PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਤੜਕਸਾਰ ਘਰੋਂ ਗਾਇਬ ਹੋਈ ਮਹਿਲਾ ਦੀ ਲਾਸ਼ ਮਿਲੀ

ਲੁਧਿਆਣਾ- ਕਾਕੋਵਾਲ ਰੋਡ ਤੋਂ ਬੀਤੇ ਦਿਨ ਤੜਕੇ ਚਾਰ ਵਜੇ ਤੋਂ ਘਰੋਂ ਗਾਇਬ ਔਰਤ ਦੀ ਲਾਸ਼ ਬੀਤੀ ਦੇਰ ਰਾਤ ਗਿੱਲ ਰੋਡ ਨਹਿਰ ਵਿੱਚੋਂ ਬਰਾਮਦ ਹੋਈ ਹੈ। ਲਾਸ਼ ਨੂੰ ਦੇਖਦੇ ਹੀ ਲੋਕਾਂ ਨੇ ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ। ਜਿਸ ਉਪਰੰਤ ਅਧਿਕਾਰੀਆਂ ਨੇ ਮੌਕੇ ’ਤੇ ਗੋਤਾਖੋਰਾਂ ਨੂੰ ਬੁਲਾ ਕੇ ਲਾਸ਼ ਨੂੰ ਬਾਹਰ ਕਢਵਾਇਆ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਆਪਣੀ ਬਿਮਾਰੀ ਦੀ ਪਰੇਸ਼ਾਨੀ ਦੇ ਚਲਦਿਆਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਜਾਣਕਾਰੀ ਅਨੁਸਾਰ ਗੋਤਾਖੋਰਾਂ ਨੂੰ ਔਰਤ ਦੀ ਲਾਸ਼ ਕੋਲੋਂ ਇੱਕ ਲਿਫ਼ਾਫਾ ਮਿਲਿਆ ਸੀ, ਜਿਸ ਵਿੱਚੋਂ ਆਧਾਰ ਕਾਰਡ ਤੇ ਮੋਬਾਈਲ ਨੰਬਰ ਮਿਲੀਆ।

ਮ੍ਰਿਤਕ ਔਰਤ ਪ੍ਰੇਮ ਲਤਾ ਦੇ ਪੁੱਤਰ ਬੰਟੀ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਖੂਨ ਸਬੰਧੀ ਬੀਮਾਰੀ ਸੀ, ਜਿਸ ਕਾਰਨ ਉਹ ਤਿੰਨ ਮਹੀਨੇ ਹਸਪਤਾਲ ਵਿੱਚ ਵੀ ਦਾਖਲ ਸਨ। ਬੀਤੇ ਦਿਨ ਉਹ ਸਵੇਰੇ ਚਾਰ ਵਜੇ ਅਚਾਨਕ ਘਰੋਂ ਗਾਇਬ ਹੋ ਗਏ ਸਨ। ਜਿਸ ਸਬੰਧੀ ਪੁਲੀਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਸੀ। ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਔਰਤ ਦੀ ਇੱਕ ਧੀ ਤੇ ਇੱਕ ਪੁੱਤਰ ਹੈ। ਫਿਲਹਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Related posts

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਕਿਸਦਾ ਕਬਜ਼ਾ ਤੇ ਹੁਣ ਕੌਣ ਮਾਰੇਗਾ ਬਾਜ਼ੀ

On Punjab

ਸੁਖਵਿੰਦਰ ਸਿੰਘ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ, ਜਲ ਸੈੱਸ ਦੇ ਮੁੱਦੇ ‘ਤੇ ਕੀਤੀ ਚਰਚਾ

On Punjab

ਭਾਰਤ ‘ਚ ਭੂਚਾਲ ਦੇ ਝਟਕੇ, ਲੋਕਾਂ ‘ਚ ਸਹਿਮ

On Punjab