PreetNama
ਖਾਸ-ਖਬਰਾਂ/Important News

ਨਰਿੰਦਰ ਮੋਦੀ 30 ਮਈ ਨੂੰ ਚੁੱਕਣਗੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ

ਨਰਿੰਦਰ ਮੋਦੀ ਆਪਣਾ ਦੂਜਾ ਕਾਰਜਕਾਲ ਸ਼ੁਰੂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰਵਾਇਤੀ ਸਹੁੰ ਚੁੱਕਣ ਦੀ ਰਸਮ 30 ਮਈ ਨੂੰ ਅਦਾ ਕਰਨਗੇ। ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਸ਼ਾਮ 7 ਵਜੇ ਪੀਐਮ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਅਤੇ ਉਨ੍ਹਾਂ ਦੇ ਕੇਂਦਰੀ ਮੰਤਰੀ ਮੰਡਲ ਦੇ ਹੋਰਨਾਂ ਮੈਂਬਰਾਂ ਨੂੰ ਸਹੁੰ ਚਕਾਉਣਗੇ।

 

ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਜਪਾ ਅਤੇ ਐਨਡੀਏ ਸੰਸਦੀ ਦਲ ਨੇਤਾ ਨਰਿੰਦਰ ਮੋਦੀ ਨੂੰ ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਿਆਂ ਹੋਇਆਂ ਕੇਂਦਰ ਚ ਨਵੀਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਕੋਵਿੰਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਤਰੀ ਮੰਡਲ ਅਤੇ ਸਹੁੰ ਚੁੱਕ ਸਮਾਗਮ ਦੀ ਮਿਤੀ ਤੇ ਫੈਸਲਾ ਕਰਨ ਲਈ ਵੀ ਕਿਹਾ।

 

ਮੋਦੀ ਨੇ ਬਾਅਦ ਚ ਰਾਸ਼ਟਰਪਤੀ ਭਵਨ ਦੇ ਵਿਹੜੇ ਚ ਪੱਤਰਕਾਰਾਂ ਨੂੰ ਦਸਿਆ ਕਿ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਿਆਂ ਨਵੀਂ ਸਰਕਾਰ ਬਣਾਉਣ ਲਈ ਕਿਹਾ ਹੈ। ਮੋਦੀ ਨੇ ਕਿਹਾ ਕਿ ਭਾਰਤ ਲਈ ਵਿਸ਼ਵ ਚ ਕਾਫੀ ਮੌਕੇ ਹਨ, ਸਰਕਾਰ ਉਨ੍ਹਾਂ ਦੀ ਪੂਰੀ ਵਰਤੋਂ ਕਰਨ ਲਈ ਕੰਮ ਕਰੇਗੀ ਤੇ ਇਕ ਪਲ ਲਈ ਵੀ ਆਰਾਮ ਨਹੀਂ ਕਰੇਗੀ।

 

Related posts

ਹਰਿਆਣਾ, ਚੰਡੀਗੜ੍ਹ ਸਣੇ ਦਿੱਲੀ ਐੱਨਸੀਆਰ ’ਚ ਮੀਂਹ ਨਾਲ ਆਮ ਜਨਜੀਵਨ ਲੀਹੋਂ ਲੱਥਿਆ

On Punjab

Lionel Messi ਨੇ ਦੂਜੀ ਵਾਰ ਜਿੱਤਿਆ ਫੀਫਾ ਦਾ ‘The Best Player’ ਐਵਾਰਡ, ਇਨ੍ਹਾਂ ਖਿਡਾਰੀਆਂ ਨੂੰ ਪਛਾੜਿਆ

On Punjab

ਪੁਲਵਾਮਾ ‘ਚ ਚਾਰ ਅੱਤਵਾਦੀ ਢੇਰ, ਸਰਚ ਆਪ੍ਰੇਸ਼ਨ ਅਜੇ ਵੀ ਜਾਰੀ

On Punjab