PreetNama
ਫਿਲਮ-ਸੰਸਾਰ/Filmy

‘ਕਲੰਕ’ ਮਗਰੋਂ ‘ਸੜਕ’ ‘ਤੇ ਆਈ ਆਲਿਆ ਭੱਟ, ਭੈਣ ਪੂਜਾ ਨੇ ਦਿੱਤੀ ਜਾਣਕਾਰੀ

ਮੁੰਬਈ: ‘ਕਲੰਕ’ ਦੀ ਨਾਕਾਮਯਾਬੀ ਤੋਂ ਬਾਅਦ ਆਲਿਆ ਭੱਟ ਨੇ ‘ਸੜਕ-2’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਆਲਿਆ ਨੇ ਆਪਣੀ ਇਸ ਫ਼ਿਲਮ ਦੀ ਸ਼ੂਟਿੰਗ ਪੂਰੇ ਉਤਸ਼ਾਹ ਨਾਲ ਸ਼ੁਰੂ ਕੀਤੀ ਹੈ। ਜਿਵੇਂ ਹੀ ਉਸ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ, ਉਸ ਦੀ ਭੈਣ ਪੂਜਾ ਭੱਟ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਫੋਟੋ ਦੇ ਨਾਲ ਕੈਪਸ਼ਨ ਦੇ ਕੇ ਸ਼ੇਅਰ ਕੀਤੀ।ਸੋਸ਼ਲ ਮੀਡੀਆ ‘ਤੇ ਆਲਿਆ ਭੱਟ ਦੀ ਇਹ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕੁਝ ਘੰਟੇ ਪਹਿਲਾਂ ਸ਼ੇਅਰ ਕੀਤੀ ਇਸ ਤਸਵੀਰ ਨੂੰ ਹੁਣ ਤਕ ਹਜ਼ਾਰਾਂ ਲਾਈਕ ਤੇ ਕੁਮੈਂਟ ਮਿਲ ਚੁੱਕੇ ਹਨ। ਫ਼ਿਲਮ ‘ਸੜਕ-2’ ‘ਚ ਆਲਿਆ ਭੱਟ ਤੋਂ ਇਲਾਵਾ ਪੂਜਾ ਭੱਟ, ਆਦਿੱਤਿਆ ਰਾਏ ਕਪੂਰ ਤੇ ਸੰਜੇ ਦੱਤ ਦਮਦਾਰ ਕਿਰਦਾਰ ‘ਚ ਨਜ਼ਰ ਆਉਣਗੇ।

ਇਹ ਫ਼ਿਲਮ 1991 ‘ਚ ਆਈ ਫ਼ਿਲਮ ‘ਸੜਕ’ ਦਾ ਸੀਕੂਅਲ ਹੈ। ਇਸ ‘ਚ ਪੂਜਾ ਭੱਟ ਤੇ ਸੰਜੇ ਦੱਤ ਲੀਡ ਰੋਲ ‘ਚ ਸੀ। ਹੁਣ ਇਸ ਦੇ ਸੀਕੁਅਲ ‘ਚ ਪਹਿਲੀ ਵਾਰ ਆਲਿਆ ਆਪਣੀ ਭੈਣ ਨਾਲ ਨਜ਼ਰ ਆਵੇਗੀ। ਇਸ ਨਾਲ ਉਹ ਪਹਿਲੀ ਵਾਰ ਹੋਮ ਪ੍ਰੋਡਕਸ਼ਨ ‘ਚ ਕੰਮ ਕਰੇਗੀ।

‘ਸੜਕ-2’ ਦਾ ਡਾਇਰੈਕਸ਼ਨ ਤੇ ਪ੍ਰੋਡਕਸ਼ਨ ਮਹੇਸ਼ ਭੱਟ ਕਰ ਰਹੇ ਹਨ। ਫ਼ਿਲਮ ਅਗਲੇ ਸਾਲ 10 ਜੁਲਾਈ ਨੂੰ ਰਿਲੀਜ਼ ਹੈ। ਇਸ ਦੇ ਨਾਲ ਹੀ ਆਲਿਆ ਕੋਲ ਫ਼ਿਲਮਾਂ ਦੀ ਲੰਬੀ ਕਤਾਰ ਹੈ। ਉਹ ਜਲਦੀ ਹੀ ਫ਼ਿਲਮ ‘ਬ੍ਰਹਮਾਸਤਰ’, ‘ਤਖ਼ਤ’ ਤੇ ਸਲਮਾਨ ਨਾਲ ‘ਇੰਸ਼ਾਅੱਲ੍ਹਾ’ ‘ਚ ਨਜ਼ਰ ਆਵੇਗੀ।

Related posts

ਅੱਲੂ ਅਰਜੁਨ ਕੇਸ: ਜ਼ਮਾਨਤ ਤੋਂ ਬਾਅਦ ਵੀ ਵਧ ਸਕਦੀਆਂ ਹਨ ਅੱਲੂ ਅਰਜੁਨ ਦੀਆਂ ਮੁਸ਼ਕਿਲਾਂ, ਸੰਧਿਆ ਥੀਏਟਰ ‘ਚ ਹਫ਼ੜਾ-ਦਫ਼ੜੀ ‘ਚ ਜ਼ਖ਼ਮੀ 8 ਸਾਲ ਦੇ ਬੱਚੇ ਦੀ ਹਾਲਤ ਨਾਜ਼ੁਕ

On Punjab

ਕੰਗਨਾ ਰਨੌਤ ਚੁੱਕੀ ਬੰਦੂਕ, ਫ਼ਿਲਮ ਦਾ ‘ਧਾਕੜ’ ਦਾ ਟੀਜ਼ਰ ਰਿਲੀਜ਼

On Punjab

Sapna Choudhary ਦੀ ਮੌਤ ਦੀ ਖ਼ਬਰ ਦੌਰਾਨ ਵਾਇਰਲ ਹੋਈ ਇਹ ਵੀਡੀਓ, ਦੇਖੀ ਜਾ ਰਹੀ ਵਾਰ-ਵਾਰ

On Punjab