60.73 F
New York, US
May 12, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਾਂਗਰਸ ਨੂੰ ਦਫ਼ਤਰ ਖ਼ਾਲੀ ਕਰਨ ਲਈ ਨੋਟਿਸ

ਨਵੀਂ ਦਿੱਲੀ- ਅਸਟੇਟ ਦਫ਼ਤਰ ਨੇ ਕਾਂਗਰਸ ਪਾਰਟੀ ਨੂੰ ਲੁਟੀਅਨਜ਼ ਦਿੱਲੀ ਵਿੱਚ 24 ਅਕਬਰ ਰੋਡ ਸਥਿਤ ਦਫ਼ਤਰ ਅਤੇ 5 ਰਾਇਸੀਨਾ ਰੋਡ ਸਥਿਤ ਇਮਾਰਤ 28 ਮਾਰਚ ਤੱਕ ਖ਼ਾਲੀ ਕਰਨ ਦਾ ਨੋਟਿਸ ਦਿੱਤਾ ਹੈ। ਇਨ੍ਹਾਂ ਦੋਵਾਂ ਸਿਰਨਾਵਿਆਂ ’ਤੇ ਕਾਂਗਰਸ ਪਾਰਟੀ ਦੇ ਦਫ਼ਤਰ ਹਨ। ਪਾਰਟੀ ਨੂੰ ਆਪਣੇ ਪੁਰਾਣੇ ਦਫ਼ਤਰ ਤੋਂ ਬੇਦਖ਼ਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਉਨ੍ਹਾਂ ਕੋਲ 1978 ਤੋਂ ਹੈ। ਸੂਤਰਾਂ ਨੇ ਕਿਹਾ ਕਿ ਅਸਟੇਟ ਵਿਭਾਗ ਵੱਲੋਂ ਭੇਜਿਆ ਗਿਆ ਇਹ ਆਖ਼ਰੀ ਨੋਟਿਸ ਹੈ।

ਅਕਬਰ ਰੋਡ ਸਥਿਤ ਦਫ਼ਤਰ ਕਾਂਗਰਸ ਪਾਰਟੀ ਦਾ ਸਦਰਮੁਕਾਮ ਹੈ ਜਦੋਂਕਿ ਭਾਰਤੀ ਯੂਥ ਕਾਂਗਰਸ ਰਾਇਸੀਨਾ ਰੋਡ ਸਥਿਤ ਇਮਾਰਤ ਤੋਂ ਕੰਮਕਾਜ ਕਰਦੀ ਹੈ। ਸੂਤਰਾਂ ਮੁਤਾਬਕ ਨੋਟਿਸ ਕੁਝ ਦਿਨ ਪਹਿਲਾਂ ਭੇਜਿਆ ਗਿਆ ਸੀ ਤੇ ਕਾਂਗਰਸ ਨੂੰ ਹਫ਼ਤੇ ਦਾ ਸਮਾਂ ਵੀ ਨਹੀਂ ਦਿੱਤਾ ਗਿਆ। ਪਾਰਟੀ ਵਿਚਲੇ ਸੂਤਰਾਂ ਨੇ ਕਿਹਾ ਕਿ ਕਾਂਗਰਸ ਨੇ ਅਜੇ ਇਸ ਮੁੱਦੇ ’ਤੇ ਕੋਈ ਰਣਨੀਤੀ ਨਹੀਂ ਘੜੀ ਤੇ ਚਾਣਚੱਕ ਮਿਲੇ ਨੋਟਿਸ ਲਈ ਕੋਰਟ ਦਾ ਰੁਖ਼ ਕੀਤਾ ਜਾ ਸਕਦਾ ਹੈ। ਕਾਂਗਰਸ ਇੰਦਰਾ ਭਵਨ ਵਿੱਚ ਆਪਣੇ ਨਵੇਂ ਪਾਰਟੀ ਦਫ਼ਤਰ ਦੀ ਪਹਿਲਾਂ ਹੀ ਉਸਾਰੀ ਕਰ ਚੁੱਕੀ ਹੈ। ਪਾਰਟੀ ਨੇ ਭਾਵੇਂ ਅਧਿਕਾਰਤ ਤੌਰ ’ਤੇ ਅਜੇ ਕੁਝ ਨਹੀਂ ਕਿਹਾ, ਪਰ ਕਾਂਗਰਸ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਕਿਹਾ ਕਿ ਸਰਕਾਰ ਨੂੰ ਸਾਰਿਆਂ ’ਤੇ ਇਕਸਾਰ ਨਿਯਮ ਲਾਗੂ ਕਰਨਾ ਚਾਹੀਦਾ ਹੈ।

Related posts

PM ਮੋਦੀ ਦੇ BBC documentary ਵਿਵਾਦ ‘ਤੇ ਅਮਰੀਕਾ ਦੀ ਆਈ ਪ੍ਰਤੀਕਿਰਿਆ, ਭਾਰਤ ਨਾਲ ਸਬੰਧਾਂ ਦਾ ਕੀਤਾ ਜ਼ਿਕਰ

On Punjab

ਬਾਬੇ ਨਾਨਕ ਦੇ ਰੰਗ ਵਿੱਚ ਰੰਗੀ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ

On Punjab

UK ਦੇ ਕੋਰੋਨਾ ਪਾਜ਼ੀਟਿਵ PM ਬੋਰਿਸ ਜੌਨਸਨ ਦੀ ਹਾਲਤ ਵਿਗੜੀ, ICU ’ਚ ਭਰਤੀ

On Punjab