60.26 F
New York, US
October 23, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਦੁਨੀਆ ਦਾ ਨੌਵਾਂ ਸਭ ਤੋਂ ਵੱਡਾ ਜੰਗਲੀ ਖੇਤਰ ਵਾਲਾ ਦੇਸ਼ ਬਣਿਆ :ਐਫ.ਏ.ਓ

ਨਵੀਂ ਦਿੱਲੀ- ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਸੰਗਠਨ (FAO) ਦੁਆਰਾ ਬਾਲੀ ਵਿੱਚ ਜਾਰੀ ਕੀਤੀ ਗਈ ਗਲੋਬਲ ਫੌਰੈਸਟ ਰਿਸੋਰਸਿਜ਼ ਅਸੈਸਮੈਂਟ 2025 ਰਿਪੋਰਟ ਦੇ ਅਨੁਸਾਰ, ਭਾਰਤ ਜੰਗਲਾਤ ਖੇਤਰ ਦੇ ਮਾਮਲੇ ਵਿੱਚ ਵਿਸ਼ਵ ਪੱਧਰ ’ਤੇ 10ਵੇਂ ਤੋਂ 9ਵੇਂ ਸਥਾਨ ’ਤੇ ਪਹੁੰਚ ਗਿਆ ਹੈ ਅਤੇ ਸਾਲਾਨਾ ਜੰਗਲਾਤ ਵਿਕਾਸ ਵਿੱਚ ਆਪਣਾ ਤੀਜਾ ਸਥਾਨ ਬਰਕਰਾਰ ਰੱਖਿਆ ਹੈ। ਵਾਤਾਵਰਣ ਮੰਤਰਾਲੇ ਨੇ ਇਸਦਾ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਵੱਡੇ ਪੱਧਰ ’ਤੇ ਰੁੱਖ ਲਗਾਉਣ ਅਤੇ ਭਾਈਚਾਰਕ ਜੰਗਲ ਸੁਰੱਖਿਆ ਯਤਨਾਂ ਦੀ ਸਫਲਤਾ ਨੂੰ ਦੱਸਿਆ।

ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਇਸਨੂੰ ਟਿਕਾਊ ਜੰਗਲ ਪ੍ਰਬੰਧਨ ਅਤੇ ਵਾਤਾਵਰਣ ਸੁਰੱਖਿਆ ਵਿੱਚ ਭਾਰਤ ਲਈ ਇੱਕ ਵੱਡੀ ਪ੍ਰਾਪਤੀ ਦੱਸਿਆ। ਉਨ੍ਹਾਂ ਕਿਹਾ ਕਿ “ਏਕ ਪੇੜ ਮਾਂ ਕੇ ਨਾਮ ਯਾਨੀ ਇੱਕ ਰੁੱਖ ਮਾਂ ਦੇ ਨਾਂਅ” ਅਤੇ ਸੂਬੇ ਦੇ ਰੁੱਖ ਲਗਾਉਣ ਦੇ ਪ੍ਰੋਗਰਾਮਾਂ ਵਰਗੀਆਂ ਮੁਹਿੰਮਾਂ ਨੇ ਇਸ ਪ੍ਰਾਪਤੀ ਵਿੱਚ ਮੁੱਖ ਭੂਮਿਕਾ ਨਿਭਾਈ।

ਦੱਸ ਦਈਏ ਕਿ ਦੁਨੀਆ ਦਾ ਕੁੱਲ ਜੰਗਲੀ ਖੇਤਰ 4.14 ਬਿਲੀਅਨ ਹੈਕਟੇਅਰ ਹੈ, ਜੋ ਧਰਤੀ ਦੀ 32% ਭੂਮੀ ਨੂੰ ਕਵਰ ਕਰਦਾ ਹੈ।ਪੰਜ ਦੇਸ਼ – ਰੂਸ, ਬ੍ਰਾਜ਼ੀਲ, ਕੈਨੇਡਾ, ਸੰਯੁਕਤ ਰਾਜ ਅਮਰੀਕਾ ਅਤੇ ਚੀਨ – ਇਸ ਖੇਤਰ ਦਾ 54% ਹਿੱਸਾ ਬਣਾਉਂਦੇ ਹਨ। ਭਾਰਤ ਹੁਣ ਆਸਟ੍ਰੇਲੀਆ, ਕਾਂਗੋ ਅਤੇ ਇੰਡੋਨੇਸ਼ੀਆ ਤੋਂ ਬਾਅਦ ਨੌਵੇਂ ਸਥਾਨ ’ਤੇ ਹੈ। ਸਾਲਾਨਾ ਜੰਗਲਾਤ ਕਵਰ ਦੇ ਮਾਮਲੇ ਵਿੱਚ, 2015 ਅਤੇ 2025 ਦੇ ਵਿਚਕਾਰ, ਚੀਨ ਨੇ ਪ੍ਰਤੀ ਸਾਲ 1.69 ਮਿਲੀਅਨ ਹੈਕਟੇਅਰ, ਰੂਸ ਨੇ 94.2 ਮਿਲੀਅਨ ਹੈਕਟੇਅਰ ਅਤੇ ਭਾਰਤ ਨੇ 19.1 ਮਿਲੀਅਨ ਹੈਕਟੇਅਰ ਜੋੜਿਆ।

Related posts

ਕੈਨੇਡਾ ’ਚ ਮਾਰਕ ਕਾਰਨੇ ਦੀ ਕਮਾਂਡ ਹੇਠ ਲਿਬਰਲ ਪਾਰਟੀ ਦਾ ਹੋਇਆ ਉਭਾਰ

On Punjab

ਦੇਸ਼ ਵਿਚ ਚਾਂਦੀ ਦੀਆਂ ਕੀਮਤਾਂ ਨੇ ਤੋੜਿਆ ਰਿਕਾਰਡ; ਪਹਿਲੀ ਵਾਰ ਡੇਢ ਲੱਖ ਰੁਪਏ ਪ੍ਰਤੀ ਕਿਲੋਗ੍ਰਾਮ

On Punjab

ਆਮਿਰ ਖ਼ਾਨ ਦੀ ਫ਼ਿਲਮਾਂ ਬਣਾਉਣ ਪ੍ਰਤੀ ਨਿਡਰ ਪਹੁੰਚ ਸ਼ਲਾਘਾਯੋਗ: ਜਾਵੇਦ ਅਖ਼ਤਰ

On Punjab