PreetNama
ਖਾਸ-ਖਬਰਾਂ/Important News

ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ, ਜਾਕਿਰ ਮੂਸਾ ਨੂੰ ਕੀਤਾ ਢੇਰ

ਸ਼੍ਰੀਨਗਰਅਲਕਾਈਦਾ ਦੀ ਕਸ਼ਮੀਰ ਇਕਾਈ ਅੰਸਾਰ ਗਜਵਤ ਉਲ ਹਿੰਦ ਦਾ ਮੁੱਖੀ ਜਾਕਿਰ ਮੂਸਾ ਦੱਖਣੀ ਕਸ਼ਮੀਰ ਦੇ ਤ੍ਰਾਲ ‘ਚ ਮੁਕਾਬਲੇ ਦੌਰਾਨ ਮਾਰਿਆ ਗਿਆ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾ ਦੱਸਿਆ ਕਿ ਮੂਸਾਂ ਦੀ ਲਾਸ਼ ਵੀ ਬਰਾਮਦ ਕਰ ਲਈ ਗਈ ਹੈ ਅਤੇ ਮੁਕਾਬਲੇ ‘ਚ ਏਕੇ 47 ਅਤੇ ਰਾਕੇਟ ਲੌਂਚਰ ਬਰਾਮਦ ਕੀਤੇ ਗਏ ਹਨ।

ਮੂਸਾ ਦੇ ਮਾਰੇ ਜਾਣ ਦੀ ਖ਼ਬਰ ਫੇਲਦੇ ਹੀ ਸ਼ੋਪੀਆਂਪੁਲਵਾਮਾਅਵੰਤੀਪੋਰਾ ਅਤੇ ਸ਼੍ਰੀਨਗਰ ‘ਚ ਮੂਸਾ ਦੇ ਸਮਰੱਥਕਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇੱਕ ਅਧਿਕਾਰੀ ਨੇ ਦੱਸਿਆ ਕਿ ਖਾਸ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ‘ਚ ਦਦਸਾਰਾ ‘ਚ ਸੁਰੱਖਿਆਬਲਾਂ ਨੇ ਘੇਰਾਬੰਦੀ ਕੀਤੀ। ਜਿਸ ਤੋਂ ਬਾਅਧ ਅੱਤਵਾਦੀਆਂ ਨੇ ਸੁਰੱਖਿਆਬਲਾਂ ‘ਤੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ।

ਸੈਨਾ ਨੇ ਸੁਰੱਖਿਆ ਦੇ ਮੱਦੇਨਜ਼ਰ ਕਈ ਇਲਾਕਿਆਂ ਦੀ ਸੁਰੱਖਿਆ ਵੱਧਾ ਦਿੱਤੀ ਅਤੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ। ਜਾਕਿਰ ਮੂਸਾ ਹਿਜਬੁਲ ਮੁਜਾਹਿਦੀਨ ਤੋਂ ਵੱਖ ਹੋ ਕੇ 2017 ਤੋਂ ਅੰਸਾਰ ਗਜਵਲ ਉਲ ਹਿੰਦ ਨਾਲ ਜੁੜੀਆ ਸੀ। ਮੂਸਾ ‘ਤੇ ਲੱਖਾਂ ਦਾ ਇਨਾਮ ਰੱਖਿਆ ਗਿਆ ਸੀ।

Related posts

ਨਾਨਕਾਣਾ ਸਾਹਿਬ ਤੋਂ ਵਾਪਸ ਪਰਤ ਰਹੇ ਸ਼ਰਧਾਲੂ ਹਾਦਸੇ ਦਾ ਸ਼ਿਕਾਰ, 19 ਮੌਤਾਂ, ਕਈ ਜ਼ਖਮੀ

On Punjab

ਕੋਰੋਨਾ ਦੇ ਇਲਾਜ ਤੋਂ ਬਾਅਦ ਵ੍ਹਾਈਟ ਹਾਊਸ ਪਰਤੇ ਟਰੰਪ, ਵੀਡੀਓ ਕੀਤੀ ਜਾਰੀ

On Punjab

ਦਰਬਾਰ ਸਾਹਿਬ ਦੀ ਸੁੰਦਰਤਾ ਤੇ ਪਲਾਸਟਿਕ ਤੋਂ ਵਾਤਾਵਰਨ ਸੰਭਾਲ ਲਈ ਆਧੁਨਿਕ ਪਹਿਲ, ਨਾਲੇ ਪੈਸਿਆਂ ਦੀ ਬੱਚਤ

On Punjab