PreetNama
ਰਾਜਨੀਤੀ/Politics

ਜਿੱਤ ਮਗਰੋਂ ਅਡਵਾਨੀ ਤੇ ਜੋਸ਼ੀ ਦੇ ਦਰ ਪਹੁੰਚੇ ਮੋਦੀ ਤੇ ਸ਼ਾਹ

ਲੋਕ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਇੱਕ ਦਿਨ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨਾਲ ਉਨ੍ਹਾਂ ਦੇ ਨਿਵਾਸ ‘ਤੇ ਜਾ ਕੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਪ੍ਰਧਾਨ ਅਮਿਤ ਸ਼ਾਹ ਵੀ ਸੀ।ਮਿਤ ਸ਼ਾਹ ਨੇ ਇਹ ਤਸਵੀਰ ਪੋਸਟ ਕਰਦੇ ਹੋਏ ਟਵੀਟ ਕੀਤਾ, ‘ਭਾਜਪਾ ਦੀ ਪ੍ਰਚੰਡ ਜਿੱਤ ‘ਤੇ ਅੱਜ ਮਾਣਯੋਗ ਪ੍ਰਧਾਨ ਮੰਤਰੀ ਮੋਦੀ ਨੇ ਮਾਣਯੋਗ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਨਾਲ ਮੁਲਾਕਾਤ ਕਰ ਆਸ਼ੀਰਵਾਦ ਲਿਆ। ਸਗੰਠਨ ਲਈ ਅਡਵਾਨੀ ਜੀ ਦੀ ਤਪੱਸਿਆ ਤੇ ਮਿਹਨਤ ਸਾਡੇ ਸਾਰਿਆਂ ਲਈ ਕਿਸੇ ਪ੍ਰੇਰਣਾ ਤੋਂ ਘੱਟ ਨਹੀਂ”ਪੀਐਮ ਮੋਦੀ ਨੇ ਐਲਕੇ ਅਡਵਾਨੀ ਨੂੰ ਮਿਲਦੇ ਹੋਏ ਉਨ੍ਹਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ।ਨਰੇਂਦਰ ਮੋਦੀ ਤੇ ਅਮਿਤ ਸ਼ਾਹ ਭਾਜਪਾ ਦੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ ਨੂੰ ਵੀ ਮਿਲੇ।ਇਸ ਮੁਲਾਕਾਤ ਦੌਰਾਨ ਪੀਐਮ ਮੋਦੀ, ਜੋਸ਼ੀ ਦੇ ਹੱਥੋਂ ਮਿਠਾਈ ਖਾਂਦੇ ਤੇ ਉਨ੍ਹਾਂ ਨੂੰ ਗੱਲ ਲਾਉਂਦੇ ਨਜ਼ਰ ਆਏ।

Related posts

ਸੁਖਬੀਰ ਬਾਦਲ ਬੋਲੇ- ਸਰਕਾਰਾਂ ਪੈਸੇ ਦੇ ਕੇ ਕਰਵਾਉਂਦੀਆਂ ਹਨ ਐਗਜ਼ਿਟ ਪੋਲ, ਮੁਕੰਮਲ ਪਾਬੰਦੀ ਲਾਵੇ ਚੋਣ ਕਮਿਸ਼ਨ

On Punjab

ਬੀਬੀਐੱਮਬੀ ਦੀ ਮੀਟਿੰਗ ਤੋਂ ਦੂਰ ਰਹੇਗਾ ਪੰਜਾਬ

On Punjab

Bhagwant Mann Marriage LIVE:ਡਾ. ਗੁਰਪ੍ਰੀਤ ਕੌਰ ਬਣੀ ਭਗਵੰਤ ਮਾਨ ਦੀ ਸ਼ਰੀਕ-ਏ-ਹਯਾਤ, ਕੀਤੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ

On Punjab