PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਤਾਰਾਂ ਦਿਨਾਂ ਬਾਅਦ ਚੋਣਾਂ ਦੇ ਅੰਕੜੇ ਜਾਰੀ

ਚੰਡੀਗੜ੍ਹ- ਰਾਜ ਚੋਣ ਕਮਿਸ਼ਨ ਨੇ ਪੰਜਾਬ ਵਿੱਚ ਹੋਈਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵੋਟ ਸ਼ੇਅਰ ਦੇ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ 38.16 ਫੀਸਦੀ ਵੋਟਾਂ ਹਾਸਲ ਕਰ ਕੇ ਬਾਜ਼ੀ ਮਾਰੀ ਹੈ। ਦੂਜੇ ਪਾਸੇ ਕਾਂਗਰਸ ਨੂੰ 27.14 ਫੀਸਦੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 22.52 ਫੀਸਦੀ ਵੋਟਾਂ ਮਿਲੀਆਂ ਹਨ। ਚੋਣ ਕਮਿਸ਼ਨ ਵੱਲੋਂ ਪਹਿਲੀ ਜਨਵਰੀ ਨੂੰ ਜਾਰੀ ਵੇਰਵਿਆਂ ਮੁਤਾਬਕ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਕੁੱਲ 58.09 ਲੱਖ ਯੋਗ ਵੋਟਾਂ ਦੀ ਗਿਣਤੀ ਹੋਈ। ਇਨ੍ਹਾਂ ’ਚੋਂ ‘ਆਪ’ ਨੂੰ 22.17 ਲੱਖ ਅਤੇ ਕਾਂਗਰਸ ਨੂੰ 15.77 ਲੱਖ ਵੋਟਾਂ ਪ੍ਰਾਪਤ ਹੋਈਆਂ। ਭਾਜਪਾ ਨੂੰ 6.39 ਫੀਸਦੀ ਅਤੇ ਬਸਪਾ ਨੂੰ 1.46 ਫੀਸਦੀ ਵੋਟਾਂ ਮਿਲੀਆਂ। ਆਜ਼ਾਦ ਉਮੀਦਵਾਰਾਂ ਦੇ ਹਿੱਸੇ 3.68 ਫੀਸਦੀ ਵੋਟਾਂ ਆਈਆਂ; 0.62 ਫੀਸਦੀ ਵੋਟਰਾਂ ਨੇ ‘ਨੋਟਾ’ ਦਾ ਬਟਨ ਦਬਾਇਆ। ਹਾਕਮ ਧਿਰ ਨੂੰ ਜਿੱਥੇ 38.16 ਫ਼ੀਸਦੀ ਵੋਟਾਂ ਮਿਲੀਆਂ, ਉਥੇ ਹੀ ਸਾਰੀਆਂ ਵਿਰੋਧੀ ਧਿਰਾਂ ਨੂੰ ਕੁੱਲ 61.19 ਫ਼ੀਸਦੀ ਵੋਟਾਂ ਪਈਆਂ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਵੋਟ ਪ੍ਰਤੀਸ਼ਤਤਾ ਇਕੱਠੀ ਕਰਕੇ ਦੇਖੀਏ ਤਾਂ 28.91 ਫ਼ੀਸਦੀ ਬਣਦਾ ਹੈ, ਜੋ ਕਾਂਗਰਸ ਤੋਂ ਮਾਮੂਲੀ ਵੱਧ ਹੈ।

ਪੰਚਾਇਤ ਸਮਿਤੀ ਚੋਣਾਂ ਦੇ ਕੁੱਲ ਹਲਕੇ 2835 ਹਲਕੇ ਸਨ, ਜਿਸ ਲਈ ਕੁੱਲ 56.63 ਲੱਖ ਯੋਗ ਵੋਟਾਂ ਪਈਆਂ। ਇਨ੍ਹਾਂ ’ਚੋਂ 21.33 ਲੱਖ ਆਮ ਆਦਮੀ ਪਾਰਟੀ ਨੂੰ ਅਤੇ 15.71 ਲੱਖ ਵੋਟਾਂ ਕਾਂਗਰਸ ਨੂੰ ਮਿਲੀਆਂ ਸਨ। ਵੋਟ ਸ਼ੇਅਰ ਦੇਖੀਏ ਤਾਂ ਪੰਚਾਇਤ ਸਮਿਤੀ ਚੋਣ ’ਚ ਆਮ ਆਦਮੀ ਪਾਰਟੀ ਨੂੰ 37.66 ਫ਼ੀਸਦੀ, ਕਾਂਗਰਸ ਨੂੰ 27.74, ਸ਼੍ਰੋਮਣੀ ਅਕਾਲੀ ਦਲ ਨੂੰ 20.33, ਭਾਜਪਾ ਨੂੰ 6.41, ਬਸਪਾ ਨੂੰ 1.32, ਸੀ ਪੀ ਆਈ ਨੂੰ 0.017 ਅਤੇ ਨੋਟਾ ਨੂੰ 0.52 ਫ਼ੀਸਦੀ ਵੋਟਾਂ ਮਿਲੀਆਂ।

ਸਮਿਤੀ ਚੋਣ ’ਚ ਹਾਕਮ ਧਿਰ ਨੂੰ 37.66 ਫ਼ੀਸਦੀ ਵੋਟ ਸ਼ੇਅਰ ਮਿਲਿਆ ਹੈ; ਸਾਰੀਆਂ ਵਿਰੋਧੀ ਧਿਰਾਂ ਨੂੰ 61.76 ਫ਼ੀਸਦੀ ਵੋਟ ਸ਼ੇਅਰ ਹਾਸਲ ਹੋਇਆ ਹੈ। ਸਮਿਤੀ ਚੋਣਾਂ ’ਚ ‘ਆਪ’ ਨੇ ਕੁੱਲ 1529 ਜ਼ੋਨਾਂ, ਕਾਂਗਰਸ ਨੇ 611 ਜ਼ੋਨਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੇ 449 ਜ਼ੋਨਾਂ ’ਤੇ ਜਿੱਤ ਹਾਸਲ ਕੀਤੀ। ਪਰਿਸ਼ਦ ਚੋਣਾਂ ’ਚ ਆਮ ਆਦਮੀ ਪਾਰਟੀ ਨੇ 218 ਜ਼ੋਨਾਂ, ਕਾਂਗਰਸ ਨੇ 62, ਸ਼੍ਰੋਮਣੀ ਅਕਾਲੀ ਦਲ ਨੇ 46 ਅਤੇ ਭਾਜਪਾ ਨੇ ਤਿੰਨ ਜ਼ੋਨਾਂ ’ਤੇ ਜਿੱਤ ਹਾਸਲ ਕੀਤੀ ਸੀ। ਪਰਿਸ਼ਦ ਅਤੇ ਸਮਿਤੀ ਚੋਣਾਂ ’ਚ ਕਰੀਬ 4.04 ਲੱਖ ਰੱਦ ਵੀ ਹੋਈਆਂ।

Related posts

Assemble Election 2022 : ਹਿਮਾਚਲ ਤੇ ਗੁਜਰਾਤ ‘ਚ ਕਿਸਦੀ ਬਣੇਗੀ ਸਰਕਾਰ, ਥੋੜ੍ਹੀ ਦੇਰ ‘ਚ ਜਾਰੀ ਹੋਣਗੇ ਐਗਜ਼ਿਟ ਪੋਲ

On Punjab

Ram Rahim Family ID : ਪਤਨੀ, ਮਾਤਾ-ਪਿਤਾ ਦਾ ਨਾਂ ਗ਼ਾਇਬ, ਹਨੀਪ੍ਰੀਤ ਦਾ ਨਾਂ ਜੋੜਿਆ, ਵਾਇਰਲ ਹੋਈ ਆਈਡੀ

On Punjab

UN ਦੀ ਅਪੀਲ- ਸਾਰੇ ਦੇਸ਼ ਸਜ਼ਾ-ਏ-ਮੌਤ ‘ਤੇ ਰੋਕ ਲਗਾਉਣ

On Punjab