PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਰਹੂਮ ਕੈਪਟਨ ਸੁਮਿਤ ਸਭਰਵਾਲ ਦੇ ਪਿਤਾ ਵੱਲੋਂ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ

ਅਹਿਮਦਾਬਾਦ- ਮਰਹੂਮ ਕੈਪਟਨ ਸੁਮਿਤ ਸਭਰਵਾਲ ਦੇ ਪਿਤਾ ਪੁਸ਼ਕਰਾਜ ਸਭਰਵਾਲ ਅਤੇ ਭਾਰਤੀ ਪਾਇਲਟ ਫੈਡਰੇਸ਼ਨ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰਕੇ 12 ਜੂਨ ਨੂੰ ਅਹਿਮਦਾਬਾਦ ’ਚ ਏਅਰ ਇੰਡੀਆ ਦੀ ਉਡਾਣ ਨੰਬਰ AI171 ਨਾਲ ਵਾਪਰੇ ਹਾਦਸੇ ਦੀ ਸਿਖਰਲੀ ਅਦਾਲਤ ਦੇ ਸਾਬਕਾ ਜੱਜ ਦੀ ਅਗਵਾਈ ਹੇਠ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਇਸ ਹਾਦਸੇ ’ਚ 260 ਵਿਅਕਤੀ ਮਾਰੇ ਗਏ ਸਨ। 22 ਸਤੰਬਰ ਨੂੰ ਸਿਖਰਲੀ ਅਦਾਲਤ ਨੇ ਕਿਹਾ ਸੀ ਕਿ ਹਾਦਸੇ ਬਾਰੇ AAIB ਦੀ ਮੁੱਢਲੀ ਰਿਪੋਰਟ ਦੇ ਕੁਝ ਪੱਖਾਂ ਤੋਂ ਪਾਇਲਟਾਂ ਦੀ ਗਲਤੀ ਵੱਲ ਸੰਕੇਤ ਮਿਲਦਾ ਹੈ ਅਤੇ ਉਸ ਨੇ ਇੱਕ ਆਜ਼ਾਦ, ਨਿਰਪੱਖ ਤੇ ਤੁਰੰਤ ਜਾਂਚ ਦੀ ਮੰਗ ਵਾਲੀ ਇੱਕ ਹੋਰ ਪਟੀਸ਼ਨ ’ਤੇ ਕੇਂਦਰ ਤੇ DGCA ਨੂੰ ਨੋਟਿਸ ਜਾਰੀ ਕੀਤੇ ਸਨ। 91 ਸਾਲਾ ਪੁਸ਼ਕਰਾਜ ਸਭਰਵਾਲ ਨੇ ਇਸ ਹਾਦਸੇ ਦੀ ‘ਨਿਰਪੱਖ, ਪਾਰਦਰਸ਼ੀ ਤੇ ਤਕਨੀਕੀ ਤੌਰ ’ਤੇ ਮਜ਼ਬੂਤ’ ਜਾਂਚ ਦੀ ਮੰਗ ਕੀਤੀ ਹੈ।

Related posts

ਅਗਲੇ ਹਫਤੇ ਮਿਲੇਗੀ ਗਰਮੀ ਤੋਂ ਰਾਹਤ, ਜੁਲਾਈ ‘ਚ ਲੱਗੇਗੀ ਛਹਿਬਰ

On Punjab

ਕੰਗਨਾ ਰਣੌਤ ਸੰਸਾਰ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਦੀ ਬ੍ਰਾਂਡ ਅੰਬੈਸਡਰ ਨਾਮਜ਼ਦ

On Punjab

ਰਾਮ ਰਹੀਮ ਨੂੰ ਜੇਲ੍ਹੋਂ ਕੱਢਣ ਲਈ ਪੂਰਾ ਟਿੱਲ, ਅਫਸਰ ਰਿਪੋਰਟ ਤਿਆਰ ਕਰਨ ‘ਚ ਜੁਟੇr

On Punjab