PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਇੰਡੋਨੇਸ਼ੀਆ ’ਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ 16 ਲੋਕਾਂ ਦੀ ਮੌਤ; ਕਈ ਲਾਪਤਾ

ਇੰਡੋਨੇਸ਼ੀਆ- ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਸੂਬੇ ਵਿੱਚ ਭਾਰੀ ਮੀਂਹ ਕਾਰਨ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ, ਜਿਸ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ। ਕੌਮੀਂ ਆਫ਼ਤ ਪ੍ਰਬੰਧਨ ਏਜੰਸੀ ਅਨੁਸਾਰ, ਕਈ ਦਿਨਾਂ ਤੋਂ ਹੋ ਰਹੇ ਮਾਨਸੂਨੀ ਮੀਂਹ ਕਾਰਨ ਸੋਮਵਾਰ ਸਵੇਰੇ ਦਰਿਆਵਾਂ ਦੇ ਬੰਨ੍ਹ ਟੁੱਟ ਗਏ, ਜਿਸ ਨਾਲ ਚਿੱਕੜ, ਪੱਥਰਾਂ ਅਤੇ ਮਲਬੇ ਨਾਲ ਭਰਿਆ ਤੇਜ਼ ਪਾਣੀ ਦਾ ਵਹਾਅ ਰਿਹਾਇਸ਼ੀ ਇਲਾਕਿਆਂ ਵਿੱਚ ਵੜ ਗਿਆ।

ਇਸ ਕੁਦਰਤੀ ਆਫ਼ਤ ਵਿੱਚ ਕਈ ਘਰ ਪੂਰੀ ਤਰ੍ਹਾਂ ਰੁੜ੍ਹ ਗਏ ਅਤੇ 140 ਤੋਂ ਵੱਧ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਹੜ੍ਹ ਕਾਰਨ 680 ਤੋਂ ਵੱਧ ਲੋਕਾਂ ਨੂੰ ਚਰਚਾਂ ਅਤੇ ਜਨਤਕ ਇਮਾਰਤਾਂ ਵਿੱਚ ਬਣਾਏ ਗਏ ਆਰਜ਼ੀ ਰੈਣ-ਬਸੇਰਿਆਂ ਵਿੱਚ ਸ਼ਰਨ ਲੈਣੀ ਪਈ ਹੈ। ਪੁਲੀਸ ਅਤੇ ਫੌਜ ਦੀ ਮਦਦ ਨਾਲ ਬਚਾਅ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ, ਹਾਲਾਂਕਿ ਖ਼ਰਾਬ ਸੜਕਾਂ ਅਤੇ ਸੰਚਾਰ ਸੇਵਾਵਾਂ ਠੱਪ ਹੋਣ ਕਾਰਨ ਰਾਹਤ ਕਾਰਜਾਂ ਵਿੱਚ ਮੁਸ਼ਕਲਾਂ ਆ ਰਹੀਆਂ ਹਨ।

ਸਥਾਨਕ ਪ੍ਰਸ਼ਾਸਨ ਨੇ ਪ੍ਰਭਾਵਿਤ ਖੇਤਰਾਂ ਵਿੱਚ 14 ਦਿਨਾਂ ਦੀ ਐਮਰਜੈਂਸੀ ਦਾ ਐਲਾਨ ਕੀਤਾ ਹੈ ਤਾਂ ਜੋ ਮਦਦ ਅਤੇ ਬੁਨਿਆਦੀ ਢਾਂਚੇ ਦੀ ਮੁਰੰਮਤ ਦੇ ਕੰਮ ਨੂੰ ਤੇਜ਼ ਕੀਤਾ ਜਾ ਸਕੇ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਜੇ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਜ਼ਮੀਨ ਖਿਸਕਣ ਅਤੇ ਹੋਰ ਹੜ੍ਹਾਂ ਦਾ ਖ਼ਤਰਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਸੰਬਰ ਵਿੱਚ ਸੁਮਾਤਰਾ ਟਾਪੂ ’ਤੇ ਆਏ ਹੜ੍ਹਾਂ ਨੇ ਵੀ ਭਾਰੀ ਜਾਨੀ-ਮਾਲੀ ਨੁਕਸਾਨ ਕੀਤਾ ਸੀ।

Related posts

ਪਾਕਿ ਵੱਲੋਂ ਸਿੱਖ ਕੁੜੀ ਦਾ ਜਬਰਨ ਧਰਮ ਬਦਲਣ ਦਾ ਮਾਮਲਾ, ਅੱਠ ਲੋਕ ਗ੍ਰਿਫ਼ਤਾਰ

On Punjab

ਜੀਐਸਟੀ ਦੇ 2024-25 ਵਿੱਚ ਰਿਕਾਰਡ 22.08 ਲੱਖ ਕਰੋੜ ਰੁਪਏ ਜੁਟਾਏ

On Punjab

ਅਮਰੀਕਾ ‘ਚ ਭਾਰਤੀ ਔਰਤ ਦਾ ਸ਼ਰਮਨਾਕ ਕਾਰਾ, ਨੌਂ ਸਾਲਾ ਧੀ ਦਾ ਕਤਲ

On Punjab