58.82 F
New York, US
October 31, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਾਂਗਰਸ-ਆਰਜੇਡੀ ਨੇ ‘ਛਠੀ ਮਈਆ’ ਦਾ ਨਿਰਾਦਰ ਕੀਤਾ, ਬਿਹਾਰ ਦੇ ਲੋਕ ਮੁਆਫ਼ ਨਹੀਂ ਕਰਨਗੇ

ਬਿਹਾਰ-  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਕਾਂਗਰਸ ਤੇ ਆਰਜੇਡੀ ਬਿਹਾਰ ਚੋਣਾਂ ਵਿਚ ਵੋਟਾਂ ਲਈ ‘ਛਠੀ ਮਈਆ’ ਦਾ ਨਿਰਾਦਰ ਕਰ ਰਹੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਤੇ ਆਰਜੇਡੀ ਆਗੂਆਂ ਲਈ ਛੱਠ ਪੂਜਾ ਮਹਿਜ਼ ਇਕ ਡਰਾਮਾ ਹੈ ਅਤੇ ਬਿਹਾਰ ਦੇ ਲੋਕ ਸਾਲਾਂਬੱਧੀ ਇਸ ‘ਨਿਰਾਦਰ’ ਨੂੰ ਨਹੀਂ ਭੁੱਲਣਗੇ ਤੇ ਨਾ ਹੀ ਉਨ੍ਹਾਂ ਨੂੰ ਮੁਆਫ਼ ਕਰਨਗੇ। ਉਨ੍ਹਾਂ ਦੂਜੇ ਰਾਜਾਂ ਵਿੱਚ ਬਿਹਾਰ ਦੇ ਲੋਕਾਂ ਦਾ ਅਪਮਾਨ ਕਰਨ ਲਈ ਵੀ ਕਾਂਗਰਸ ਨੂੰ ਘੇਰਿਆ।

ਮੋਦੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ 2022 ਦੇ ਇਕ ਬਿਆਨ ਨੂੰ ਯਾਦ ਕੀਤਾ, ਜਿੱਥੇ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਨੀ ਵੱਲੋਂ ਬਿਹਾਰੀ ਲੋਕਾਂ ਦੇ ਅਪਮਾਨ ਦੇ ਬਾਵਜੂਦ, ਪ੍ਰਿਯੰਕਾ ਗਾਂਧੀ ਉਸ ਮੌਕੇ ਮੁਸਕਰਾ ਰਹੀ ਸੀ। ਗੌਰਤਲਬ ਹੈ ਕਿ 2022 ਦੀਆਂ ਚੋਣਾਂ ਮੌਕੇ ਪੰਜਾਬ ਵਿੱਚ ਚੋਣ ਪ੍ਰਚਾਰ ਸਮਾਗਮ ਦੌਰਾਨ ਚੰਨੀ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਭਈਆਂ ਨੂੰ ਰਾਜ ਵਿੱਚ ਦਾਖਲ ਨਾ ਹੋਣ ਦੇਣ। ਜਦੋਂ ਚੰਨੀ ਨੇ ਇਹ ਟਿੱਪਣੀਆਂ ਕੀਤੀਆਂ ਸਨ, ਤਾਂ ਪ੍ਰਿਯੰਕਾ ਗਾਂਧੀ ਵੀ ਉਨ੍ਹਾਂ ਦੇ ਨਾਲ ਖੜ੍ਹੀ ਸੀ। ਪ੍ਰਧਾਨ ਮੰਤਰੀ ਮੁਜ਼ੱਫ਼ਰਪੁਰ ਤੇ ਛਪਰਾ ਵਿਚ ਦੋ ਵੱਖੋ ਵੱਖਰੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।

ਪ੍ਰਧਾਨ ਮੰਤਰੀ ਨੇ ਮੁਜ਼ੱਫਰਪੁਰ ਵਿਚ ਕਿਹਾ, ‘‘ਛੱਠ ਪੂਜਾ ਤੋਂ ਬਾਅਦ ਇਹ ਮੇਰਾ ਬਿਹਾਰ ਦਾ ਪਹਿਲਾ ਦੌਰਾ ਹੈ। ਇਹ ਤਿਉਹਾਰ ਹੁਣ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਹ ਤਿਉਹਾਰ ਸਿਰਫ਼ ਸ਼ਰਧਾ ਲਈ ਹੀ ਨਹੀਂ ਸਗੋਂ ਸਮਾਨਤਾ ਲਈ ਵੀ ਹੈ, ਇਸੇ ਕਾਰਨ ਮੇਰੀ ਸਰਕਾਰ ਇਸ ਤਿਉਹਾਰ ਲਈ ਯੂਨੈਸਕੋ ਵਿਰਾਸਤੀ ਟੈਗ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।’’ ਸ੍ਰੀ ਮੋਦੀ ਨੇ ਕਿਸੇ ਆਗੂ ਦਾ ਨਾਮ ਲਏ ਬਗੈਰ ਕਿਹਾ, ‘‘ਮੈਂ ਯਾਤਰਾ ਦੌਰਾਨ ਛੱਠ ਦੇ ਗੀਤ ਸੁਣਦਾ ਹਾਂ। ਮੈਂ ਇੱਕ ਵਾਰ ਨਾਗਾਲੈਂਡ ਦੀ ਇੱਕ ਕੁੜੀ ਵੱਲੋਂ ਪੇਸ਼ ਕੀਤੇ ਗਏ ਇਨ੍ਹਾਂ ਗੀਤਾਂ ਵਿੱਚੋਂ ਇੱਕ ਨੂੰ ਸੁਣਨ ਲਈ ਪ੍ਰੇਰਿਤ ਹੋਇਆ ਸੀ। ਪਰ ਜਦੋਂ ਤੁਹਾਡਾ ਇਹ ਪੁੱਤਰ ਇਹ ਯਕੀਨੀ ਬਣਾਉਣ ਵਿੱਚ ਰੁੱਝਿਆ ਹੋਇਆ ਹੈ ਕਿ ਛੱਠ ਨੂੰ ਉਸ ਦਾ ਬਣਦਾ ਸਨਮਾਨ ਮਿਲੇ, ਤਾਂ ਕਾਂਗਰਸ-ਆਰਜੇਡੀ ਦੇ ਲੋਕ ਤਿਉਹਾਰ ਦਾ ਮਜ਼ਾਕ ਉਡਾ ਰਹੇ ਹਨ, ਇਸ ਨੂੰ ਇੱਕ ਡਰਾਮਾ, ਨੌਟੰਕੀ ਕਹਿ ਰਹੇ ਹਨ।’’

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਜ਼ਿਲ੍ਹੇ ਵਿੱਚ ਆਪਣੀ ਇੱਕ ਚੋਣ ਰੈਲੀ ਦੌਰਾਨ ਦੋਸ਼ ਲਗਾਇਆ ਸੀ ਕਿ ਪ੍ਰਧਾਨ ਮੰਤਰੀ ਨੇ ਛੱਠ ਪੂਜਾ ਮੌਕੇ ਦਿੱਲੀ ਵਿੱਚ ਯਮੁਨਾ ਵਿੱਚ ਡੁਬਕੀ ਲਗਾਉਣ ਦੀ ਯੋਜਨਾ ਬਣਾ ਕੇ ਇੱਕ ‘ਡਰਾਮਾ’ ਰਚਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਮੋਦੀ ਨੇ ਡੁਬਕੀ ਲਗਾਉਣ ਦੀ ਆਪਣੀ ਯੋਜਨਾ ਉਦੋਂ ਛੱਡ ਦਿੱਤੀ ਜਦੋਂ ਇਹ ਪਤਾ ਲੱਗਾ ਕਿ ਉਨ੍ਹਾਂ ਨੇ ਜਿਸ ਜਗ੍ਹਾ ਦੀ ਚੋਣ ਕੀਤੀ ਸੀ ਉਹ ਸਾਫ਼ ਪਾਈਪ ਵਾਲੇ ਪਾਣੀ ਨਾਲ ਬਣਿਆ ਇੱਕ ਛੱਪੜ ਸੀ, ਕਿਉਂਕਿ ਯਮੁਨਾ ਬਹੁਤ ਪ੍ਰਦੂਸ਼ਿਤ ਸੀ ਅਤੇ ਨਹਾਉਣ ਦੇ ਯੋਗ ਨਹੀਂ ਸੀ।

ਮੋਦੀ ਨੇ ਕਿਹਾ, ‘‘ਦੇਖੋ ਵੋਟਾਂ ਲਈ ਇਹ ਲੋਕ ਕਿਸ ਹੱਦ ਤੱਕ ਡਿੱਗ ਸਕਦੇ ਹਨ। ਇਹ ਛੱਠ ਦੇ ਤਿਉਹਾਰ ਦਾ ਅਪਮਾਨ ਹੈ ਜਿਸ ਨੂੰ ਬਿਹਾਰ ਸਦੀਆਂ ਤੱਕ ਨਹੀਂ ਭੁੱਲੇਗਾ।’’ ਉਨ੍ਹਾਂ ਦੋਸ਼ ਲਗਾਇਆ ਕਿ ਆਰਜੇਡੀ ਅਤੇ ਕਾਂਗਰਸ ਵਿਚਕਾਰ ਸਬੰਧ ਪਾਣੀ ਅਤੇ ਤੇਲ ਵਾਂਗ ਸਨ, ਅਤੇ ਉਹ ‘ਕਿਸੇ ਵੀ ਕੀਮਤ ’ਤੇ ਸੱਤਾ ਹਥਿਆਉਣ ਲਈ ਇਕੱਠੇ ਹੋਏ ਸਨ, ਤਾਂ ਜੋ ਉਹ ਬਿਹਾਰ ਨੂੰ ਲੁੱਟ ਸਕਣ।’’ ਉਨ੍ਹਾਂ ਦਾਅਵਾ ਕੀਤਾ ਕਿ ਦੋਵਾਂ ਪਾਰਟੀਆਂ ਦੇ ਆਗੂਆਂ ਦਰਮਿਆਨ ਝਗੜਿਆਂ ਬਾਰੇ ਰਾਜ ਭਰ ਤੋਂ ਰਿਪੋਰਟਾਂ ਆ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਸਾਰੇ ਸਰਵੇਖਣ ਦਰਸਾ ਰਹੇ ਹਨ ਕਿ ਆਰਜੇਡੀ ਦੀ ਅਗਵਾਈ ਵਾਲੇ ਗੱਠਜੋੜ ਨੂੰ ਵਿਧਾਨ ਸਭਾ ਚੋਣਾਂ ਵਿੱਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਵੇਗਾ, ਇਸ ਲਈ ਇਹ ‘ਗ਼ੈਰ-ਯਥਾਰਥਵਾਦੀ ਵਾਅਦੇ’ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਕੱਟਾ, ਕਰੂਰਤਾ, ਕਟੂਤਾ, ਕੁਸ਼ਾਸ਼ਨ ਤੇ ਭ੍ਰਿਸ਼ਟਾਚਾਰ’ ਬਿਹਾਰ ਵਿੱਚ ਆਰਜੇਡੀ ਦੇ ‘ਜੰਗਲ ਰਾਜ’ ਦੀਆਂ ਇਹ ਪੰਜ ਪਛਾਣਾਂ’ ਹਨ। ਸ੍ਰੀ ਮੋਦੀ ਨੇ ਸਵਾਲ ਕੀਤਾ ਕਿ ਜਿਨ੍ਹਾਂ ਨੇ ਰੇਲਵੇ ‘ਲੁੱਟ’ ਕੀਤੀ, ਕੀ ਉਹ ਬਿਹਾਰ ਵਿੱਚ ਸੰਪਰਕ ਵਿਕਸਤ ਕਰਨਗੇ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ‘ਜੰਗਲ ਰਾਜ’ ਦੌਰਾਨ ਆਰਜੇਡੀ ਦੇ ‘ਗੁੰਡੇ’ ਵਾਹਨਾਂ ਦੇ ਸ਼ੋਅਰੂਮਾਂ ਦੀ ‘ਲੁੱਟ’ ਕਰਦੇ ਸਨ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਬਿਹਾਰ ਵਿੱਚ ਆਰਜੇਡੀ ਦੇ ਸ਼ਾਸਨ ਦੌਰਾਨ ਅਗਵਾ ਦੇ 35,000-40,000 ਮਾਮਲੇ ਦਰਜ ਹੋਏ।

ਛਪਰਾ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਾਂਗਰਸ ’ਤੇ ਦੂਜੇ ਰਾਜਾਂ ਵਿੱਚ ਬਿਹਾਰ ਦੇ ਲੋਕਾਂ ਦਾ ਅਪਮਾਨ ਕਰਨ ਲਈ ਤਿੱਖਾ ਹਮਲਾ ਕੀਤਾ ਹੈ। ਇਸ ਮੌਕੇ ਉਨ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ 2022 ਦੇ ਬਿਆਨ ਨੂੰ ਯਾਦ ਕੀਤਾ, ਜਿੱਥੇ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸੀ।ਛਪਰਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ, ਬਿਹਾਰੀ ਲੋਕਾਂ ਦੇ ਅਪਮਾਨ ਦੇ ਬਾਵਜੂਦ, ਪ੍ਰਿਯੰਕਾ ਗਾਂਧੀ ਉਸ ਮੌਕੇ ਮੁਸਕਰਾ ਰਹੀ ਸੀ। ਗੌਰਤਲਬ ਹੈ ਕਿ 2022 ਵਿੱਚ ਪੰਜਾਬ ਵਿੱਚ ਇੱਕ ਚੋਣ ਪ੍ਰਚਾਰ ਸਮਾਗਮ ਦੌਰਾਨ ਚੰਨੀ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਭਈਆਂ ਨੂੰ ਰਾਜ ਵਿੱਚ ਦਾਖਲ ਨਾ ਹੋਣ ਦੇਣ। ਜਦੋਂ ਚੰਨੀ ਨੇ ਇਹ ਟਿੱਪਣੀਆਂ ਕੀਤੀਆਂ ਸਨ, ਤਾਂ ਪ੍ਰਿਯੰਕਾ ਗਾਂਧੀ ਵੀ ਉਨ੍ਹਾਂ ਦੇ ਨਾਲ ਖੜ੍ਹੀ ਸੀ।

ਪੀਐੱਮ ਮੋਦੀ ਨੇ ਕਿਹਾ, ‘‘ਦੋਸਤੋ, ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ — ਲਾਲਟੈਣ (ਆਰਜੇਡੀ), ਹੱਥ (ਕਾਂਗਰਸ), ਅਤੇ ਉਨ੍ਹਾਂ ਦੇ INDIA ਗਠਜੋੜ ਦੇ ਭਾਈਵਾਲਾਂ ਨੇ ਬਿਹਾਰ ਦਾ ਕਿਵੇਂ ਅਪਮਾਨ ਕੀਤਾ ਹੈ। ਪੰਜਾਬ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਨੇ ਖੁੱਲ੍ਹੇਆਮ ਐਲਾਨ ਕੀਤਾ ਕਿ ਬਿਹਾਰ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਸ ਨੇ ਇਹ ਬਿਆਨ ਇੱਕ ਜਨਤਕ ਭਾਸ਼ਣ ਦੌਰਾਨ ਦਿੱਤਾ ਸੀ। ਉਸ ਸਮੇਂ, ਸਟੇਜ ‘ਤੇ, ਗਾਂਧੀ ਪਰਿਵਾਰ ਦੀ ਇੱਕ ਧੀ, ਜੋ ਅੱਜਕੱਲ੍ਹ ਸੰਸਦ ਵਿੱਚ ਬੈਠਦੀ ਹੈ, ਇਸ ‘ਤੇ ਖੁਸ਼ੀ ਨਾਲ ਤਾੜੀਆਂ ਮਾਰ ਰਹੀ ਸੀ।’’

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਹੋਰ INDIA ਗਠਜੋੜ ਦੀਆਂ ਪਾਰਟੀਆਂ ਆਪਣੇ-ਆਪਣੇ ਰਾਜਾਂ ਵਿੱਚ ਬਿਹਾਰੀ ਲੋਕਾਂ ਦਾ ਅਪਮਾਨ ਕਰਦੀਆਂ ਹਨ, ਜਿਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਬਿਹਾਰ ਵਿੱਚ ਹੀ ਚੋਣ ਪ੍ਰਚਾਰ ਲਈ ਬੁਲਾਇਆ। ਉਨ੍ਹਾਂ ਇਸ ਨੂੰ ਕਾਂਗਰਸ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਦੱਸਿਆ, ਤਾਂ ਜੋ ਬਿਹਾਰ ਵਿੱਚ ਆਰਜੇਡੀ ਨੂੰ ਨੁਕਸਾਨ ਹੋ ਸਕੇ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਤਿਲੰਗਾਨਾ ਅਤੇ ਕਰਨਾਟਕ ਵਿੱਚ ਕਾਂਗਰਸ ਦੇ ਆਗੂ ਬਿਹਾਰ ਦੇ ਲੋਕਾਂ ਦਾ ਅਪਮਾਨ ਕਰਦੇ ਹਨ ਅਤੇ ਤਾਮਿਲਨਾਡੂ ਵਿੱਚ ਡੀਐਮਕੇ ਬਿਹਾਰ ਦੇ ਮਿਹਨਤੀ ਲੋਕਾਂ ਨਾਲ ਦੁਰਵਿਵਹਾਰ ਕਰਦੀ ਹੈ। ਇਸ ਸਭ ਦੇ ਬਾਵਜੂਦ ਬਿਹਾਰ ਵਿੱਚ ਆਰਜੇਡੀ ਚੁੱਪ ਰਹਿੰਦੀ ਹੈ ਜਿਵੇਂ ਕਿ ਬੋਲਣ ਤੋਂ ਅਸਮਰੱਥ ਹੋਵੇ।’’

ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਬਿਹਾਰ ਦੇ ਲੋਕਾਂ ਦੇ ਸੁਪਨੇ ਨੂੰ ਪੂਰਾ ਕਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਸੁਪਨਾ ਅਤੇ ਵਚਨਬੱਧਤਾ ਹੈ। ਪ੍ਰਧਾਨ ਮੰਤਰੀ ਨੇ ਛਪਰਾ ਵਿੱਚ ਮਿਲੇ ਭਾਰੀ ਜਨਤਕ ਸਮਰਥਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਕੱਠ ਦਾ ਮਾਹੌਲ ਕਹਿ ਰਿਹਾ ਹੈ, ‘ਫਿਰ ਏਕ ਬਾਰ NDA ਸਰਕਾਰ’। ਬਿਹਾਰ ਵਿਧਾਨ ਸਭਾ ਚੋਣਾਂ ਦੋ ਪੜਾਵਾਂ ਵਿੱਚ 6 ਅਤੇ 11 ਨਵੰਬਰ ਨੂੰ ਹੋਣਗੀਆਂ। ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ।

Related posts

ਕਾਂਗਰਸ ਤੇ ਏ.ਆਈ.ਐਮ.ਆਈ.ਐਮ. ਆਗੂ ਵਕਫ਼ (ਸੋਧ) ਬਿੱਲ ਖ਼ਿਲਾਫ਼ ਸੁਪਰੀਮ ਕੋਰਟ ਪੁੱਜੇ

On Punjab

ਅਮਰੀਕਾ ’ਚ ਚਾਰ ਭਾਰਤਵੰਸ਼ੀ ਔਰਤਾਂ ’ਤੇ ਨਸਲੀ ਹਮਲਾ, ਮੁਲਜ਼ਮ ਔਰਤ ਗ੍ਰਿਫ਼ਤਾਰ

On Punjab

‘ਚੀਨੀ ਵਾਇਰਸ’ ‘ਤੇ ਟਰੰਪ ਨੇ ਜਿਨਪਿੰਗ ਨਾਲ ਕੀਤੀ ਗੱਲ ਕਿਹਾ…

On Punjab