67.37 F
New York, US
September 22, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਨਵਜੋਤ ਸਿੰਘ ਨੇ ਆਪਣੀ ਜਾਇਦਾਦ ਬੇਟੇ ਅਤੇ ਵੀਡ ਨੂੰ ਵੰਡੀ

ਪਟਿਆਲਾ- ਸਾਬਕਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਜਾਇਦਾਦ ਆਪਣੇ ਬੇਟੇ ਅਤੇ ਬੇਟੀ ਵਿਚਕਾਰ ਵੰਡਣ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਵਿੱਚ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਦਾ ਬੇਟਾ ਕਰਨ ਸਿੱਧੂ ਪਟਿਆਲਾ ਦੀ ਯਾਦਵਿੰਦਰਾ ਕਲੋਨੀ ਵਿੱਚ ਸਥਿਤ ਜੱਦੀ ਘਰ ਦਾ ਵਾਰਸ ਹੋਵੇਗਾ। ਜਦਕਿ ਉਨ੍ਹਾਂ ਦੀ ਬੇਟੀ ਰਾਬੀਆ ਸਿੱਧੂ ਨੂੰ ਅੰਮ੍ਰਿਤਸਰ ਵਾਲਾ ਘਰ ਮਿਲੇਗਾ। ਉਨ੍ਹਾਂ ਨੇ ਫੇਸਬੁੱਕ ਉੱਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ, ‘ਉਹ ਘਰ ਜੋ ਮੈਂ ਮਾਤਾ ਪਾਰਵਤੀ ਦੇ ਆਸ਼ੀਰਵਾਦ ਨਾਲ ਉਸ ਜ਼ੁਬਾਨ ਦਾ ਮਾਣ ਰੱਖਣ ਲਈ ਬਣਾਇਆ ਜੋ ਮੈਂ ਅੰਮ੍ਰਿਤਸਰ ਨੂੰ ਦਿੱਤੀ ਸੀ, ਉਸ ਵੇਲੇ ਲੋਕਾਂ ਨੇ ਕਿਹਾ ਸੀ ਕਿ ਮੈਂ (ਨਵਜੋਤ ਸਿੱਧੂ) ਚੋਣਾਂ ਤੋਂ ਬਾਅਦ ਇੱਥੇ ਨਹੀਂ ਰਹੇਗਾ ਪਰ ਮੈਂ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਮੈਂ ਇੱਥੇ ਹੀ ਰਹਾਂਗਾ।’

ਸਿੱਧੂ ਨੇ ਕਿਹਾ, ‘ਇਸ ਤੋਂ ਬਾਅਦ ਨਰਾਤਿਆਂ ਦੇ ਇੱਕ ਦਿਨ ਮਾਤਾ ਨੇ ਮੈਨੂੰ ਬਾਹਰ ਨਿਕਲ ਕੇ ਕੰਮ ਕਰਨ ਦਾ ਇਸ਼ਾਰਾ ਦਿੱਤਾ…. ਬਿੱਗ ਬੌਸ ਤੋਂ ਲੈ ਕੇ ਸਟਾਰ ਟੀਵੀ ਨਾਲ ਹਿੰਦੀ ਕਮੈਂਟਰੀ ਅਤੇ ਫਿਰ ਕਪਿਲ ਸ਼ਰਮਾ ਸ਼ੋਅ ਤੱਕ-ਮੈਂ 2012 ਵਿੱਚ ਸ਼ੁਰੂਆਤ ਕੀਤੀ ਅਤੇ ਮਈ 2014 ਵਿੱਚ ਉਨ੍ਹਾਂ ਦੀ ਕਿਰਪਾ ਨਾਲ ਇਸ ਨੂੰ ਪੂਰਾ ਕੀਤਾ…. ਸਿਆਸਤ ਤੋਂ ਇੱਕ ਪੈਸਾ ਵੀ ਨਹੀਂ ਕਮਾਇਆ, ਸਿਰਫ ਮਿਹਨਤ ਦੀ ਕਮਾਈ ਕੀਤੀ – ਕਰਨ ਨੂੰ ਮੇਰਾ ਉਹ ਜੱਦੀ ਘਰ ਵਿਰਾਸਤ ਵਿੱਚ ਮਿਲੇਗਾ ਜੋ ਮੇਰੇ ਪਿਤਾ ਜੀ ਨੇ ਬਣਾਇਆ ਸੀ ਅਤੇ ਅੰਮ੍ਰਿਤਸਰ ਵਾਲਾ ਘਰ ਰਾਬੀਆ ਨੂੰ ਵਿਰਾਸਤ ਵਿੱਚ ਮਿਲੇਗਾ!’

Related posts

ਧਰਮ ਪਰਿਵਰਤਨ ਬਾਰੇ ਸ਼ਾਹ ਦੇ ਬਿਆਨ ਤੋਂ ਇਸਾਈਆਂ ’ਚ ਰੋਹ

On Punjab

‘ਭਾਰਤੀ ਨੌਜਵਾਨਾਂ ਦੇ ਦਿਮਾਗਾਂ ਦਾ ਫਾਇਦਾ ਉਠਾਓ’, ਪਿਯੂਸ਼ ਗੋਇਲ ਤੇ ਯੂਟਿਊਬ ਦੇ ਸੀਈਓ ਵਿਚਕਾਰ ਵਿਸ਼ੇਸ਼ ਗੱਲਬਾਤ, ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ

On Punjab

34 ਸਾਲਾਂ ਸਨਾ ਮਰੀਨ ਬਣੀ ਵਿਸ਼ਵ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ

On Punjab