68.85 F
New York, US
September 26, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਧਰਮ ਪਰਿਵਰਤਨ ਬਾਰੇ ਸ਼ਾਹ ਦੇ ਬਿਆਨ ਤੋਂ ਇਸਾਈਆਂ ’ਚ ਰੋਹ

ਸੰਗਰੂਰ- ਇਸਾਈ ਭਾਈਚਾਰੇ ਨੇ ਕ੍ਰਿਸਚਨ ਨੈਸ਼ਨਲ ਫਰੰਟ ਅਤੇ ਪ੍ਰਭੂ ਯਿਸ਼ੂ ਨੌਜਵਾਨ ਕਮੇਟੀ ਦੀ ਅਗਵਾਈ ਹੇਠ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਆਰ ਐੱਸ ਐੱਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਧਰਮ ਪਰਿਵਰਤਨ ਬਿੱਲ ਬਾਰੇ ਦਿੱਤੇ ਬਿਆਨ ਦਾ ਵਿਰੋਧ ਕਰ ਰਹੇ ਸਨ।

ਇਸ ਮੌਕੇ ਕ੍ਰਿਸਚਨ ਨੈਸ਼ਨਲ ਫਰੰਟ ਦੇ ਪ੍ਰਧਾਨ ਸੈਮ ਪੌਲ, ਪਾਸਟਰ ਸਾਹਿਲ, ਪਾਸਟਰ ਥੌਪਸ, ਪ੍ਰਭੂ ਯਿਸ਼ੂ ਨੌਜਵਾਨ ਕਮੇਟੀ ਸੁਨਾਮ ਦੇ ਆਗੂ ਹਰਦੀਪ ਸਿੰਘ ਅਤੇ ਵਿਜੈ ਕੁਮਾਰ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧਰਮ ਪਰਿਵਰਤਨ ਬਿੱਲ ਬਾਰੇ ਬਿਆਨ ਅਤਿ ਨਿੰਦਣਯੋਗ ਹੈ ਜੋ ਕਿ ਸਿਆਸੀ, ਸਮਾਜਿਕ ਅਤੇ ਧਾਰਮਿਕ ਵੰਡੀਆਂ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੱਖ ਵੱਖ ਧਰਮਾਂ ਅਤੇ ਵਰਗਾਂ ਨਾਲ ਸਬੰਧਤ ਲੋਕਾਂ ਦਾ ਆਪਸੀ ਭਾਈਚਾਰਾ ਤੇ ਸਾਂਝ ਬੇਹੱਦ ਮਜ਼ਬੂਤ ਹੈ। ਵੱਖ-ਵੱਖ ਧਰਮਾਂ ਦੇ ਲੋਕ ਆਪਸੀ ਮਿਲਵਰਤਣ ਨਾਲ ਰਹਿੰਦੇ ਹਨ ਅਤੇ ਲੋਕਾਂ ਦਾ ਆਪਸ ਵਿਚ ਕੋਈ ਧਾਰਮਿਕ ਵਿਰੋਧ ਨਹੀ ਹੈ। ਪੰਜਾਬ ਵਿਚ ਅਜਿਹੀ ਨਫ਼ਰਤ ਅਤੇ ਵੰਡੀਆਂ ਪਾਉਣ ਵਾਲੀ ਰਾਜਨੀਤੀ ਨਹੀਂ ਚੱਲੇਗੀ। ਇਸ ਮੌਕੇ ਗੁਰਸੇਵਕ ਸਿੰਘ, ਸੁਖਚੈਨ ਸਿੰਘ, ਕੁਲਦੀਪ ਸਿੰਘ ਲਹਿਰਾਗਾਗਾ, ਪਰਗਟ ਸਿੰਘ, ਕੁਲਦੀਪ ਸਿੰਘ, ਭੋਲਾ ਸਿੰਘ, ਰਾਕੇਸ਼ ਕੁਮਾਰ, ਸੋਨੀ ਸੁਨਾਮ, ਰਾਕੇਸ਼ ਕੁਮਾਰ ਖੰਨਾ, ਸੁਰੇਸ਼ ਕੁਮਾਰ, ਦੀਪਕ ਕੁਮਾਰ, ਮਨਦੀਪ ਕੌਰ, ਰਾਮਫਲ ਸੁਨਾਮ, ਅਵਤਾਰ ਸਿੰਘ, ਗੁਰਬਾਜ਼ ਸਿੰਘ ਹਾਜ਼ਰ ਸਨ।

Related posts

PM ਅਤੇ ਮੰਤਰੀਆਂ ਦਾ ਨਜ਼ਦੀਕੀ ਹੋਣ ਦਾ ਢੌਂਗ ਰਚ ਕੇ ਪੈਸੇ ਵਸੂਲਣ ਵਾਲੇ ਮੁਲਜ਼ਮ ਨੂੰ Supreme Court ਤੋਂ ਮਿਲੀ ਜ਼ਮਾਨਤ

On Punjab

ਪਟਿਆਲਾ ਮੈਡੀਕਲ ਕਾਲਜ ‘ਚ ਖੂਨੀ ਝੜਪ, ਹੋਸਟਲ ਦੇ ਬਾਹਰ ਵਿਦਿਆਰਥੀ ਦੀ ਹੱਤਿਆ

On Punjab

ਭਾਰਤ ਖ਼ਿਲਾਫ਼ ਬੰਗਲਾਦੇਸ਼ ਵੱਲੋਂ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ

On Punjab