PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸ਼ੇਰਾਂਵਾਲੀ ਭਾਖੜਾ ਨਹਿਰ ਵਿੱਚ ਦੋ ਥਾਵਾਂ ’ਤੇ ਪਾੜ ਪਿਆ, 100 ਏਕੜ ਵਿੱਚ ਖੜੀ ਫ਼ਸਲ ਦਾ ਨੁਕਸਾਨ

ਨਵੀਂ ਦਿੱਲੀ- ਨਹਿਰਾਨਾ ਹੈੱਡ ਤੋਂ ਨਿਕਲਣ ਵਾਲੀ ਸ਼ੇਰਾਂਵਾਲੀ ਭਾਖੜਾ ਨਹਿਰ ਵਿਚ ਸੋਮਵਾਰ ਸਵੇਰੇ ਏਲਨਾਬਾਦ ਦੇ ਪਿੰਡਾਂ ਉਮੇਦਪੁਰਾ ਅਤੇ ਮਹਿਣਾ ਖੇੜਾ ਦੇ ਵਿਚਕਾਰ ਦੋ ਥਾਵਾਂ ’ਤੇ ਪਾੜ ਪੈ ਗਿਆ। ਸ਼ੇਰਾਂਵਾਲੀ ਨਹਿਰ ਦੇ ਟੁੱਟਣ ਨਾਲ ਲਗਪਗ 100 ਏਕੜ ਜ਼ਮੀਨ ਵਿੱਚ ਪਾਣੀ ਭਰ ਗਿਆ, ਜਿਸ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।

ਨਹਿਰ ਵਿਚ ਪਾੜ ਪੈਣ ਦੀ ਸੂਚਨਾ ਮਿਲਦੇ ਹੀ ਸਿੰਜਾਈ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਨਹਿਰਾਨਾ ਹੈੱਡ ਤੋਂ ਨਹਿਰ ਵਿੱਚ ਪਾਣੀ ਬੰਦ ਕਰਕੇ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਇਸ ਖੇਤਰ ਵਿੱਚ ਆਈ ਤੇਜ਼ ਹਨੇਰੀ ਕਾਰਨ ਦਰੱਖਤ ਟੁੱਟ ਕੇ ਨਹਿਰ ਵਿੱਚ ਡਿੱਗਣ ਕਾਰਨ ਓਵਰ ਫਲੋ ਹੋ ਕੇ ਨਹਿਰ ਟੁੱਟ ਗਈ, ਜਿਸ ਕਾਰਨ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ।

Related posts

ਪੰਜਾਬ ਚੋਣਾਂ ‘ਚ ਰਾਹੁਲ ਕੋਲ ਚੰਨੀ ‘ਤੇ ਐੱਸਸੀ ਜਾਤੀ ਦਾ ਕਾਰਡ ਖੇਡਣ ਤੋਂ ਇਲਾਵਾ ਨਹੀਂ ਸੀ ਕੋਈ ਬਦਲ

On Punjab

ਹਿਲੇਰੀ ਅਤੇ ਮੈਸੀ ਸਣੇ 19 ਹਸਤੀਆਂ ਸਨਮਾਨਿਤ

On Punjab

ਚੋਣਾਂ ਹਾਰਨ ਮਗਰੋਂ ਡੌਨਾਲਡ ਟਰੰਪ ਖਿਲਾਫ Tik Tok ਨੇ ਠੋਕਿਆ ਮੁਕੱਦਮਾ

On Punjab