PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੜਕ ਬਣਾਉਣ ਲਈ ਕਾਕੋਰੀ ਸ਼ਹੀਦਾਂ ਦੇ ਬੁੱਤ ਤੋੜੇ

ਸ਼ਾਹਜਹਾਂਪੁਰ- ਇੱਥੇ ਸੜਕ ਨਿਰਮਾਣ ਕਾਰਜ ਦੌਰਾਨ ਕਥਿਤ ਤੌਰ ’ਤੇ ਬੁਲਡੋਜ਼ਰ ਨਾਲ ਕਾਕੋਰੀ ਰੇਲ ਗੱਡੀ ਐਕਸ਼ਨ (ਕਾਕੋਰੀ ਕਾਂਡ) ਦੇ ਸ਼ਹੀਦਾਂ ਦੇ ਬੁੱਤ ਤੋੜ ਦਿੱਤੇ ਗਏ ਹਨ ਜਿਸ ਨਾਲ ਰੋਹ ਫੈਲ ਗਿਆ ਹੈ। ਸਮਾਜਵਾਦੀ ਪਾਰਟੀ ਸਣੇ ਵਿਰੋਧੀ ਪਾਰਟੀਆਂ ਨੇ ਅੱਜ ਇਸ ਮਾਮਲੇ ’ਚ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਨਗਰ ਨਿਗਮ ਦਫ਼ਤਰ ਦੇ ਬਾਹਰ ਸੜਕ ਕਿਨਾਰੇ ਆਜ਼ਾਦੀ ਘੁਲਾਟੀਆਂ ਰਾਮ ਪ੍ਰਸਾਦ ਬਿਸਮਿਲ, ਅਸ਼ਫ਼ਾਕੁੱਲਾ ਖ਼ਾਨ ਅਤੇ ਠਾਕੁਰ ਰੋਸ਼ਨ ਸਿੰਘ ਦੇ ਬੁੱਤ ਸਨ, ਜਿਨ੍ਹਾਂ ’ਤੇ ਲੋਕ ਨੁਮਾਇੰਦੇ ਨਿਯਮਿਤ ਢੰਗ ਨਾਲ ਸ਼ਰਧਾਂਜਲੀਆਂ ਭੇਟ ਕਰਦੇ ਸਨ। ਐਤਵਾਰ ਰਾਤ ਨੂੰ ਇਹ ਬੁੱਤ ਢਾਹੇ ਜਾਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਵੀਡੀਓ ਸਾਹਮਣੇ ਆਈ ਹੈ ਜਿਸ ’ਚ ਬੁੱਤ ਤੋੜੇ ਜਾਣ ਅਤੇ ਉਨ੍ਹਾਂ ਦਾ ਮਲਬਾ ਕੂੜੇ ’ਚ ਸੁੱਟਿਆ ਜਾ ਰਿਹਾ ਦੇਖਿਆ ਜਾ ਸਕਦਾ ਹੈ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਸੁੰਦਰੀਕਰਨ ਕਦੇ ਵੀ ਸ਼ਹੀਦਾਂ ਦੇ ਸਨਮਾਨ ਤੋਂ ਉੱਪਰ ਨਹੀਂ ਹੋ ਸਕਦਾ। ਉੱਤਰ ਪ੍ਰਦੇਸ਼ ਕਾਂਗਰਸ ਦੇ ਮੁਖੀ ਅਜੈ ਰਾਏ ਨੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਰਕਰ ਸੜਕਾਂ ’ਤੇ ਉਤਰ ਕੇ ਰੋਸ ਮੁਜ਼ਾਹਰਾ ਕਰਨਗੇ। ਅਸ਼ਫ਼ਾਕੁੱਲਾ ਖ਼ਾਨ ਦੇ ਵਾਰਸਾਂ ਨੇ ਵੀ ਰੋਸ ਮੁਜ਼ਾਹਰੇ ਦਾ ਐਲਾਨ ਕੀਤਾ ਹੈ।

Related posts

ਡੌਨਾਲਡ ਟਰੰਪ ਦੀ ਕੋਰੋਨਾ ਰਿਪੋਰਟ ਨੈਗੇਟਿਵ, ਬਿਨਾਂ ਮਾਸਕ ਜਨਤਕ ਰੈਲੀ ‘ਚ ਪਹੁੰਚੇ

On Punjab

ਸੰਸਦੀ ਚੋਣਾਂ ਵਿਚ ਲਿਬਰਲਾਂ ਤੇ ਟੋਰੀਆਂ ਦੇ ਸਿੰਗ ਫਸਣ ਲੱਗੇ

On Punjab

ATM ਤੋਂ 1400 ਰੁਪਏ ਕੱਢਵਾਉਣ ਗਈ ਸੀ ਮਹਿਲਾ, ਖਾਤੇ ‘ਚੋਂ ਮਿਲੇ 7417 ਕਰੋੜ ਤੇ ਫਿਰ….

On Punjab