PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਹਾਭਾਰਤ ਵਿੱਚ ਕਰਨ ਦੀ ਭੂਮਿਕਾ ਨਿਭਾਉਣ ਵਾਲੇ ਪੰਕਜ ਧੀਰ ਦਾ ਦੇਹਾਂਤ

ਮੁੰਬਈ- ਟੀਵੀ ਸਟਾਰ ਪੰਕਜ ਧੀਰ, ਜੋ ਬੀ.ਆਰ. ਚੋਪੜਾ ਦੇ ‘ਮਹਾਭਾਰਤ’ ਵਿੱਚ ਕਰਨ ਦੀ ਭੂਮਿਕਾ ਅਤੇ ਫੈਂਟੇਸੀ ਡਰਾਮਾ ‘ਚੰਦਰਕਾਂਤਾ’ ਵਿੱਚ ਰਾਜਾ ਸ਼ਿਵਦੱਤ ਦਾ ਕਿਰਦਾਰ ਨਿਭਾਉਣ ਲਈ ਮਕਬੂਲ ਸਨ, ਦਾ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ 68 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਨਿਰਮਾਤਾ ਅਤੇ ਧੀਰ ਦੇ ਦੋਸਤ ਅਸ਼ੋਕ ਪੰਡਿਤ ਨੇ ਦੱਸਿਆ, ‘‘ਉਨ੍ਹਾਂ ਦਾ ਅੱਜ ਸਵੇਰੇ ਕੈਂਸਰ ਕਾਰਨ ਦੇਹਾਂਤ ਹੋ ਗਿਆ। ਉਹ ਪਿਛਲੇ ਮਹੀਨਿਆਂ ਤੋਂ ਹਸਪਤਾਲ ਆ-ਜਾ ਰਹੇ ਸਨ।’’ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾਵੇਗਾ। ਪੰਜਾਬ ਨਾਲ ਸਬੰਧਤ ਪੰਕਜ ਧੀਰ ਨੇ 1980 ਦੇ ਦਹਾਕੇ ਵਿੱਚ ਇੱਕ ਅਦਾਕਾਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਕਈ ਫਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਨਿਭਾਈਆਂ।

ਉਨ੍ਹਾਂ ਨੂੰ ਵੱਡਾ ਬ੍ਰੇਕ 1988 ਵਿੱਚ ਮਿਲਿਆ ਜਦੋਂ ਉਨ੍ਹਾਂ ਨੂੰ ਸੀਰੀਅਲ ‘ਮਹਾਭਾਰਤ’ ਵਿੱਚ ਕਰਨ ਦੀ ਭੂਮਿਕਾ ਲਈ ਚੁਣਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀ ਪ੍ਰਸਿੱਧੀ ਸਿਖਰ ‘ਤੇ ਪਹੁੰਚ ਗਈ ਅਤੇ ਉਨ੍ਹਾਂ ਨੇ ‘ਸੜਕ’, ‘ਸਨਮ ਬੇਵਫਾ’ ਅਤੇ ‘ਆਸ਼ਿਕ ਆਵਾਰਾ’ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ।1994 ਤੋਂ 1996 ਤੱਕ, ਧੀਰ ਨੇ ਟੀਵੀ ਸੀਰੀਜ਼ ‘ਚੰਦਰਕਾਂਤਾ’ ਵਿੱਚ ਅਭਿਨੈ ਕੀਤਾ, ਜੋ ਲੇਖਕ ਦੇਵਕੀ ਨੰਦਨ ਖੱਤਰੀ ਦੇ 1888 ਦੇ ਇਸੇ ਨਾਮ ਦੇ ਨਾਵਲ ’ਤੇ ਅਧਾਰਤ ਸੀ। ਉਨ੍ਹਾਂ ਨੇ ਕਾਲਪਨਿਕ ਰਾਜ ਚੁਨਾਰਗੜ੍ਹ ਦੇ ਰਾਜਾ ਸ਼ਿਵਦੱਤ ਦੀ ਭੂਮਿਕਾ ਨਿਭਾਈ।

ਉਨ੍ਹਾਂ ਦੀਆਂ ਕੁਝ ਪ੍ਰਸਿੱਧ ਫਿਲਮਾਂ ਵਿੱਚ ਬੌਬੀ ਦਿਓਲ ਦੀ ‘ਸੋਲਜਰ’, ਸ਼ਾਹ ਰੁਖ ਖਾਨ ਦੀ ‘ਬਾਦਸ਼ਾਹ’, ਅਕਸ਼ੈ ਕੁਮਾਰ ਦੀ ‘ਅੰਦਾਜ਼’, ਅਤੇ ਅਜੇ ਦੇਵਗਨ ਦੀ ‘ਜ਼ਮੀਨ’ ਅਤੇ ‘ਟਾਰਜ਼ਨ’ ਵੀ ਸ਼ਾਮਲ ਹਨ। ਪੰਕਜ ਧੀਰ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਨੀਤਾ ਧੀਰ ਅਤੇ ਅਦਾਕਾਰ ਪੁੱਤਰ ਨਿਕਿਤਿਨ ਧੀਰ ਹਨ।

Related posts

ਹੁਨਰ ਵਿਕਾਸ ਪੰਜਾਬ ਦੀ ਆਰਥਿਕ ਤਰੱਕੀ ਦਾ ਅਧਾਰ: ਅਮਨ ਅਰੋੜਾ

On Punjab

ਜੰਮੂ ਦੇ ਤੇਜ਼ ਗੇਂਦਬਾਜ਼ ਔਕਿਬ ਨਬੀ ਨੇ ਤੋੜਿਆ ਕਪਿਲ ਦੇਵ ਦਾ ਰਿਕਾਰਡ

On Punjab

Nuclear War: ਪਰਮਾਣੂ ਯੁੱਧ ਵਿੱਚ ਸਭ ਤੋਂ ਪਹਿਲਾਂ ਕਿਹੜਾ ਸ਼ਹਿਰ ਹੋਵੇਗਾ ਤਬਾਹ? ਖੁਫੀਆ ਦਸਤਾਵੇਜ਼ਾਂ ‘ਚ ਖੁਲਾਸਾ

On Punjab