਰਾਨ ਅਦਾਲਤ ਵੱਲੋਂ ਉਸ ਨੂੰ ਭਗੌੜਾ ਕਰਾਰ ਦੇਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਸੀ। ਕੇਂਦਰੀ ਏਜੰਸੀਆਂ ਅਤੇ ਇੰਟਰਪੋਲ ਦੀ ਮਦਦ ਨਾਲ ਉਸ ਦੀ ਹਵਾਲਗੀ ਲਈ ਯਤਨ ਜਾਰੀ ਸਨ, ਜੋ ਹੁਣ ਸਫਲ ਹੋਏ ਹਨ।

ਹੁਣ ਮਹਿਰੋਂ ਦੀ ਗ੍ਰਿਫ਼ਤਾਰੀ ਨਾਲ ਮਾਮਲੇ ਦੀ ਜਾਂਚ ਵਿੱਚ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।  ਇਸ ਮਾਮਲੇ ਨੇ ਪੰਜਾਬ ਦੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਵਿੱਚ ਕਾਫ਼ੀ ਡਰ ਪੈਦਾ ਕਰ ਦਿੱਤਾ ਸੀ ਅਤੇ ਅਜਿਹੀਆਂ ਧਮਕੀਆਂ ਤੋਂ ਬਾਅਦ ਡਰ ਦਾ ਮਾਹੌਲ ਸੀ ਤੇ ਕਈ ਚਿੰਤਾਵਾਂ ਜਤਾਈਆਂ ਗਈਆਂ ਸਨ।

Related posts

ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦਾ ਆਗਾਜ਼; ਰਿਸ਼ੀਕੇਸ਼ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਹਿਲਾ ਜੱਥਾ ਰਵਾਨਾ

On Punjab

ਪ੍ਰਧਾਨ ਮੰਤਰੀ ਮੋਦੀ ਦੇ ਪ੍ਰਮੁੱਖ ਸਲਾਹਕਾਰ ਪੀਕੇ ਸਿਨ੍ਹਾ ਵੱਲੋਂ ਅਸਤੀਫਾ

On Punjab

ਪੁਲਿਸ ਕਸਟੱਡੀ ਤੋਂ ਕਿਵੇਂ ਫ਼ਰਾਰ ਹੋ ਗਿਆ ਦੀਪਕ ਟੀਨੂੰ? ਸਿੱਧੂ ਮੂਸੇਵਾਲਾ ਦੀ ਮਾਂ ਨੇ ਸਰਕਾਰ ’ਤੇ ਚੁੱਕੇ ਸਵਾਲ

On Punjab