PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬੀ ਸੀ ਸੀ ਆਈ ਨੇ ਜੇਤੂ ਟਰਾਫੀ ਨਾ ਸੌਂਪਣ ਬਾਰੇ ਏਸ਼ਿਆਈ ਕ੍ਰਿਕਟ ਪਰਿਸ਼ਦ ਦੀ ਮੀਟਿੰਗ ’ਚ ਇਤਰਾਜ਼ ਜਤਾਇਆ

ਦੁਬਈ- ਬੀ ਸੀ ਸੀ ਆਈ ਨੇ ਏਸ਼ਿਆਈ ਕ੍ਰਿਕਟ ਕਾਊਂਸਲ ਦੀ ਸਾਲਾਨਾ ਮੀਟਿੰਗ ਵਿਚ ਦੁਬਈ ਵਿਚ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਟੀਮ ਨੂੰ ਜੇਤੂ ਟਰਾਫੀ ਨਾ ਦੇਣ ਦੇ ਮਾਮਲੇ ’ਤੇ ਸਖਤ ਇਤਰਾਜ਼ ਜਤਾਇਆ। ਦੂਜੇ ਪਾਸੇ ਏਸ਼ਿਆਈ ਕ੍ਰਿਕਟ ਕਾਊਂਸਲ ਦੇ ਪ੍ਰਧਾਨ ਮੋਹਸਿਨ ਨਕਵੀ ਹਾਲੇ ਵੀ ਭਾਰਤ ਨੂੰ ਟਰਾਫੀ ਦੇਣ ਬਾਰੇ ਸਹਿਮਤ ਨਹੀਂ ਹਨ। ਜ਼ਿਕਰਯੋਗ ਹੈ ਕਿ ਏਸ਼ਿਆਈ ਕ੍ਰਿਕਟ ਕਾਊਂਸਲ ਦੇ ਚੇਅਰਮੈਨ ਮੋਹਸਿਨ ਨਕਵੀ ਜੋ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਵੀ ਹਨ, ਤੋਂ ਭਾਰਤੀ ਟੀਮ ਨੇ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਭਾਰਤ ਨੂੰ ਟਰਾਫੀ ਨਹੀਂ ਦਿੱਤੀ ਗਈ।

ਬੀ.ਸੀ.ਸੀ.ਆਈ. ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਅਤੇ ਸਾਬਕਾ ਖਜ਼ਾਨਚੀ ਆਸ਼ੀਸ਼ ਸ਼ੇਲਾਰ ਇੱਥੇ ਏ.ਜੀ.ਐਮ. ਵਿੱਚ ਬੋਰਡ ਦੇ ਪ੍ਰਤੀਨਿਧੀ ਵਜੋਂ ਸ਼ਾਮਲ ਹੋਏ। ਏਸ਼ੀਆ ਕੱਪ ਟਰਾਫੀ ਏ.ਸੀ.ਸੀ. ਦਫਤਰ ਵਿੱਚ ਹੀ ਪਈ ਹੈ ਅਤੇ ਇਹ ਹਾਲੇ ਵੀ ਸਪਸ਼ਟ ਨਹੀਂ ਹੈ ਕਿ ਇਹ ਜੇਤੂ ਟਰਾਫੀ ਟੀਮ ਦੇ ਮੈਂਬਰਾਂ ਤੱਕ ਕਦੋਂ ਪਹੁੰਚੇਗੀ।

ਏ.ਸੀ.ਸੀ. ਦੇ ਸੂਤਰਾਂ ਨੇ ਦੱਸਿਆ, ‘ਭਾਰਤ ਨੇ ਅੱਜ ਏ.ਸੀ.ਸੀ. ਦੀ ਮੀਟਿੰਗ ਵਿੱਚ ਟਰਾਫੀ ਨਾ ਸੌਂਪਣ ਅਤੇ ਮੈਚ ਤੋਂ ਬਾਅਦ ਦੇ ਪੁਰਸਕਾਰ ਸਮਾਗਮ ਦੌਰਾਨ ਏ.ਸੀ.ਸੀ. ਚੇਅਰਮੈਨ (ਨਕਵੀ) ਵੱਲੋਂ ਕੀਤੇ ਗਏ ਡਰਾਮੇ ’ਤੇ ਸਖ਼ਤ ਇਤਰਾਜ਼ ਜਤਾਇਆ।’

ਰਾਜੀਵ ਸ਼ੁਕਲਾ ਨੇ ਕਿਹਾ ਕਿ ਟਰਾਫੀ ਜੇਤੂ ਟੀਮ ਨੂੰ ਸੌਂਪੀ ਜਾਣੀ ਚਾਹੀਦੀ ਹੈ। ਇਹ ਇੱਕ ਏਸੀਸੀ ਟਰਾਫੀ ਹੈ ਅਤੇ ਇਹ ਕਿਸੇ ਵਿਅਕਤੀ ਦੀ ਨਹੀਂ ਹੈ। ਸੂਤਰਾਂ ਨੇ ਕਿਹਾ ਕਿ ਨਕਵੀ ਹਾਲੇ ਵੀ ਟਰਾਫੀ ਦੇਣ ਲਈ ਸਹਿਮਤ ਨਹੀਂ ਹੋਏ ਹਨ।

Related posts

Delhi Oxygen Crisis : ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ‘ਚ 24 ਘੰਟਿਆਂ ‘ਚ 25 ਮਰੀਜ਼ਾਂ ਦੀ ਮੌਤ

On Punjab

ਕਾਲਜ ਮੂਹਰੇ ਲੱਗਿਆ 29 ਹਜ਼ਾਰ ਕਿੱਲੋ ਗਾਜਰਾਂ ਦਾ ਪਹਾੜ, ਆਖਰ ਕੀ ਸੀ ਵਜ੍ਹਾ

On Punjab

ਹੁਣ ਪਰਾਲੀ ਤੋਂ ਤਿਆਰ ਕੀਤੀ ਜਾਵੇਗੀ ਬਾਇਓ ਗੈਸ ਅਤੇ ਸੀਐਨਜੀ, ਸ਼ੁਰੂ ਹੋਇਆ ਪਲਾਂਟ ਦਾ ਕੰਮ

On Punjab