86.04 F
New York, US
September 11, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬੱਬਰ ਖਾਲਸਾ ਦੇ ਅਤਿਵਾਦੀ ਪਰਮਿੰਦਰ ਪਿੰਦੀ ਦੁਬਈ ਤੋਂ ਭਾਰਤ ਲਿਆਂਦਾ

ਚੰਡੀਗੜ੍ਹ- ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਅਤਿਵਾਦੀ ਨੂੰ UAE ਤੋਂ ਹਵਾਲੇ ਕਰਕੇ ਭਾਰਤ ਲਿਆਂਦਾ ਗਿਆ ਹੈ।ਡੀਜੀਪੀ ਨੇ ਐਕਸ (X) ’ਤੇ ਇੱਕ ਪੋਸਟ ਵਿੱਚ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਅਤਿਵਾਦੀਆਂ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਹੈਪੀ ਪਾਸੀਆ ਦੇ ਕਰੀਬੀ ਸਾਥੀ ਪਰਮਿੰਦਰ ਸਿੰਘ ਉਰਫ਼ ਪਿੰਦੀ ਨੂੰ ਕੇਂਦਰੀ ਏਜੰਸੀਆਂ ਦੇ ਨਜ਼ਦੀਕੀ ਤਾਲਮੇਲ ਨਾਲ UAE ਦੇ ਅਬੂ ਧਾਬੀ ਤੋਂ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਦੀ ਬਟਾਲਾ, ਗੁਰਦਾਸਪੁਰ ਵਿੱਚ ਪੈਟਰੋਲ ਬੰਬ ਹਮਲਿਆਂ, ਹਿੰਸਕ ਹਮਲਿਆਂ ਅਤੇ ਫਿਰੌਤੀ ਸਮੇਤ ਕਈ ਅਪਰਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ।

ਪਰਮਿੰਦਰ ਸਿੰਘ ਉਰਫ਼ ਪਿੰਦੀ ਕਈ ਸਾਲਾਂ ਤੋਂ, ਖਾਸ ਤੌਰ ‘ਤੇ 2023 ਤੱਕ, ਅਪਰਾਧਿਕ ਅਤੇ ਅਤਿਵਾਦ ਨਾਲ ਸਬੰਧਤ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਸੀ, ਜਿਸ ਦੀਆਂ ਕਾਰਵਾਈਆਂ ਬਟਾਲਾ-ਗੁਰਦਾਸਪੁਰ ਖੇਤਰ ਵਿੱਚ ਤੇਜ਼ ਹੋ ਗਈਆਂ ਸਨ। ਉਸ ਦੀ ਪਛਾਣ ਪਾਕਿਸਤਾਨ ਸਥਿਤ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਗੈਂਗਸਟਰ ਹੈਪੀ ਪਾਸੀਆ ਦੇ ਸਮਰਥਨ ਵਾਲੇ ਅਤਿਵਾਦੀ ਫੰਡਿੰਗ ਮਾਡਿਊਲ ਦੇ ਸਥਾਨਕ ਹੈਂਡਲਰ ਵਜੋਂ ਹੋਈ ਸੀ। ਉਹ ਸਤੰਬਰ ਅਤੇ ਅਕਤੂਬਰ 2023 ਵਿੱਚ ਸ਼ਰਾਬ ਦੇ ਠੇਕਿਆਂ ‘ਤੇ ਹਮਲੇ ਕਰਵਾਉਣ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ 10 ਦਿਨਾਂ ਦੇ ਅਪਰੇਸ਼ਨ ਤੋਂ ਬਾਅਦ ਉਸਦੇ ਪੰਜ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਭਾਰਤ ਤੋਂ ਭੱਜਣ ਤੋਂ ਬਾਅਦ ਪਿੰਦੀ ਲਗਪਗ ਇੱਕ ਸਾਲ ਤੱਕ ਫਰਾਰ ਰਿਹਾ। ਪੰਜਾਬ ਪੁਲੀਸ ਦੀ ਬੇਨਤੀ ’ਤੇ 13 ਜੂਨ, 2025 ਨੂੰ ਇੰਟਰਪੋਲ ਵੱਲੋਂ ਉਸ ਖ਼ਿਲਾਫ਼ ਇੱਕ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ।

Related posts

ਅਮਰੀਕੀ ਰਿਪੋਰਟ ਦਾ ਦਾਅਵਾ – ਚੀਨ ਆਪਣੇ ਗਲੋਬਲ ਜਾਸੂਸੀ ਨੈੱਟਵਰਕ ਰਾਹੀਂ ਅਲੋਚਕਾਂ ਨੂੰ ਚੁੱਪ ਕਰਵਾਉਣ ਦੀ ਕਰ ਰਿਹਾ ਕੋਸ਼ਿਸ਼

On Punjab

ਰਾਜ ਪੱਧਰੀ ਸਾਇੰਸ ਸੈਮੀਨਾਰ ’ਚ ਵਿਦਿਆਰਥੀਆਂ ਨੇ ਲਿਆ ਹਿੱਸਾ ਰਾਜ ਪੱਧਰੀ ਸਾਇੰਸ ਸੈਮੀਨਾਰ ’ਚ ਵਿਦਿਆਰਥੀਆਂ ਨੇ ਲਿਆ ਹਿੱਸਾ

On Punjab

Guinea Bissau Coup Attempted : ਅਫ਼ਰੀਕੀ ਦੇਸ਼ ਗਿਨੀ ਬਿਸਾਉ ‘ਚ ਤਖ਼ਤਾਪਲਟ ਦੀ ਕੋਸ਼ਿਸ਼, ਰਾਸ਼ਟਰਪਤੀ ਨੇ ਹਿੰਸਾ ਕਰਨ ਵਾਲਿਆਂ ਨੂੰ ਦਿੱਤੀ ਚਿਤਾਵਨੀ

On Punjab