PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਾਰਤੀ ਮਹਿਲਾ ਟੀਮ ਨੇ ਕਬੱਡੀ ਵਿਸ਼ਵ ਕੱਪ ਖਿਤਾਬ ਜਿੱਤਿਆ

ਨਵੀਂ ਦਿੱਲੀ- ਇੱਥੇ ਮਹਿਲਾ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੈਚ ਵਿਚ ਅੱਜ ਭਾਰਤੀ ਟੀਮ ਨੇ ਚੀਨੀ ਤੈਪੇਈ ਨੂੰ 35-28 ਨਾਲ ਹਰਾਇਆ। ਭਾਰਤੀ ਟੀਮ ਨੇ ਵਿਸ਼ਵ ਕੱਪ ਦਾ ਖਿਤਾਬ ਲਗਾਤਾਰ ਦੂਜੀ ਵਾਰ ਹਾਸਲ ਕੀਤਾ ਹੈ। ਭਾਰਤੀ ਟੀਮ ਨੇ ਇਸ ਮੌਕੇ ਚੀਨੀ ਤੈਪੇਈ ਨੂੰ 35-28 ਨਾਲ ਹਰਾਇਆ। ਇਸ ਟੂਰਨਾਮੈਂਟ ਵਿੱਚ ਕੁੱਲ 11 ਦੇਸ਼ਾਂ ਨੇ ਹਿੱਸਾ ਲਿਆ ਸੀ। ਪਹਿਲਾਂ ਇਸ ਮੁਕਾਬਲੇ ਵਿਚ ਘੱਟ ਟੀਮਾਂ ਹਿੱਸਾ ਲੈਂਦੀਆਂ ਸਨ ਪਰ ਮਹਿਲਾ ਕਬੱਡੀ ਵਿੱਚ ਖਿਡਾਰੀਆਂ ਦੀ ਰੁਚੀ ਦਿਨੋ-ਦਿਨ ਵਧ ਰਹੀ ਹੈ।

ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਪੋਸਟ ਪਾਉਂਦਿਆਂ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ, ‘ਭਾਰਤੀ ਮਹਿਲਾ ਕਬੱਡੀ ਟੀਮ ਨੇ ਵਿਸ਼ਵ ਕੱਪ 2025 ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਭਾਰਤੀ ਟੀਮ ਨੇ ਜ਼ਬਰਦਸਤ ਖੇਡ ਦਿਖਾਈ ਤੇ ਉਨ੍ਹਾਂ ਦੀ ਜਿੱਤ ਨਾਲ ਨੌਜਵਾਨ ਖਿਡਾਰੀਆਂ ਨੂੰ ਕਬੱਡੀ ਖੇਡਣ ਤੇ ਵੱਡੇ ਸੁਫਨੇ ਦੇਖਣ ਤੇ ਵੱਡੇ ਟੀਚੇ ਹਾਸਲ ਕਰਨ ਦੀ ਪ੍ਰੇਰਨਾ ਮਿਲੇਗੀ।

ਉਨ੍ਹਾਂ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਨੇ ਦਿਖਾ ਦਿੱਤਾ ਹੈ ਕਿ ਭਾਰਤ ਵਾਸੀਆਂ ਵਿਚ ਖੇਡਾਂ ਪ੍ਰਤੀ ਜਨੂੰਨ ਸਿਖਰ ’ਤੇ ਹੈ। ਭਾਰਤੀ ਟੀਮ ਨੂੰ ਵਧਾਈਆਂ। ਭਾਰਤ ਨੇ ਲੀਗ ਮੁਕਾਬਲੇ ਵਿਚ ਥਾਈਲੈਂਡ, ਬੰਗਲਾਦੇਸ਼, ਜਰਮਨੀ ਤੇ ਯੂਗਾਂਡਾ ਨੂੰ ਹਰਾਇਆ। ਭਾਰਤੀ ਟੀਮ ਨੇ ਮਾਰਚ ਵਿਚ ਏਸ਼ਿਆਈ ਚੈਂਪੀਅਨਸ਼ਿਪ ਜਿੱਤੀ ਸੀ ਤੇ ਇਹ ਭਾਰਤ ਦਾ ਦੂਜਾ ਵੱਡਾ ਖਿਤਾਬ ਹੈ।

Related posts

ਵਿਦੇਸ਼ੀ ਹੋਟਲ ‘ਚੋਂ ਭਾਰਤੀ ਪਰਿਵਾਰ ਨੇ ਚੋਰੀ ਕੀਤੀ ਸਾਰੀਆਂ ਚੀਜ਼ਾਂ, ਫੜੇ ਜਾਂਦਿਆਂ ਦੀ ਵੀਡੀਓ ਵਾਇਰਲ

On Punjab

ਨੀਤਾ ਅੰਬਾਨੀ ਨੂੰ BHU ਦਾ ਵਿਜ਼ਿਟਿੰਗ ਪ੍ਰੋਫੈਸਰ ਬਣਾਉਣ ਦਾ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਨੇ ਕੀਤਾ ਖੰਡਨ

On Punjab

ਜ਼ੀਰਕਪੁਰ ਫਲਾਈਓਵਰ ’ਤੇ ਸੈਲਾਨੀ ਬੱਸ ਸੜ ਕੇ ਸੁਆਹ

On Punjab