73.92 F
New York, US
August 8, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਐੱਸ ਆਈ ਆਰ: ਧਿਰਾਂ ਨੂੰ ਕਲਕੱਤਾ ਹਾਈ ਕੋਰਟ ਜਾਣ ਲਈ ਕਿਹਾ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਮੁੱਖ ਮੰਤਰੀ ਮਮਤਾ ਬੈਨਰਜੀ ਸਣੇ ਸਾਰੀਆਂ ਧਿਰਾਂ ਨੂੰ ਪੱਛਮੀ ਬੰਗਾਲ ਵਿੱਚ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਨਾਲ ਸਬੰਧਤ ਆਪਣੀਆਂ ਸ਼ਿਕਾਇਤਾਂ ਲੈ ਕੇ ਕਲਕੱਤਾ ਹਾਈ ਕੋਰਟ ਦੇ ਚੀਫ਼ ਜਸਟਿਸ ਕੋਲ ਪਹੁੰਚ ਕਰਨ ਲਈ ਕਿਹਾ ਹੈ। ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੌਇਮਾਲਿਆ ਬਾਗਚੀ ਦੇ ਬੈਂਚ ਨੇ ਕਿਹਾ ਕਿ ਪੱਛਮੀ ਬੰਗਾਲ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਐੱਸ ਆਈ ਆਰ ਦੀ ਪ੍ਰਕਿਰਿਆ ਬਹੁਤ ਸੁਚਾਰੂ ਢੰਗ ਨਾਲ ਚੱਲੀ ਹੈ। ਚੀਫ਼ ਜਸਟਿਸ ਨੇ ਕਿਹਾ, ‘‘ਬਾਕੀ ਸੂਬਿਆਂ ਵਿੱਚ ਹੁਣ ਸ਼ਾਇਦ ਹੀ ਕੋਈ ਮੁਕੱਦਮੇਬਾਜ਼ੀ ਹੋਵੇ। ਮੈਨੂੰ ਲੱਗਦਾ ਹੈ ਕਿ ਕੁਝ ਅਜਿਹੇ ਸੂਬੇ ਵੀ ਹਨ ਜਿੱਥੇ ਐੱਸ ਆਈ ਆਰ ਤੋਂ ਬਾਅਦ ਵੋਟਰਾਂ ਨੂੰ ਸੂਚੀ ’ਚੋਂ ਕੱਢਣ ਦੀ ਦਰ ਹੋਰ ਜ਼ਿਆਦਾ ਹੈ।’’ ਬੈਂਚ ਨੇ ਕਿਹਾ ਕਿ ਉਠਾਏ ਗਏ ਬਹੁਤ ਸਾਰੇ ਮੁੱਦੇ ਪ੍ਰਸ਼ਾਸਨਿਕ ਸੁਭਾਅ ਦੇ ਹਨ, ਜਿਨ੍ਹਾਂ ਦਾ ਹੱਲ ਕਲਕੱਤਾ ਹਾਈ ਕੋਰਟ ਵੱਲੋਂ ਕੀਤਾ ਜਾਣਾ ਚਾਹੀਦਾ ਹੈ।

Related posts

ਅੱਜ ਰਾਤ 9 ਵਜੇ ਪ੍ਰਸਾਰਿਤ ਹੋਏਗਾ ਸ਼ੋਅ, ਮੋਦੀ ਨੇ ਕੀਤੀ ਖ਼ਾਸ ਅਪੀਲ

On Punjab

ਹਨੀਮੂਨ ਡਰਾਉਣਾ ਹੋਮਸਟੇਅ ’ਚੋਂ ਮਿਲੇ ਮੰਗਲਸੂਤਰ ਨਾਲ ਕਿਵੇਂ ਹਨੀਮੂਨ ਕਤਲ ਦੀ ਗੁੱਥੀ ਸੁਲਝੀ

On Punjab

ਕੇਂਦਰ ਵੱਲੋਂ ਫ਼ਿਰੋਜ਼ਪੁਰ-ਪੱਟੀ ਰੇਲ ਲਾਈਨ ਪ੍ਰਾਜੈਕਟ ਨੂੰ ਹਰੀ ਝੰਡੀ

On Punjab