PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਸਾਮ ’ਚ 5.1 ਤੀਬਰਤਾ ਦਾ ਜ਼ਬਰਦਸਤ ਭੂਚਾਲ; ਦੋ ਲੋਕ ਜ਼ਖਮੀ

ਗੁਹਾਟੀ- ਅੱਜ ਤੜਕੇ ਮੱਧ ਅਸਾਮ ਵਿੱਚ 5.1 ਤੀਬਰਤਾ ਦੇ ਭੂਚਾਲ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਅਨੁਸਾਰ ਇਹ ਭੂਚਾਲ ਸਵੇਰੇ 4:17 ਵਜੇ ਆਇਆ, ਜਿਸਦਾ ਕੇਂਦਰ ਮੋਰੀਗਾਂਓ ਜ਼ਿਲ੍ਹੇ ਵਿੱਚ ਜ਼ਮੀਨ ਤੋਂ 50 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਖੁੱਲ੍ਹੇ ਮੈਦਾਨਾਂ ਵੱਲ ਭੱਜਣ ਲੱਗੇ। ਇਸ ਭੱਜ-ਦੌੜ ਦੌਰਾਨ ਮੋਰੀਗਾਂਓ ਦੇ ਨਾ ਦਲਬੋਰੀ ਪਿੰਡ ਦੀ 80 ਸਾਲਾ ਬਜ਼ੁਰਗ ਮਹਿਲਾ ਜੋਇਮਤੀ ਦੇਵਰੀ ਅਤੇ ਮਨੋਜ ਕੁਮਾਰ ਨਾਮੀ ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਸ ਭੂਚਾਲ ਦਾ ਅਸਰ ਸਿਰਫ਼ ਅਸਾਮ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਪੂਰੇ ਉੱਤਰ-ਪੂਰਬੀ ਭਾਰਤ ਸਮੇਤ ਅਰੁਣਾਚਲ ਪ੍ਰਦੇਸ਼, ਮੇਘਾਲਿਆ, ਨਾਗਾਲੈਂਡ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ। ਗੁਆਂਢੀ ਦੇਸ਼ਾਂ ਭੂਟਾਨ, ਚੀਨ ਅਤੇ ਬੰਗਲਾਦੇਸ਼ ਵਿੱਚ ਵੀ ਧਰਤੀ ਹਿੱਲਣ ਦੀਆਂ ਖ਼ਬਰਾਂ ਹਨ। ਹਾਲਾਂਕਿ ਪ੍ਰਸ਼ਾਸਨ ਮੁਤਾਬਕ ਕਿਸੇ ਵੱਡੇ ਜਾਨੀ-ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ, ਪਰ ਮੋਰੀਗਾਂਓ ਅਤੇ ਨਾਗਾਂਓ ਜ਼ਿਲ੍ਹਿਆਂ ਦੇ ਕੁਝ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਜ਼ਰੂਰ ਦੇਖੀਆਂ ਗਈਆਂ ਹਨ। ਉੱਤਰ-ਪੂਰਬੀ ਖੇਤਰ ਦੇ ਉੱਚ ਜੋਖਮ ਵਾਲੇ ਸੀਸਮਿਕ ਜ਼ੋਨ ਵਿੱਚ ਹੋਣ ਕਾਰਨ ਇੱਥੇ ਅਕਸਰ ਅਜਿਹੇ ਭੂਚਾਲ ਆਉਂਦੇ ਰਹਿੰਦੇ ਹਨ।

Related posts

ਅਯੁੱਧਿਆ ਵਿੱਚ ਸੁਰੱਖਿਆ ਸਬੰਧੀ ਕੀਤੇ ਗਏ ਪੁਖਤਾ ਪ੍ਰਬੰਧ

On Punjab

ਕੇਜਰੀਵਾਲ ਦੀ ਪਦਯਾਤਰਾ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ, ਦਸੰਬਰ ਤਕ ਰਹੇਗੀ ਜਾਰੀ; ਸੰਜੇ ਸਿੰਘ ਨੇ ਦੱਸੀ ਯੋਜਨਾ ਉਨ੍ਹਾਂ ਕਿਹਾ ਕਿ ਭਾਜਪਾ ਵਾਲਿਆਂ ਨੇ ਮੁਫ਼ਤ ਬਿਜਲੀ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ, ਮੁਹੱਲਾ ਕਲੀਨਿਕ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਸੀਸੀਟੀਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਬੱਸ ਮਾਰਸ਼ਲ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਕੇਜਰੀਵਾਲ ਨੇ ਸਖ਼ਤ ਸੰਘਰਸ਼ ਕੀਤਾ ਤੇ ਦਿੱਲੀ ਵਿੱਚ ਹਰ ਕੰਮ ਕਰਵਾ ਦਿੱਤਾ।

On Punjab

ਹਰਸਿਮਰਤ ਬਾਦਲ ਨੇ ਆਪਣੇ ‘ਮਿਸ਼ਨ ਕਸ਼ਮੀਰ’ ਦਾ ਕੀਤਾ ਖ਼ੁਲਾਸਾ

On Punjab